ਪ੍ਰਿਅੰਕਾ ਗਾਂਧੀ ਨੂੰ ਸਕੂਟੀ 'ਤੇ ਬਿਠਾਉਣਾ ਕਾਂਗਰਸੀ ਆਗੂ ਨੂੰ ਪਿਆ ਮਹਿੰਗਾ
Published : Dec 29, 2019, 10:28 pm IST
Updated : Dec 29, 2019, 10:28 pm IST
SHARE ARTICLE
file photo
file photo

ਪੁਲਿਸ ਨੇ ਕੱਟਿਆ 6100 ਰੁਪਏ ਦਾ ਚਲਾਨ

ਲਖਨਊ : ਇਕ ਕਾਂਗਰਸੀ ਆਗੂ ਨੂੰ ਅਪਣੀ ਸਕੂਟੀ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾਂ  ਨੂੰ ਬਿਠਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪੁਲਿਸ ਨੇ ਉਸ ਦੇ ਹੱਥ 6100 ਰੁਪਏ ਚਲਾਨ ਥਮ੍ਹਾ ਦਿਤਾ।

PhotoPhoto

ਦਰਅਸਲ, ਸਨਿੱਚਰਵਾਰ ਦੀ ਸ਼ਾਮ ਨੂੰ ਕਾਂਗਰਸੀ ਵਿਧਾਇਕ ਧੀਰਜ ਗੁੱਜਰ ਦੀ ਸਕੂਟੀ 'ਤੇ ਸਵਾਰ ਹੋ ਕੇ ਪ੍ਰਿਅੰਕਾ ਗਾਂਧੀ ਸਾਬਕਾ ਆਈਪੀਐਸ ਐਸ.ਆਰ. ਦਾਰਾਪੁਰੀ ਦੇ ਘਰ ਗਏ ਸਨ। ਦਾਰਾਪੁਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।

PhotoPhoto

ਸਕੂਟੀ ਚਲਾਉਣ ਵਾਲੇ ਵਿਧਾਇਕ ਧੀਰਜ ਗੁੱਜਰ ਅਤੇ ਪ੍ਰਿਅੰਕਾ ਗਾਂਧੀ, ਦੋਹਾਂ ਨੇ ਹੈਲਮੇਟ ਨਹੀਂ ਪਾਇਆ ਸੀ। ਇਸ ਕਾਰਨ ਪੁਲਿਸ ਨੇ ਉਨ੍ਹਾਂ ਦਾ 6100 ਰੁਪਏ ਦਾ ਚਲਾਨ ਕੱਟ ਦਿਤਾ ਹੈ।

PhotoPhoto

ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਨੂੰ ਬੀਤੇ ਦਿਨ ਐਸ.ਆਰ. ਦਾਰਾਪੁਰੀ ਦੇ ਪਰਵਾਰ ਨੂੰ ਮਿਲਣ ਜਾਣ ਸਮੇਂ ਲੋਹੀਆ ਪਾਰਕ ਨੇੜੇ ਪੁਲਿਸ ਨੇ ਉਨ੍ਹਾਂ ਦੇ ਕਾਫ਼ਲੇ ਸਮੇਤ ਰੋਕ ਲਿਆ ਸੀ। ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਮਨਜੂਰੀ ਨਹੀਂ ਦਿਤੀ। ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਅਪਣੀ ਗੱਡੀ ਉੱਥੇ ਹੀ ਛੱਡ ਦਿਤੀ ਅਤੇ ਪੈਦਲ ਅੱਗੇ ਵੱਧ ਗਈ। ਉਨ੍ਹਾਂ ਨਾਲ ਮੌਜੂਦ ਕਾਂਗਰਸੀ ਆਗੂ ਤੇ ਵਰਕਰ ਪਿੱਛੇ-ਪਿੱਛੇ ਚੱਲ ਪਏ।

PhotoPhoto

ਲਗਭਗ 150 ਮੀਟਰ ਚੱਲਣ ਤੋਂ ਬਾਅਦ ਪ੍ਰਿਅੰਕਾ ਜਦੋਂ ਹਾਈ ਕੋਰਟ ਦੇ ਪੁੱਲ ਨੇੜੇ ਪਹੁੰਚੀ ਤਾਂ ਵਿਧਾਇਕ ਧੀਰਜ ਗੁੱਜਰ ਸਕੂਟੀ ਲੈ ਕੇ ਆ ਗਏ। ਪ੍ਰਿਅੰਕਾ ਤੁਰਤ ਉਨ੍ਹਾਂ ਦੇ ਪਿੱਛੇ ਬੈਠ ਗਈ ਅਤੇ ਦੋਵੇਂ ਆਗੂ ਤੇਜ਼ੀ ਨਾਲ ਉੱਥੋਂ ਅੱਗੇ ਨਿਕਲ ਗਏ। ਪ੍ਰਿਅੰਕਾ ਦੇ ਪਿੱਛੇ-ਪਿੱਛੇ ਪੁਲਿਸ ਦੀ ਪੂਰੀ ਟੀਮ ਐਸ.ਆਰ. ਦਾਰਾਪੁਰੀ ਦੇ ਘਰ ਜਾ ਪਹੁੰਚੀ ਦਾਰਾਪੁਰੀ ਦੇ ਘਰ ਕੁੱਝ ਦੇਰ ਸਮਾਂ ਬਿਤਾਉਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਅਪਣੀ ਗੱਡੀ ਨਾਲ ਵਾਪਸ ਪਰਤ ਗਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement