ਰਾਜਾਂ ਨੂੰ ਖੁਲ੍ਹੇ ਦਿਲ ਨਾਲ ਆਰਥਕ ਸਹਾਇਤਾ ਦੇਵੇ ਕੇਂਦਰ : ਨਿਤੀਸ਼ ਕੁਮਾਰ
Published : Aug 6, 2017, 5:22 pm IST
Updated : Mar 29, 2018, 4:27 pm IST
SHARE ARTICLE
Nitish Kumar
Nitish Kumar

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਹ ਕਹਿੰਦਿਆਂ ਕਿ ਹੁਣ ਅਸੀ ਇਕ-ਦੂਜੇ ਦੇ ਨੇੜੇ ਆ ਗਏ ਹਾਂ, ਕੇਂਦਰ ਸਰਕਾਰ ਨੂੰ

 

ਪਟਨਾ, 6 ਅਗੱਸਤ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਹ ਕਹਿੰਦਿਆਂ ਕਿ ਹੁਣ ਅਸੀ ਇਕ-ਦੂਜੇ ਦੇ ਨੇੜੇ ਆ ਗਏ ਹਾਂ, ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਨਿਆਂ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਹੇਠਲੀਆਂ ਅਦਾਲਤਾਂ ਵਾਸਤੇ ਤੁਰਤ ਆਰਥਕ ਸਹਾਇਤਾ ਜਾਰੀ ਕੀਤੀ ਜਾਵੇ।
ਪਟਨਾ ਦੀ ਸ੍ਰੀਕ੍ਰਿਸ਼ਨ ਮੈਮੋਰੀਅਲ ਹਾਲ ਵਿਚ ਨਿਆਂ ਵਿਭਾਗ, ਭਾਰਤ ਸਰਕਾਰ ਦੇ ਕਾਨੂੰਨ ਮੰਤਰਾਲੇ ਅਤੇ ਬਿਹਾਰ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਕਰਵਾਏ ਗਏ ਇਕ ਸਮਾਗਮ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ, ''ਅਸੀ (ਜਨਤਾ ਦਲ-ਯੂ ਅਤੇ ਭਾਜਪਾ) ਇਕੱਠੇ ਹੋ ਗਏ ਹਾਂ ਅਤੇ ਹੁਣ ਇਸ ਦੇ ਨਤੀਜੇ ਵੀ ਸਾਹਮਣੇ ਆਉਣੇ ਚਾਹੀਦੇ ਹਨ।''
ਨਿਤੀਸ਼ ਕੁਮਾਰ ਨੇ ਰਵੀਸ਼ੰਕਰ ਪ੍ਰਸਾਦ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਬਿਹਾਰ ਵਿਚ ਕੁਲ 38 ਜ਼ਿਲ੍ਹੇ ਅਤੇ 101 ਸਬ ਡਵੀਜ਼ਨਾਂ ਹਨ ਜਦਕਿ ਤੁਸੀਂ ਕਹਿ ਰਹੇ ਹੋ ਕਿ ਬਿਹਾਰ ਵਿਚ ਹੇਠਲੀਆਂ ਅਦਾਲਤਾਂ ਵਿਚਲਾ ਕੰਮਕਾਜ ਮਜ਼ਬੂਤ ਬਣਾਉਣ ਲਈ 70 ਕਰੋੜ ਰੁਪਏ ਦਿਤੇ ਜਾਣਗੇ ਪਰ ਇਸ ਨਾਲ ਸਾਡਾ ਮਕਸਦ ਪੂਰਾ ਨਹੀਂ ਹੁੰਦਾ। ਨਿਤੀਸ਼ ਨੇ ਅੱਗੇ ਕਿਹਾ ਕਿ 2005-06 ਵਿਚ ਸੱਤਾ 'ਚ ਆਉਣ ਵੇਲੇ ਬਿਹਾਰ ਦਾ ਬਜਟ 25-26 ਹਜ਼ਾਰ ਕਰੋੜ ਰੁਪਏ ਸੀ ਜੋ ਹੁਣ ਵਧ ਕੇ 1.40 ਲੱਖ ਕਰੋੜ ਰੁਪਏ ਹੋ ਗਿਆ ਹੈ। ਜੇ ਤੁਸੀਂ (ਕੇਂਦਰ) ਆਰਥਕ ਸਹਾਇਤਾ ਦੇਣਾ ਚਾਹੁੰਦੇ ਹੋ ਤਾਂ ਦਿਲ ਖੋਲ੍ਹ ਕੇ ਦਿਉ।       (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement