ਚੰਡੀਗੜ੍ਹ-ਸ਼ਿਮਲਾ ਸੜਕ 'ਤੇ ਢਿੱਗਾਂ ਡਿੱਗਣ ਕਾਰਨ ਲੱਗਾ ਜਾਮ
Published : Aug 5, 2017, 4:59 pm IST
Updated : Mar 29, 2018, 7:29 pm IST
SHARE ARTICLE
Landslide
Landslide

ਸ਼ਿਮਲਾ, 5 ਅਗੱਸਤ : ਪਰਵਾਣੂ ਅਤੇ ਧਰਮਪੁਰ ਵਿਚਾਲੇ ਜਬਲੀ ਨੇੜੇ ਢਿੱਗਾਂ ਡਿੱਗਣ ਕਾਰਨ ਅੱਜ ਚੰਡੀਗੜ੍ਹ-ਸ਼ਿਮਲਾ ਕੌਮੀ ਰਾਜ ਮਾਰਗ (ਐਨ.ਐਚ.-22) ਜਾਮ ਹੋ ਗਿਆ ਅਤੇ ਸੈਂਕੜੇ ਲੋਕ ਫਸ ਗਏ।

ਸ਼ਿਮਲਾ, 5 ਅਗੱਸਤ : ਪਰਵਾਣੂ ਅਤੇ ਧਰਮਪੁਰ ਵਿਚਾਲੇ ਜਬਲੀ ਨੇੜੇ ਢਿੱਗਾਂ ਡਿੱਗਣ ਕਾਰਨ ਅੱਜ ਚੰਡੀਗੜ੍ਹ-ਸ਼ਿਮਲਾ ਕੌਮੀ ਰਾਜ ਮਾਰਗ (ਐਨ.ਐਚ.-22) ਜਾਮ ਹੋ ਗਿਆ ਅਤੇ ਸੈਂਕੜੇ ਲੋਕ ਫਸ ਗਏ। ਸਨਿਚਰਵਾਰ ਨੂੰ ਵੱਡੇ ਤੜਕੇ ਤਿੰਨ ਵਜੇ ਦੇ ਲਗਭਗ ਢਿੱਗਾਂ ਡਿਗੀਆਂ ਅਤੇ ਅੰਤਮ ਸਤਰਾਂ ਲਿਖੇ ਜਾਣ ਤਕ ਜਾਮ ਖੁਲ੍ਹਿਆ ਨਹੀਂ ਜਾ ਸਕਿਆ ਸੀ। ਇਥੇ ਦਸਣਾ ਬਣਦਾ ਹੈ ਕਿ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੋਣ ਕਾਰਨ ਜ਼ਿਆਦਾ ਮੁਸ਼ਕਲਾਂ ਆਈਆਂ। ਪਰਵਾਣੂ ਦੇ ਡੀ.ਐਸ.ਪੀ. ਭੀਸ਼ਮ ਨੇ ਦਸਿਆ ਕਿ ਕੌਮੀ ਮਾਰਗ ਨੂੰ ਇਕ ਪਾਸੇ ਤੋਂ ਅੰਸ਼ਕ ਤੌਰ 'ਤੇ ਖੋਲ੍ਹਿਆ ਗਿਆ ਹੈ ਪਰ ਇਸ ਨਾਲ ਮੁਸਾਫ਼ਰਾਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਸੇਬ ਨਾਲ ਲੱਦੇ ਟਰੱਕਾਂ ਸਮੇਤ ਵੱਡੀ ਗਿਣਤੀ ਵਿਚ ਕਾਰਾਂ ਅਤੇ ਹੋਰ ਗੱਡੀਆਂ ਸੜਕ ਦੇ ਦੋਵੇਂ ਪਾਸੇ ਫਸੇ ਹੋਏ ਹਨ ਜਦਕਿ ਹਾਈਵੇਅ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਰਾਹ ਸਾਫ਼ ਕਰਨ ਦੇ ਕੰਮ ਵਿਚ ਜੁਟੇ ਹੋਏ ਹਨ। ਡੀ.ਐਸ.ਪੀ. ਨੇ ਦਸਿਆ ਕਿ ਭੀੜ ਘਟਾਉਣ ਲਈ ਟ੍ਰੈਫ਼ਿਕ ਨੂੰ ਕਸੌਲੀ, ਭੋਜਨਗਰ ਅਤੇ ਜੰਗੇਸ਼ੂ ਮਾਰਗ ਵਲ ਮੋੜ ਦਿਤਾ ਗਿਆ ਹੈ। ਜਾਮ ਕਾਰਨ ਸ਼ਿਮਲਾ, ਸੋਲਨ ਅਤੇ ਹੋਰਨਾਂ ਇਲਾਕਿਆਂ ਵਿਚ ਅਖ਼ਬਾਰ, ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਨਾ ਕੀਤੀ ਜਾ ਸਕੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement