ਰਾਮ ਮੰਦਰ ਸਮਾਗਮ ਵਿਚ ਪ੍ਰਧਾਨ ਮੰਤਰੀ ਦੀ ਸੰਭਾਵੀ ਸ਼ਮੂਲੀਅਤ ਦਾ ਓਵੈਸੀ ਨੇ ਕੀਤਾ ਵਿਰੋਧ
Published : Jul 29, 2020, 12:29 pm IST
Updated : Jul 29, 2020, 12:29 pm IST
SHARE ARTICLE
Owaisi
Owaisi

ਕਿਹਾ-ਪ੍ਰਧਾਨ ਮੰਤਰੀ ਦੀ ਸਮਾਗਮ ਵਿਚ ਮੌਜੂਦਗੀ ਸੰਵਿਧਾਨਕ ਸਹੁੰ ਦੀ ਉਲੰਘਣਾ

ਹੈਦਰਾਬਾਦ, 28 ਜੁਲਾਈ : ਅਯੋਧਿਆ ਵਿਚ ਪੰਜ ਅਗੱਸਤ ਨੂੰ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਮੌਜੂਦਗੀ ਦਾ ਏਆਈਐਮਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਪ੍ਰਧਾਨ ਮੰਤਰੀ ਦੁਆਰਾ ਲਈ ਗਈ ਸੰਵਿਧਾਨਕ ਸਹੁੰ ਦੀ ਉਲੰਘਣਾ ਕਰਨ ਜਿਹਾ ਹੋਵੇਗਾ। ਉਧਰ, ਵਿਸ਼ਵ ਹਿੰਦੂ ਪਰਿਸ਼ਦ ਨੇ ਲੋਕਾਂ ਨੂੰ ਪੰਜ ਅਗੱਸਤ ਵਾਲੇ ਿਦਨ ਜਸ਼ਨ ਮਨਾਉਣ ਦਾ ਸੱਦਾ ਦਿਤਾ ਹੈ। ਓਵੈਸੀ ਨੇ ਟਵਿਟਰ 'ਤੇ ਕਿਹਾ, 'ਅਧਿਕਾਰਤ ਅਹੁਦੇ 'ਤੇ ਰਹਿੰਦਿਆਂ ਭੂਮੀ ਪੂਜਨ ਵਿਚ ਸ਼ਾਮਲ ਹੋਣਾ ਪ੍ਰਧਾਨ ਦੀ ਸੰਵਿਧਾਨਕ ਸਹੁੰ ਦੀ ਉਲੰਘਣਾ ਹੋਵੇਗਾ।

OwaisiOwaisi

ਧਰਮਨਿਰਪੱਖਤਾ ਸੰਵਿਧਾਨ ਦੇ ਮੂਲ ਢਾਂਚੇ ਦਾ ਹਿੱਸਾ ਹੈ।' ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਮੁਤਾਬਕ ਰਾਮ ਮੰਦਰ ਨਿਰਮਾਣ ਦੀ ਸ਼ੁਰੂਆਤ ਦੇ ਸਬੰਧ ਵਿਚ ਪੰਜ ਅਗੱਸਤ ਨੂੰ ਹੋਣ ਵਾਲੇ ਸਮਾਗਮ ਵਿਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਵਾਨਾ ਹੈ। ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਸਮਾਗਮ ਵਿਚ ਸੱਦਿਆ ਗਿਆ ਹੈ। ਓਵੈਸੀ ਨੇ ਇਕ ਹੋਰ ਟਿਪਣੀ ਕਰਦਿਆਂ ਕਿਹਾ, 'ਅਸੀਂ ਨਹੀਂ ਭੁੱਲ ਸਕਦੇ ਕਿ ਅਯੋਧਿਆ ਵਿਚ 400 ਸਾਲ ਤੋਂ ਵੱਧ ਸਮੇਂ ਤਕ ਬਾਬਰੀ ਮਸਜਿਦ ਖੜੀ ਰਹੀ ਅਤੇ ਇਸ ਨੂੰ 1992 ਵਿਚ ਅਪਰਾਧਕ ਭੀੜ ਨੇ ਤੋੜ ਦਿਤਾ।' 

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement