ਅਨਲੌਕ-4 ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਮੈਟਰੋ ਸ਼ੁਰੂ, ਸਕੂਲ, ਕਾਲਜ, ਸਿਨੇਮਾ ਹਾਲ ਰਹਿਣਗੇ ਬੰਦ!
Published : Aug 29, 2020, 10:11 pm IST
Updated : Aug 29, 2020, 10:11 pm IST
SHARE ARTICLE
unlock 4
unlock 4

ਹੁਣ ਸੂਬੇ ਅਪਣੀ ਮਰਜ਼ੀ ਨਾਲ ਨਹੀਂ ਲਾ ਸਕਣਗੇ ਲੌਕਡਾਊਨ

ਨਵੀਂ ਦਿੱਲੀ: ਦੇਸ਼ ਅੰਦਰ ਪਹਿਲੀ ਸਤੰਬਰ ਤੋਂ ਅਨਲੌਕ 4 ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਹੋ ਗਏ ਹਨ। ਸਰਕਾਰ ਨੇ ਮੈਟਰੋ ਨੂੰ ਕੁੱਝ ਸ਼ਰਤਾ ਸਹਿਤ ਚੱਲਣ ਦੀ ਇਜਾਜ਼ਤ ਦੇ ਦਿਤੀ ਹੈ। ਇਸੇ ਤਹਿਤ ਦਿੱਲੀ ਮੈਟਰੋ 7 ਸਤੰਬਰ ਤੋਂ ਚਾਲੂ ਹੋ ਜਾਵੇਗੀ।

Unlock 2.0Unlock 4.0

ਇਸੇ ਤਰ੍ਹਾਂ 21 ਸਤੰਬਰ ਤੋਂ ਧਾਰਾਮਿਕ ਸਮਾਗਮਾਂ ਨੂੰ ਵੀ ਇਜਾਜ਼ਤ ਦੇ ਦਿਤੀ ਗਈ ਹੈ। ਧਾਰਮਿਕ ਸਮਾਗਮਾਂ 'ਚ ਹੁਣ 100 ਵਿਅਕਤੀ ਇਕੱਠੇ ਹੋ ਸਕਣਗੇ। ਸਕੂਲ, ਕਾਲਜ ਅਤੇ ਸਿਨੇਮਾ ਹਾਲ 'ਤੇ ਪਾਬੰਦੀ ਫਿਲਹਾਲ ਜਾਰੀ ਰਹੇਗੀ।

Unlock Unlock

ਇਸ ਦੌਰਾਨ ਕੰਨਟੇਂਨਮੈਂਟ ਜ਼ੋਨ 'ਚ ਵੀ ਰੋਕਾਂ ਜਾਰੀ ਰਹਿਣਗੀਆਂ। ਸਕੂਲ, ਕਾਲਜਾਂ ਸਮੇਤ ਵਿਦਿਅਕ ਅਦਾਰੇ 30 ਸਤੰਬਰ ਤਕ ਬੰਦ ਰਹਿਣਗੇ। ਪਰ ਆਨਲਾਈਨ ਟੀਚਿੰਗ ਲਈ ਸਕੂਲਾਂ 'ਚ 50 ਫ਼ੀ ਸਦੀ ਅਧਿਆਪਕਾਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ। ਕੰਟਨੇਂਮੈਂਟ ਜ਼ੋਨ ਤੋਂ ਬਾਹਰ 9ਵੀਂ ਅਤੇ 12ਵੀਂ ਜਮਾਤ ਦੇ ਵਿਦਿਅਰਾਥੀ ਅਪਣੇ ਪਰਵਾਰ ਦੀ ਸਹਿਮਤੀ ਤੋਂ ਬਾਅਦ ਅਧਿਆਪਕ ਨੂੰ ਮਿਲ ਸਕਣਗੇ।

MetroMetro

ਗ੍ਰਹਿ ਮੰਤਰਾਲੇ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਹੁਣ ਕੋਈ ਵੀ ਸੂਬਾ ਆਪਣੀ ਮਰਜ਼ੀ ਨਾਲ ਲੌਕਡਾਊਨ ਨਹੀਂ ਲਾ ਸਕੇਗਾ। ਲੌਕਡਾਊਨ ਲਾਉਣ ਦੀ ਜ਼ਰੂਰਤ ਮਹਿਸੂਸ ਹੋਣ ਬਾਅਦ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਲੈਣਾ ਲਾਜ਼ਮੀ ਕਰ ਦਿਤਾ ਗਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement