ਅਮਰੀਕੀ ਸਿੱਖਾਂ ਵਲੋਂ ਨਸਲਵਾਦ ਵਿਰੁਧ ਲੜਾਈ ਤੇਜ਼ ਕਰਨ ਦਾ ਸੱਦਾ
Published : Aug 6, 2017, 5:23 pm IST
Updated : Mar 29, 2018, 4:46 pm IST
SHARE ARTICLE
American Sikhs
American Sikhs

ਅਮਰੀਕੀ ਸਿੱਖਾਂ ਨੇ ਮਨੁੱਖਤਾ ਨੂੰ ਧਰਮ ਤੋਂ ਉਪਰ ਉਠ ਕੇ ਨਸਲੀ ਵਿਤਕਰੇ, ਅਸਹਿਣਸ਼ੀਲਤਾ ਅਤੇ ਹਿੰਸਾ ਵਿਰੁਧ ਸਾਂਝੀ ਲੜਾਈ ਲੜਨ ਦਾ ਸੱਦਾ ਦਿਤਾ ਹੈ।

ਵਾਸ਼ਿੰਗਟਨ, 6 ਅਗੱਸਤ : ਅਮਰੀਕੀ ਸਿੱਖਾਂ ਨੇ ਮਨੁੱਖਤਾ ਨੂੰ ਧਰਮ ਤੋਂ ਉਪਰ ਉਠ ਕੇ ਨਸਲੀ ਵਿਤਕਰੇ, ਅਸਹਿਣਸ਼ੀਲਤਾ ਅਤੇ ਹਿੰਸਾ ਵਿਰੁਧ ਸਾਂਝੀ ਲੜਾਈ ਲੜਨ ਦਾ ਸੱਦਾ ਦਿਤਾ ਹੈ। ਓਕ ਕ੍ਰੀਕ ਗੁਰੂ ਘਰ ਵਿਚ ਪੰਜ ਸਾਲ ਪਹਿਲਾਂ ਸਿਰਫਿਰੇ ਗੋਰੇ ਦੀ ਗੋਲੀਬਾਰੀ ਕਾਰਨ ਮਾਰੇ ਗਏ ਸਿੱਖਾਂ ਨੂੰ ਯਾਦ ਕਰਦਿਆਂ  ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼) ਦੇ ਸਪੀਕਰ ਪੌਲ ਰਿਆਨ ਨੇ ਕਿਹਾ, ''ਓਕ ਕ੍ਰੀਕ ਦੇ ਲੋਕਾਂ ਨੇ ਸਾਬਤ ਕਰ ਦਿਤਾ ਹੈ ਕਿ ਉਹ ਨਫ਼ਰਤ ਅਤੇ ਵੰਡੀਆਂ ਪਾਉਣ ਵਾਲੀਆਂ ਤਾਕਤਾਂ ਅੱਗੇ ਨਹੀਂ ਝੁਕਣਗੇ।''
ਰਿਆਨ ਵਿਸਕੌਨਸਿਨ ਸੂਬੇ ਤੋਂ ਸੰਸਦ ਮੈਂਬਰ ਹਨ ਅਤੇ 2012 ਵਿਚ ਉਨ੍ਹਾਂ ਦੇ ਪਾਰਲੀਮਾਨੀ ਹਲਕੇ ਵਿਚ ਹੀ ਗੁਰਦਵਾਰੇ ਵਿਚ ਚੱਲ ਰਹੇ ਸਮਾਗਮ ਦੌਰਾਨ ਇਕ ਗੋਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਛੇ ਸਿੱਖਾਂ ਦੀ ਹਤਿਆ ਕਰ ਦਿਤੀ ਸੀ। ਉਨ੍ਹਾਂ ਕਿਹਾ, ''ਪੰਜ ਸਾਲ ਪਹਿਲਾਂ ਗੁਰਦਵਾਰੇ ਉਤੇ ਹੋਏ ਹਮਲੇ ਕਾਰਨ ਓਕ ਕ੍ਰੀਕ ਕੰਬ ਉਠਿਆ ਸੀ ਅਤੇ ਅੱਜ ਅਸੀ ਉਸ ਘਟਨਾ ਦੌਰਾਨ ਸਦਾ ਲਈ ਸਾਡੇ ਤੋਂ ਦੂਰ ਜਾਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ।''
ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਦੇ ਮੈਂਬਰ ਰੌਨ ਜੌਹਨਸਨ ਨੇ ਕਿਹਾ ਕਿ ਓਕ ਕ੍ਰੀਕ ਦੀ ਘਟਨਾ ਹਮੇਸ਼ਾ ਸਾਡੇ ਦਿਲਾਂ ਵਿਚ ਤਾਜ਼ਾ ਰਹੇਗੀ। ਸਿੱਖਾਂ ਦੇ ਸਾਨੂੰ ਮਾਣ ਹੈ ਜਿਨ੍ਹਾਂ ਨੇ ਸ਼ਾਂਤ ਰਹਿ ਕੇ ਪੂਰੇ ਮੁਲਕ ਹੀ ਨਹੀਂ ਸਗੋਂ ਦੁਨੀਆਂ ਵਿਚ ਸਾਂਝੀਵਾਲਤਾ ਦਾ ਸੁਨੇਹਾ ਪਹੁੰਚਾਇਆ। ਨਿਊ ਯਾਰਕ ਤੋਂ ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਗ੍ਰੇਸ ਮੈਂਗ ਨੇ ਕਿਹਾ ਕਿ ਸਿੱਖ ਕੌਮ ਦੇ ਹੌਸਲੇ ਨੂੰ ਪੂਰਾ ਮੁਲਕ ਸਲਾਮ ਕਰਦਾ ਹੈ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement