ਜੰਮੂ-ਕਸ਼ਮੀਰ : ਲਾਪਤਾ ਇੰਜੀਨੀਅਰ ਦੀ ਲਾਸ਼ ਜੇਹਲਮ ’ਚੋਂ ਬਰਾਮਦ

By : BIKRAM

Published : Aug 29, 2023, 2:27 pm IST
Updated : Aug 29, 2023, 2:27 pm IST
SHARE ARTICLE
Missing AEE, Gurmeet Singh
Missing AEE, Gurmeet Singh

ਮੌਤ ਦੇ ਕਾਰਨ ਪਤਾ ਕਰਨ ਲਈ ਜਾਂਚ ਜਾਰੀ

ਸ੍ਰੀਨਗਰ: ਪਿਛਲੇ ਹਫ਼ਤੇ ਲਾਪਤਾ ਹੋਏ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰ ਗੁਰਮੀਤ ਸਿੰਘ ਦੀ ਲਾਸ਼ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਜੇਹਲਮ ਨਦੀ ’ਚੋਂ ਮੰਗਲਵਾਰ ਨੂੰ ਮਿਲੀ।

ਪੁਲਿਸ ਨੇ ਦਸਿਆ ਕਿ ਲਾਪਤਾ ਸਹਾਇਕ ਕਾਰਜਕਾਰੀ ਇੰਜੀਨੀਅਰ (ਏ.ਈ.ਈ.), ਗੁਰਮੀਤ ਸਿੰਘ ਦੀ ਲਾਸ਼ ਗੈਂਟਮੁੱਲਾ ਬਾਰਾਮੂਲਾ ਜ਼ਿਲ੍ਹੇ ਦੇ ਲੋਅਰ ਜੇਹਲਮ ਹਾਈਡਲ ਪ੍ਰੋਜੈਕਟ (ਐੱਲ.ਜੇ.ਐੱਚ.ਪੀ.) ਦੇ ਇਕ ਬੈਰਾਜ ਤੋਂ ਚਾਰ ਦਿਨ ਬਾਅਦ ਮਿਲੀ ਹੈ।

ਏ.ਈ.ਈ. ਗੁਰਮੀਤ ਸਿੰਘ ਦੇ ਲਾਪਤਾ ਹੋਣ ਦੀ ਸੂਚਨਾ ਤੋਂ ਬਾਅਦ ਬਾਰਾਮੂਲਾ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਡਿਪਟੀ ਸੁਪਰਡੈਂਟ ਆਫ਼ ਪੁਲਿਸ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਸੀ।

ਪੁਲਿਸ ਨੇ ਜਨਤਕ ਸਹਾਇਤਾ ਦੀ ਮੰਗ ਕਰਦੇ ਹੋਏ ਕਿਸੇ ਵੀ ਸੰਭਾਵੀ ਸੁਰਾਗ ਨੂੰ ਲੱਭਣ ਲਈ ਐੱਸ.ਡੀ.ਆਰ.ਐੱਫ਼., ਟੋਹੀ ਕੁੱਤਿਆਂ ਦੀ ਸਕੁਐਡ, ਡਰੋਨ ਨਿਗਰਾਨੀ ਨੂੰ ਸ਼ਾਮਲ ਕਰ ਕੇ ਇਕ ਵਿਆਪਕ ਕਾਰਵਾਈ ਸ਼ੁਰੂ ਕੀਤੀ ਸੀ।

ਭਾਲ ਮੁਹਿੰਮ ਚਲਾਉਣ ਮਗਰੋਂ, ਗੁਰਮੀਤ ਸਿੰਘ ਦੀ ਲਾਸ਼ ਗੈਂਟਮੁੱਲਾ ’ਚ ਲੋਅਰ ਜੇਹਲਮ ਹਾਈਡਲ ਪ੍ਰੋਜੈਕਟ (ਐਲ.ਜੇ.ਐਚ.ਪੀ.) ’ਚ ਇਕ ਬੈਰਾਜ ’ਚ ਪਈ ਵੇਖੀ ਗਈ।

ਲਾਸ਼ ਨੂੰ ਡਾਕਟਰੀ-ਕਾਨੂੰਨੀ ਰਸਮਾਂ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ, ‘‘ਮੌਤ ਦੇ ਕਾਰਨ ਅਤੇ ਮੌਤ ਦੇ ਹਾਲਾਤ ਦਾ ਪਤਾ ਲਗਾਉਣ ਤੋਂ ਬਾਅਦ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement