ਸੈਨੀਟੇਰੀ ਨੈਪਕਿਨ ਬਾਰੇ ਵਿਵਾਦਿਤ ਟਿੱਪਣੀ ਦੇ ਕੇ ਫ਼ਸੀ ਮਹਿਲਾ IAS ਅਫ਼ਸਰ, ਮਹਿਲਾ ਆਯੋਗ ਨੇ ਮੰਗਿਆ ਸਪੱਸ਼ਟੀਕਰਨ
Published : Sep 29, 2022, 3:42 pm IST
Updated : Sep 29, 2022, 3:42 pm IST
SHARE ARTICLE
Woman IAS officer
Woman IAS officer

ਇੱਕ ਵਿਦਿਆਰਥਣ ਨੇ ਸਵਾਲ ਪੁੱਛਿਆ ਸੀ ਕਿ ਸਰਕਾਰ ਸੈਨੀਟੇਰੀ ਪੈਡ ਕਿਉਂ ਨਹੀਂ ਮੁਹੱਈਆ ਕਰਵਾ ਸਕਦੀ

 

ਨਵੀਂ ਦਿੱਲੀ - ਕੌਮੀ ਮਹਿਲਾ ਕਮਿਸ਼ਨ (NCW) ਨੇ ਸਸਤੇ ਸੈਨੀਟੇਰੀ ਨੈਪਕਿਨ ਬਾਰੇ ਪੁੱਛਣ ਵਾਲੀ ਵਿਦਿਆਰਥਣ 'ਤੇ ਕੀਤੀ ਗਈ 'ਅਣਉਚਿਤ ਅਤੇ ਬੇਹੱਦ ਇਤਰਾਜ਼ਯੋਗ' ਟਿੱਪਣੀ ਨੂੰ ਲੈ ਕੇ ਸੀਨੀਅਰ ਆਈ.ਏ.ਐਸ. ਅਧਿਕਾਰੀ ਤੋਂ ਸਪੱਸ਼ਟੀਕਰਨ ਮੰਗਿਆ ਹੈ।

ਦਰਅਸਲ ਇਹ ਮਾਮਲਾ ਬਿਹਾਰ ਦਾ ਹੈ, ਜਿੱਥੇ ਇੱਕ ਵਿਦਿਆਰਥਣ ਨੇ ਸਵਾਲ ਪੁੱਛਿਆ ਸੀ ਕਿ ਸਰਕਾਰ ਸੈਨੀਟੇਰੀ ਪੈਡ ਕਿਉਂ ਨਹੀਂ ਮੁਹੱਈਆ ਕਰਵਾ ਸਕਦੀ, ਤਾਂ ਮਹਿਲਾ ਆਈ.ਏ.ਐਸ. ਅਧਿਕਾਰੀ ਹਰਜੋਤ ਕੌਰ ਭਮਰਾ ਨੇ ਜਵਾਬ ਦਿੱਤਾ ਸੀ, “ਕੱਲ੍ਹ ਨੂੰ ਤੁਸੀਂ ਪਰਿਵਾਰ ਨਿਯੋਜਨ ਦੀ ਉਮਰ 'ਚ ਪਹੁੰਚ ਜਾਓਗੇ, ਤਾਂ ਤੁਸੀਂ ਉਮੀਦ ਕਰੋਗੇ ਕਿ ਸਰਕਾਰ ‘ਨਿਰੋਧ’ (ਕੰਡੋਮ) ਵੀ ਪ੍ਰਦਾਨ ਕਰੇਗੀ।"

ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਨੇ ਪਾਇਆ ਹੈ ਕਿ ਇੱਕ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਵੱਲੋਂ ਅਜਿਹਾ 'ਸੰਵੇਦਨਹੀਣ ਰਵੱਈਆ' ਨਿੰਦਣਯੋਗ ਅਤੇ ਬੇਹੱਦ ਸ਼ਰਮਨਾਕ ਹੈ। ਮਹਿਲਾ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ, ''ਐੱਨ.ਸੀ.ਡਬਲਿਊ. ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਪ੍ਰਧਾਨ ਰੇਖਾ ਸ਼ਰਮਾ ਨੇ ਆਈਏਐਸ ਹਰਜੋਤ ਕੌਰ ਭਮਰਾ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਅਣਉਚਿਤ ਅਤੇ ਅਤਿ-ਇਤਰਾਜ਼ਯੋਗ ਟਿੱਪਣੀ ਲਈ ਸਪੱਸ਼ਟੀਕਰਨ ਮੰਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement