ਪਿਓ ਨੇ ਆਪਣੀ ਹੀ ਢਾਈ ਸਾਲਾ ਬੱਚੀ ਦਾ ਕੀਤਾ ਕਤਲ, ਨਹੀਂ ਸਨ ਧੀ ਨੂੰ ਖਵਾਉਣ ਲਈ ਪੈਸੇ

By : GAGANDEEP

Published : Nov 28, 2022, 12:02 pm IST
Updated : Nov 28, 2022, 12:28 pm IST
SHARE ARTICLE
photo
photo

ਧੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪਿਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ

 

ਬੈਂਗਲੁਰੂ: ਕਰਨਾਟਕ ਦੇ ਬੈਂਗਲੁਰੂ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕਰਜ਼ੇ ਦੇ ਬੋਝ ਹੇਠ ਦੱਬੇ ਵਿਅਕਤੀ ਨੇ ਰੋਟੀ ਲਈ ਪੈਸੇ ਨਾ ਮਿਲਣ ਕਾਰਨ ਆਪਣੀ ਢਾਈ ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਧੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪਿਤਾ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ। ਪੁਲਿਸ ਅਨੁਸਾਰ ਮੁਲਜ਼ਮ ਪਿਤਾ ਦੀ ਪਛਾਣ 45 ਸਾਲਾ ਰਾਹੁਲ ਪਰਮਾਰ ਵਜੋਂ ਹੋਈ ਹੈ। ਰਾਹੁਲ ਪਰਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਢਾਈ ਸਾਲ ਦੀ ਧੀ ਨਾਲ ਕਾਰ ਵਿੱਚ ਘਰੋਂ ਨਿਕਲਿਆ ਸੀ।

ਦੋਸ਼ੀ ਨੇ ਦੱਸਿਆ ਕਿ ਕਤਲ ਕਰਨ ਤੋਂ ਪਹਿਲਾਂ ਬੇਟੀ ਲਈ ਕੁਝ ਬਿਸਕੁਟ ਅਤੇ ਚਾਕਲੇਟ ਖਰੀਦੇ ਸਨ। ਉਹ ਕੁਝ ਦੇਰ ਲਈ ਪਿਛਲੀ ਸੀਟ 'ਤੇ ਵੀ ਉਸ ਨਾਲ ਖੇਡਦਾ ਰਿਹਾ। ਦੋਸ਼ੀ ਪਿਤਾ 'ਤੇ ਕਾਫੀ ਕਰਜ਼ਾ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕਰਜ਼ਾ ਵਸੂਲਣ ਵਾਲਿਆਂ ਤੋਂ ਤੰਗ ਆ ਕੇ ਉਸ ਨੇ ਘਰ ਵਾਪਸ ਜਾਣ ਦੀ ਬਜਾਏ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਇਸ ਤੋਂ ਪਹਿਲਾਂ ਉਸ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕਰਜ਼ਾ ਮੋੜਨ ਲਈ ਪਹਿਲਾਂ ਹੀ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖੇ ਹੋਏ ਸਨ ਅਤੇ ਅਜਿਹੇ ਵਿੱਚ ਲੋਕ ਫਿਰ ਵੀ ਕਰਜ਼ਾ ਵਾਪਸ ਮੰਗਣ ਆਉਂਦੇ ਰਹੇ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਦੋਸ਼ੀ ਰਾਹੁਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰ ਤੋਂ ਹੀ ਬੇਂਗਲੁਰੂ ਅਤੇ ਕੋਲਾਰ ਦੇ ਆਲੇ-ਦੁਆਲੇ ਘੁੰਮ ਰਿਹਾ ਸੀ ਅਤੇ ਉਸ ਦੇ ਮਨ 'ਚ ਖੁਦਕੁਸ਼ੀ ਦੇ ਵਿਚਾਰ ਸਨ। ਉਹ ਆਪਣੀ ਜ਼ਿੰਦਗੀ ਦਾ ਅੰਤ ਕਰਨਾ ਚਾਹੁੰਦਾ ਸੀ ਪਰ ਆਪਣੀ ਬੇਟੀ ਦੀ ਮੌਜੂਦਗੀ ਕਾਰਨ ਉਹ ਕੋਈ ਫੈਸਲਾ ਨਹੀਂ ਲੈ ਸਕਿਆ ਰਾਹੁਲ ਪਰਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰੇ ਘਰੋਂ ਨਿਕਲਿਆ ਸੀ, ਖ਼ੁਦ ਨੂੰ ਅਤੇ ਆਪਣੀ ਧੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਹ ਪਰੇਸ਼ਾਨ ਹੋਣ ਲੱਗਾ ਅਤੇ ਫਿਰ ਬੇਟੀ ਦਾ ਕਤਲ ਕਰ ਦਿੱਤਾ।

Location: India, Karnataka, Bengaluru

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement