Himachal Pradesh News: ਚੰਬਾ 'ਚ ਖੱਡ 'ਚ ਡਿੱਗੀ ਕਾਰ, 3 ਸ਼ਰਧਾਲੂਆਂ ਦੀ ਮੌਤ, 8 ਗੰਭੀਰ ਜ਼ਖ਼ਮੀ
Published : Aug 28, 2024, 11:45 am IST
Updated : Aug 28, 2024, 11:51 am IST
SHARE ARTICLE
A car fell into a ravine in Chamba Himachal Pradesh News
A car fell into a ravine in Chamba Himachal Pradesh News

Himachal Pradesh News: ਮਨੀਮਹੇਸ਼ ਯਾਤਰਾ ਲਈ ਜਾ ਰਹੇ ਸਨ ਸ਼ਰਧਾਲੂ

A car fell into a ravine in Chamba Himachal Pradesh News: ਇਨ੍ਹੀਂ ਦਿਨੀਂ ਹਜ਼ਾਰਾਂ ਸ਼ਰਧਾਲੂ ਮਨੀਮਹੇਸ਼ ਯਾਤਰਾ ਲਈ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਪਹੁੰਚ ਰਹੇ ਹਨ। ਇਸ ਧਾਰਮਿਕ ਯਾਤਰਾ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਚੰਬਾ ਪਹੁੰਚ ਰਹੇ ਹਨ। ਇਸੇ ਦੌਰਾਨ ਬੁੱਧਵਾਰ ਸਵੇਰੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਮਨੀਮਹੇਸ਼ ਦੀ ਯਾਤਰਾ ਲਈ ਨਿਕਲੇ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Pearls Group News: ਪਰਲਜ਼ ਗਰੁੱਪ 'ਚ ਫਸੇ ਲੋਕਾਂ ਦਾ ਇੱਕ-ਇੱਕ ਪੈਸਾ ਹੋਵੇਗਾ ਵਾਪਸ, ਨਿਰਮਲ ਭੰਗੂ ਦੀ ਧੀ ਨੇ ਕੀਤਾ ਐਲਾਨ 

ਚੰਬਾ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ, ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਮਨੀਮਹੇਸ਼ ਯਾਤਰਾ ਲਈ ਰਵਾਨਾ ਹੋਏ ਸਨ। ਜਿੱਥੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਕਾਰ ਖੱਡ 'ਚ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 8 ਜ਼ਖ਼ਮੀਆਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਚੰਬਾ ਲਈ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Mumbai Court News: ਕਿਸੇ ਔਰਤ ਨੂੰ ਅੱਖ ਮਾਰਨਾ ਅਤੇ ਉਸ ਦਾ ਹੱਥ ਫੜਨਾ ਜਿਨਸੀ ਸ਼ੋਸ਼ਣ ਹੈ-ਅਦਾਲਤ  

ਜ਼ਿਕਰਯੋਗ ਹੈ ਕਿ ਚੰਬਾ ਜ਼ਿਲੇ 'ਚ ਸਥਿਤ ਮਸ਼ਹੂਰ ਮਨੀਮਹੇਸ਼ ਯਾਤਰਾ 26 ਅਗਸਤ ਤੋਂ ਚੰਬਾ 'ਚ ਸ਼ੁਰੂ ਹੋ ਚੁੱਕੀ ਹੈ। ਇਸ ਧਾਰਮਿਕ ਯਾਤਰਾ ਲਈ ਰੋਜ਼ਾਨਾ ਸੈਂਕੜੇ ਲੋਕ ਚੰਬਾ ਪਹੁੰਚ ਰਹੇ ਹਨ। ਹਾਲਾਤ ਇਹ ਹਨ ਕਿ ਇਨ੍ਹੀਂ ਦਿਨੀਂ ਭਰਮੌਰ ਨੈਸ਼ਨਲ ਹਾਈਵੇ 'ਤੇ ਵਾਹਨਾਂ ਦਾ ਕਾਫਲਾ ਲੱਗ ਰਿਹਾ ਹੈ। ਜਿਸ ਕਾਰਨ ਇੱਥੇ ਲੰਮਾ ਟਰੈਫਿਕ ਜਾਮ ਲੱਗਾ ਰਹਿੰਦਾ ਹੈ ਅਤੇ ਵਾਹਨ ਘੰਟਿਆਂਬੱਧੀ ਇਸ ਜਾਮ ਵਿੱਚ ਫਸੇ ਰਹਿੰਦੇ ਹਨ। ਹਰ ਸਾਲ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਇਸ ਯਾਤਰਾ 'ਚ ਸ਼ਾਮਲ ਹੋਣ ਲਈ ਆਉਂਦੇ ਹਨ। ਇਸ ਸਾਲ ਇਹ ਯਾਤਰਾ 26 ਅਗਸਤ ਤੋਂ 11 ਸਤੰਬਰ ਤੱਕ ਚੱਲੇਗੀ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from A car fell into a ravine in Chamba Himachal Pradesh News, stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement