ਵਿਦੇਸ਼ਾਂ 'ਚ ਬੈਠੇ ਗਰਮ ਖਿਆਲੀ ਪੰਜਾਬ ਦੇ ਗੈਂਗਸਟਰਾਂ ਨੂੰ ਦੇ ਰਹੇ ਪਨਾਹ
Published : Dec 29, 2021, 6:38 pm IST
Updated : Dec 29, 2021, 6:38 pm IST
SHARE ARTICLE
photo
photo

ਜਰਮਨੀ ਵਿੱਚ ਬੈਠੇ ਮਾਸਟਰ ਮਾਈਂਡ ਜਸਵਿੰਦਰ ਮੁਲਤਾਨੀ ਦੀ ਗ੍ਰਿਫਤਾਰੀ ਨੇ ਹੁਣ ਗਰਮ ਖਿਆਲੀਆਂ ਦਾ ਨੈੱਟਵਰਕ ਟੁੱਟਣ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ

 

 ਨਵੀਂ ਦਿੱਲੀ: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ISI ਦੀ ਮਦਦ ਨਾਲ ਵਿਦੇਸ਼ਾਂ 'ਚ ਬੈਠੇ ਗਰਮ ਖਿਆਲੀਆਂ ਰਾਹੀਂ ਪੰਜਾਬ ਦੇ ਗੈਂਗਸਟਰਾਂ ਨਾਲ ਸੰਪਰਕ ਬਣਾ ਕੇ ਨਾ ਸਿਰਫ ਉਨ੍ਹਾਂ ਨੂੰ ਵਿਦੇਸ਼ਾਂ 'ਚ ਪਨਾਹ ਦੇ ਰਹੀ ਹੈ, ਸਗੋਂ ਆਪਣੇ ਸੰਪਰਕਾਂ ਦੀ ਵਰਤੋਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ।। ਇਸ ਦਾ ਖੁਲਾਸਾ 10 ਜੂਨ, 2021 ਨੂੰ NIA ਦੁਆਰਾ ਦਰਜ FIR RC-10/2021/NIA/DLI ਦੁਆਰਾ ਕੀਤਾ ਗਿਆ ਹੈ।

ਇਸ ਵਿੱਚ ਫਿਰੋਜ਼ਪੁਰ, ਮੋਗਾ, ਬਰਨਾਲਾ ਦੇ ਗੈਂਗਸਟਰਾਂ ਨੂੰ ਕੈਨੇਡਾ ਦੇ ਸਿਰੀ ਵਿੱਚ ਬੈਠੇ ਹਰਦੀਪ ਨਿੱਝਰ ਵੱਲੋਂ ਕੈਨੇਡਾ ਵਿੱਚ ਪਨਾਹ ਦਿੱਤੀ ਗਈ। ਇਸ ਸਮੇਂ ਪੰਜਾਬ ਵਿੱਚੋਂ ਇੱਕ ਦਰਜਨ ਤੋਂ ਵੱਧ ਗੈਂਗਸਟਰ ਅਤੇ ਸਮੱਗਲਰ ਭੱਜ ਕੇ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ, ਜੋ ਕਿ ਆਈਐਸਆਈ ਅਤੇ ਪਾਕਿ ਲਈ ਕੰਮ ਕਰ ਰਹੇ ਹਨ।
ਪੰਜਾਬ 'ਚ ਪਿਛਲੇ ਸਮੇਂ 'ਚ ਇਨ੍ਹਾਂ ਦੀਆਂ ਗਤੀਵਿਧੀਆਂ ਨਜ਼ਰ ਆ ਚੁੱਕੀਆਂ ਹਨ।

ਪਿਛਲੇ 4 ਮਹੀਨਿਆਂ 'ਚ ਪੰਜਾਬ 'ਚ 6 ਬੰਬ ਧਮਾਕਿਆਂ, ਟਾਰਗੇਟ ਕਿਲਿੰਗ ਅਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ 'ਚ ਗੈਂਗਸਟਰਾਂ, ਸਮੱਗਲਰਾਂ ਦਾ  ਗਠਜੋੜ ਸਾਹਮਣੇ ਆਇਆ ਹੈ, ਜਿਸ ਦੀ ਪੁਸ਼ਟੀ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਵੀ ਕੀਤੀ ਹੈ। ਕਰੀਬ ਇੱਕ ਦਰਜਨ ਅਜਿਹੇ ਅਹਿਮ ਮਾਮਲੇ ਦਰਜ ਕਰਕੇ ਐਨਆਈਏ ਜਾਂਚ ਕਰ ਰਹੀ ਹੈ।

ਪਰ ਗਰਮ ਖਿਆਲੀਆਂ ਅਤੇ ਗੈਂਗਸਟਰਾਂ ਦੇ ਵਿਦੇਸ਼ਾਂ 'ਚ ਹੋਣ ਕਾਰਨ ਉਨ੍ਹਾਂ ਦਾ ਨੈੱਟਵਰਕ ਟੁੱਟ ਨਹੀਂ ਰਿਹਾ ਸੀ। 23 ਦਸੰਬਰ ਦੇ ਲੁਧਿਆਣਾ ਬੰਬ ਧਮਾਕੇ ਤੋਂ ਬਾਅਦ ਸਿਰਫ 72 ਘੰਟਿਆਂ ਵਿੱਚ ਜਰਮਨੀ ਵਿੱਚ ਬੈਠੇ ਮਾਸਟਰ ਮਾਈਂਡ ਜਸਵਿੰਦਰ ਮੁਲਤਾਨੀ ਦੀ ਗ੍ਰਿਫਤਾਰੀ ਨੇ ਹੁਣ ਗਰਮ ਖਿਆਲੀਆਂ ਦਾ ਨੈੱਟਵਰਕ ਟੁੱਟਣ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement