Maharashtra News : ਕਲਯੁਗੀ ਮਾਂ -ਪਿਓ ਦੀ ਸ਼ਰਮਨਾਕ ਕਰਤੂਤ ,5 ਦਿਨ ਦੇ ਬੱਚੇ ਦਾ 1 ਲੱਖ ਰੁਪਏ 'ਚ ਕੀਤਾ ਸੌਦਾ ,ਵਜ੍ਹਾ ਜਾਣ ਹੈਰਾਨ ਹੋਏ ਲੋਕ
Published : Aug 28, 2024, 2:55 pm IST
Updated : Aug 28, 2024, 2:55 pm IST
SHARE ARTICLE
 Child sold
Child sold

ਬੱਚੇ ਨੂੰ ਖਰੀਦਣ ਵਾਲੇ ਜੋੜੇ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ

Maharashtra News : ਮਾਂ-ਬਾਪ ਲਈ ਉਨ੍ਹਾਂ ਦੀ ਸੰਤਾਨ ਦੁਨੀਆ ਦੀ ਕਿਸੇ ਦੌਲਤ ਤੋਂ ਘੱਟ ਨਹੀਂ ਹੁੰਦੀ ਪਰ ਕੀ ਹੁੰਦਾ ਹੈ ਜਦੋਂ ਮਾਂ-ਬਾਪ ਹੀ ਆਪਣੇ ਦਿਲ ਦੇ ਟੁਕੜੇ ਦਾ ਸੌਦਾ ਕਰ ਦੇਣ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਮਹਿਜ਼ 5 ਦਿਨ ਦੇ ਮਾਸੂਮ ਬੱਚੇ ਦਾ ਉਸਦੇ ਹੀ ਮਾਪਿਆਂ ਨੇ ਸੌਦਾ ਕਰਕੇ ਵੇਚ ਦਿੱਤਾ। ਜਿਸ ਤੋਂ ਬਾਅਦ ਐਂਟੀ ਹਿਊਮਨ ਟ੍ਰੈਫਿਕਿੰਗ ਸਕੁਐਡ ਦੀ ਕਾਰਵਾਈ ਦੌਰਾਨ ਇਹ ਮਾਮਲਾ ਸਾਹਮਣੇ ਆਇਆ। ਇਸ ਨੂੰ ਖਰੀਦਣ ਵਾਲੇ ਜੋੜੇ ਤੋਂ ਇਲਾਵਾ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਵੇਂ ਲੋਕ ਇਸ ਸੌਦੇ ਵਿੱਚ ਵਿਚੋਲੇ ਦੀ ਭੂਮਿਕਾ 'ਚ ਸਨ।

ਦੱਸ ਦੇਈਏ ਕਿ ਬੱਚੇ ਦੇ ਮਾਤਾ-ਪਿਤਾ ਨੇ ਆਪਣਾ ਬੱਚਾ ਬੇਔਲਾਦ ਜੋੜੇ ਨੂੰ ਵੇਚ ਦਿੱਤਾ ਸੀ। ਜਿਨ੍ਹਾਂ ਨੇ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ। ਅਜਿਹੇ 'ਚ ਇਸ ਤੋਂ ਬਚਣ ਲਈ ਉਨ੍ਹਾਂ ਨੇ ਸਿੱਧੇ ਹੀ ਬੱਚੇ ਦਾ ਇਕ ਲੱਖ ਰੁਪਏ 'ਚ ਸੌਦਾ ਕਰ ਲਿਆ। ਇਸ ਮਾਮਲੇ 'ਚ ਪੁਲਸ ਨੇ ਬੱਚੇ ਨੂੰ ਵੇਚਣ ਵਾਲੇ ਪਰਿਵਾਰ ਸਮੇਤ ਉਸ ਨੂੰ ਖਰੀਦਣ ਵਾਲੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਂ ਸੁਨੀਲ ਉਰਫ ਦਯਾਰਾਮ ਗੇਂਦਰੇ ਅਤੇ ਉਸ ਦੀ ਪਤਨੀ ਸ਼ਵੇਤਾ ਹੈ, ਜਿਨ੍ਹਾਂ ਨੇ ਆਪਣਾ ਬੱਚਾ ਪੂਰਨਿਮਾ ਸ਼ੈਲਕੇ ਅਤੇ ਉਸ ਦੇ ਪਤੀ ਧਰਮਦਾਸ ਸ਼ੈਲਕੇ ਨੂੰ ਵੇਚ ਦਿੱਤਾ ਸੀ। ਦੱਸਿਆ ਗਿਆ ਕਿ ਇਹ ਸਾਰੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਦੇ ਰਹਿਣ ਵਾਲੇ ਹਨ।

ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਦੋ ਹੋਰ ਵਿਚੋਲੇ ਵੀ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਕਿਰਨ ਇੰਗਲੇ ਅਤੇ ਉਸ ਦੇ ਪਤੀ ਪ੍ਰਮੋਦ ਇੰਗਲੇ ਵਜੋਂ ਹੋਈ ਹੈ। ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਸੁਨੀਲ ਅਤੇ ਉਸਦੀ ਪਤਨੀ ਸ਼ਵੇਤਾ ਨੂੰ ਪੈਸਿਆਂ ਦੀ ਲੋੜ ਸੀ ਅਤੇ ਬੇਔਲਾਦ ਜੋੜਾ ਇੱਕ ਬੱਚਾ ਚਾਹੁੰਦਾ ਸੀ। ਅਜਿਹੇ 'ਚ ਦੋਹਾਂ ਨੇ ਮਿਲ ਕੇ ਬੱਚੇ ਦਾ ਸੌਦਾ 1.10 ਲੱਖ ਰੁਪਏ 'ਚ ਕੀਤਾ। ਇਸ ਮਾਮਲੇ ਦਾ ਪਤਾ ਲੱਗਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਨੁੱਖੀ ਤਸਕਰੀ ਵਿਰੋਧੀ ਟੀਮ ਨੂੰ ਐਕਟਿਵ ਕੀਤਾ ਅਤੇ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 75 ਅਤੇ 81 ਤਹਿਤ ਮਾਮਲਾ ਦਰਜ ਕਰ ਲਿਆ ਹੈ।

 

 

Location: India, Maharashtra

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement