Gujarat High Court: ਅਜ਼ਾਨ ਲਈ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਦੀ ਮੰਗ ਕਰਨ ਵਾਲੀ ਪਟੀਸ਼ਨ ਖਾਰਜ
Published : Nov 29, 2023, 1:25 pm IST
Updated : Nov 29, 2023, 1:25 pm IST
SHARE ARTICLE
Gujarat High Court Dismisses Plea To Ban Loudspeakers Used For Azaan
Gujarat High Court Dismisses Plea To Ban Loudspeakers Used For Azaan

ਗੁਜਰਾਤ ਹਾਈ ਕੋਰਟ ਨੇ ਕਿਹਾ, “ਮੰਦਰ ਵਿਚ ਵੀ ਸਵੇਰ ਦੀ ਆਰਤੀ ਢੋਲ ਅਤੇ ਸੰਗੀਤ ਨਾਲ 3 ਵਜੇ ਸ਼ੁਰੂ ਹੁੰਦੀ ਹੈ। ਇਸ ਦੀ ਆਵਾਜ਼ ਬਾਹਰ ਨਹੀਂ ਜਾਂਦੀ?”

Gujarat High Court: ਗੁਜਰਾਤ ਹਾਈ ਕੋਰਟ ਨੇ ਮੰਗਲਵਾਰ ਨੂੰ ਮਸਜਿਦਾਂ ਵਿਚ ਅਜ਼ਾਨ ਜਾਂ ਨਮਾਜ਼ ਲਈ ਲਾਊਡਸਪੀਕਰ ਦੀ ਵਰਤੋਂ 'ਤੇ ਪਾਬੰਦੀ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਖਾਰਜ ਦਰਦਿਆਂ ਇਸ ਨੂੰ "ਪੂਰੀ ਤਰ੍ਹਾਂ ਗਲਤ ਧਾਰਨਾ" 'ਤੇ ਅਧਾਰਤ ਕਰਾਰ ਦਿਤਾ। ਚੀਫ਼ ਜਸਟਿਸ ਸੁਨੀਤਾ ਅਗਰਵਾਲ ਅਤੇ ਜਸਟਿਸ ਅਨਿਰੁਧ ਪੀ. ਮੇਈ ਦੀ ਡਿਵੀਜ਼ਨ ਬੈਂਚ ਨੇ ਸੁਣਵਾਈ ਦੌਰਾਨ ਇਹ ਵੀ ਪੁੱਛਿਆ ਕਿ ਕੀ ਪਟੀਸ਼ਨਕਰਤਾ ਇਹ ਦਾਅਵਾ ਕਰ ਸਕਦਾ ਹੈ ਕਿ ਮੰਦਰ ਵਿਚ ਆਰਤੀ ਦੌਰਾਨ ਘੰਟੀਆਂ ਦੀ ਆਵਾਜ਼ ਬਾਹਰ ਨਹੀਂ ਸੁਣਾਈ ਦਿੰਦੀ।

ਬਜਰੰਗ ਦਲ ਦੇ ਨੇਤਾ ਸ਼ਕਤੀ ਸਿੰਘ ਝਾਲਾ ਦੁਆਰਾ ਦਾਇਰ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਊਡਸਪੀਕਰਾਂ ਰਾਹੀਂ ਅਜ਼ਾਨ ਕਾਰਨ ਹੋਣ ਵਾਲਾ 'ਸ਼ੋਰ ਪ੍ਰਦੂਸ਼ਣ' ਲੋਕਾਂ, ਖਾਸ ਕਰਕੇ ਬੱਚਿਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਸੁਵਿਧਾ ਦਾ ਕਾਰਨ ਬਣਦਾ ਹੈ। ਹਾਲਾਂਕਿ ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਵਿਚਲੇ ਦਾਅਵਿਆਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਅਜ਼ਾਨ ਦਿਨ ਦੇ ਵੱਖ-ਵੱਖ ਘੰਟਿਆਂ ਵਿਚ ਇਕ ਵਾਰ ਵਿਚ ਵੱਧ ਤੋਂ ਵੱਧ ਦਸ ਮਿੰਟ ਲਈ ਦਿਤੀ ਜਾਂਦੀ ਹੈ।

ਅਦਾਲਤ ਨੇ ਇਹ ਵੀ ਕਿਹਾ, "ਅਸੀਂ ਇਹ ਸਮਝਣ ਵਿਚ ਅਸਫਲ ਹਾਂ ਕਿ ਸਵੇਰ ਵੇਲੇ ਲਾਊਡਸਪੀਕਰ ਰਾਹੀਂ ਅਜ਼ਾਨ ਦੇਣ ਵਾਲੀ ਮਨੁੱਖੀ ਆਵਾਜ਼ ਸ਼ੋਰ ਪ੍ਰਦੂਸ਼ਣ ਦੇ ਪੱਧਰ (ਡੈਸੀਬਲ) ਤਕ ਕਿਵੇਂ ਪਹੁੰਚ ਸਕਦੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨੂੰ ਵੱਡੇ ਪੱਧਰ 'ਤੇ ਖ਼ਤਰਾ ਹੈ।" ਅਦਾਲਤ ਨੇ ਕਿਹਾ, "ਅਸੀਂ ਇਸ ਤਰ੍ਹਾਂ ਦੀ ਜਨਹਿੱਤ ਪਟੀਸ਼ਨ 'ਤੇ ਵਿਚਾਰ ਨਹੀਂ ਕਰ ਰਹੇ ਹਾਂ। ਇਹ ਇਕ ਵਿਸ਼ਵਾਸ ਅਤੇ ਅਭਿਆਸ ਹੈ ਜੋ ਸਾਲਾਂ ਤੋਂ ਚੱਲ ਰਿਹਾ ਹੈ, ਜੋ ਪੰਜ-ਦਸ ਮਿੰਟਾਂ ਲਈ ਹੁੰਦਾ ਹੈ।"

ਅਦਾਲਤ ਨੇ ਵਕੀਲ ਨੂੰ ਪੁੱਛਿਆ, “ਤੁਹਾਡੇ ਮੰਦਰ ਵਿਚ ਵੀ ਸਵੇਰ ਦੀ ਆਰਤੀ ਢੋਲ ਅਤੇ ਸੰਗੀਤ ਨਾਲ 3 ਵਜੇ ਸ਼ੁਰੂ ਹੁੰਦੀ ਹੈ। ਕੀ ਤੁਸੀਂ ਕਹਿ ਸਕਦੇ ਹੋ ਕਿ ਇਸ ਦਾ ਸ਼ੋਰ ਸਿਰਫ ਮੰਦਰ ਦੇ ਪਰਿਸਰ ਵਿਚ ਰਹਿੰਦਾ ਹੈ ਅਤੇ ਬਾਹਰ ਨਹੀਂ ਫੈਲਦਾ?” ਅਦਾਲਤ ਨੇ ਕਿਹਾ ਕਿ ਸ਼ੋਰ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣ ਲਈ ਇਕ ਵਿਗਿਆਨਕ ਤਰੀਕਾ ਹੈ, ਪਰ ਪਟੀਸ਼ਨ ਵਿਚ ਇਹ ਦਰਸਾਉਣ ਲਈ ਕੋਈ ਅੰਕੜਾ ਨਹੀਂ ਦਿਤਾ ਗਿਆ ਕਿ 10 ਮਿੰਟ ਦੀ ਅਜ਼ਾਨ ਸ਼ੋਰ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।

(For more news apart from Gujarat High Court Dismisses Plea To Ban Loudspeakers Used For Azaan, stay tuned to Rozana Spokesman)

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement