ਦੋ ਹਫ਼ਤੇ ਪਹਿਲਾਂ ਗੈਂਗਰੇਪ ਦਾ ਸ਼ਿਕਾਰ ਹੋਈ ਲੜਕੀ ਨੇ ਦਿੱਲੀ ਦੇ ਹਸਪਤਾਲ 'ਚ ਤੋੜਿਆ ਦਮ 
Published : Sep 29, 2020, 12:03 pm IST
Updated : Sep 29, 2020, 12:03 pm IST
SHARE ARTICLE
Hathras gangrape case
Hathras gangrape case

ਜੇਲ੍ਹ ਵਿਚ ਹਨ ਗੈਂਗਰੇਪ ਮਾਮਲੇ ਦੇ ਸਾਰੇ ਅਰੋਪੀ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਦੋ ਹਫ਼ਤੇ ਪਹਿਲਾਂ ਗੈਂਗਰੇਪ ਦਾ ਸ਼ਿਕਾਰ ਹੋਈ 20 ਸਾਲਾ ਲੜਕੀ ਦੀ ਅੱਜ ਦਿੱਲੀ ਦੇ ਹਸਪਤਾਲ ਵਿਚ ਮੌਤ ਹੋ ਗਈ। ਪੀੜਤ ਲੜਕੀ ਦਾ ਆਈਸੀਯੂ ਵਿਚ ਇਲਾਜ ਚੱਲ ਰਿਹਾ ਸੀ। ਕਥਿਤ ਰੂਪ ਤੋਂ ਉਸ ਦੇ ਪਿੰਡ ਵਿਚ ਲਗਭਗ ਦੋ ਹਫ਼ਤੇ ਪਹਿਲਾਂ ਚਾਰ-ਪੰਜ ਲੋਕਾਂ ਨੇ ਮਿਲ ਕੇ ਉਸ ਨਾਲ ਗੈਂਗਰੇਪ ਕੀਤਾ।

HospitalHospital

ਇਸ ਦੌਰਾਨ ਲੜਕੀ ਨਾਲ ਤਸ਼ੱਦਦ ਵੀ ਕੀਤਾ ਗਿਆ। ਪੀੜਤ ਲੜਕੀ ਦੀ ਹਾਲਤ ਕਾਫ਼ੀ ਗੰਭੀਰ ਸੀ, ਉਸ ਦੇ ਸਰੀਰ ਵਿਚ ਕਈ ਥਾਵਾਂ 'ਤੇ ਫਰੈਕਚਰ ਆਏ ਅਤੇ ਉਸ ਦੀ ਜੀਭ ਵੀ ਕੱਟ ਦਿੱਤੀ ਗਈ। ਮਾਮਲੇ ਵਿਚ ਸਾਰੇ ਅਰੋਪੀ ਜੇਲ੍ਹ ਵਿਚ ਹਨ। ਪੀੜਤ ਲੜਕੀ ਦੇ ਪਰਿਵਾਰ ਦਾ ਅਰੋਪ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਉਹਨਾਂ ਦੀ ਸ਼ਿਕਾਇਤ 'ਤੇ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਪਰ ਮਾਮਲੇ ਪ੍ਰਤੀ ਗੁੱਸਾ ਵਧਣ ਕਾਰਨ ਪੁਲਿਸ ਹਰਕਤ ਵਿਚ ਆਈ।

DeathDeath

ਪੀੜਤ ਲੜਕੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਮਾਂ, ਭੈਣ ਅਤੇ ਵੱਡਾ ਭਰਾ ਖੇਤ ਵਿਚ ਘਾਹ ਵੱਢ ਰਹੇ ਸੀ। ਜਦੋਂ ਵੱਡਾ ਭਰਾ ਘਰ ਚਲਾ ਗਿਆ ਤਾਂ ਚਾਰ-ਪੰਜ ਲੋਕ ਉਸ ਦੀ ਭੈਣ ਨੂੰ ਘਸੀਟ ਕੇ ਖੇਤਾਂ ਵਿਚ ਲੈ ਗਏ। ਜਦੋਂ ਉਸ ਦੀ ਮਾਂ ਨੇ ਲੜਕੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਮਿਲੀ। ਸ਼ੁਰੂਆਤ ਵਿਚ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ। ਚਾਰ-ਪੰਜ ਦਿਨ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ।

PolicePolice

ਹਾਲਾਂਕਿ ਉੱਤਰ ਪ੍ਰਦੇਸ਼ ਪੁਲਿਸ ਨੇ ਇਹਨਾਂ ਅਰੋਪਾਂ ਨੂੰ ਖਾਰਜ ਕੀਤਾ ਹੈ। ਪੁਲਿਸ ਵੱਲੋਂ ਹਾਥਰਸ ਦੇ ਪੁਲਿਸ ਅਫ਼ਸਰ ਪ੍ਰਕਾਸ਼ ਕੁਮਾਰ ਦਾ ਇਕ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਕ ਅਰੋਪੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਕੋਲੋਂ ਬਾਕੀ ਤਿੰਨ ਅਰੋਪੀਆਂ ਦੀ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਬਾਅਦ ਉਹਨਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement