ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਪੀਐਮ ਦੀ ਨੌਟੰਕੀ ਕਾਰਨ ਆਈ ਦੂਜੀ ਲਹਿਰ’
Published : May 28, 2021, 1:46 pm IST
Updated : May 28, 2021, 1:46 pm IST
SHARE ARTICLE
PM Modi's 'nautanki' responsible for COVID-19 second wave, says Rahul Gandhi
PM Modi's 'nautanki' responsible for COVID-19 second wave, says Rahul Gandhi

ਦੇਸ਼ ਵਿਚ ਹੁਣ ਤੱਕ ਸਿਰਫ ਤਿੰਨ ਫੀਸਦੀ ਅਬਾਦੀ ਨੂੰ ਲੱਗਿਆ ਕੋਰੋਨਾ ਦਾ ਟੀਕਾ- ਰਾਹੁਲ ਗਾਂਧੀ

ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਲੈ ਕੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ, ‘ਕੋਰੋਨਾ ਦੀ ਦੂਜੀ ਲਹਿਰ ਪ੍ਰਧਾਨ ਮੰਤਰੀ ਦੀ ਨੌਟੰਕੀ ਕਾਰਨ ਆਈ ਹੈ, ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ, ਉਸ ਨੂੰ ਬਦਲਣਾ ਪਵੇਗਾ’।

Rahul Gandhi and PM ModiRahul Gandhi and PM Modi

ਰਾਹੁਲ ਗਾਂਧੀ ਨੇ ਕਿਹਾ, ‘ਮੋਦੀ ਸਰਕਾਰ ਨੂੰ ਕੋਰੋਨਾ ਮਹਾਂਮਾਰੀ ਸਬੰਧੀ ਕਈ ਵਾਰ ਸੁਚੇਤ ਕੀਤਾ ਗਿਆ ਪਰ ਉਸ ਦੇ ਬਦਲੇ ਮੇਰਾ ਮਜ਼ਾਕ ਉਡਾਇਆ ਗਿਆ। ਸਰਕਾਰ ਨੇ ਕੋਰੋਨਾ ਨੂੰ ਹਰਾ ਦੇਣ ਦਾ ਐਲਾਨ ਕੀਤਾ। ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਸਮਝ ਨਹੀਂ ਆਇਆ। ਕੋਰੋਨਾ ਸਿਰਫ਼ ਇਕ ਬਿਮਾਰੀ ਨਹੀਂ ਬਲਕਿ ਇਹ ਇਕ ਬਦਲਦੀ ਹੋਈ ਬਿਮਾਰੀ ਹੈ’।

Corona Virus Corona Virus

ਕਾਂਗਰਸ ਆਗੂ ਨੇ ਕਿਹਾ ਕਿ, ‘ਸਰਕਾਰ ਨੂੰ ਇਹ ਗੱਲ ਸਮਝ ਨਹੀਂ ਆ ਰਹੀ। ਇਸ ਵਾਇਰਸ ਨੂੰ ਜਿੰਨੀ ਥਾਂ ਮਿਲੇਗੀ, ਓਨਾ ਹੀ ਖਤਰਨਾਕ ਹੋਵੇਗਾ। ਕੋਰੋਨਾ ਦੀ ਥਾਂ ਰੋਕਣ ਦਾ ਤਰੀਕਾ ਕੀ ਹੈ? ਕੋਰੋਨਾ ਸਭ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਕੋਲ ਭੋਜਨ ਨਹੀਂ ਹੈ, ਜੋ ਕਮਜ਼ੋਰ ਹੈ ਉਹਨਾਂ ’ਤੇ ਹਮਲਾ ਕਰਦਾ ਹੈ’। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ ਸਿਰਫ ਤਿੰਨ ਫੀਸਦੀ ਅਬਾਦੀ ਨੂੰ ਹੀ ਕੋਰੋਨਾ ਦਾ ਟੀਕਾ ਲੱਗਿਆ ਹੈ। ਮਤਲਬ 97ਫੀਸਦੀ ਨੂੰ ਕੋਰੋਨਾ ਹੋ ਸਕਦਾ ਹੈ।

Corona vaccineCorona vaccine

ਉਹਨਾਂ ਕਿਹਾ ਕਿ ਜਲਦ ਤੋਂ ਜਲਦ ਜ਼ਿਆਦਾ ਵੈਕਸੀਨੇਸ਼ਨ ਕਰਕੇ ਅਸੀਂ ਮਹਾਂਮਾਰੀ ਨੂੰ ਹਰਾ ਸਕਦੇ ਹਾਂ। ਦੁਨੀਆਂ ਭਰ ਦੇ ਦੇਸ਼ਾਂ ਵਿਚ ਵਾਇਰਸ ਕਿਵੇਂ ਫੈਲਿਆ ਅਤੇ ਇਸ ਨਾਲ ਕਿਵੇਂ ਜੰਗ ਲੜੀ ਜਾ ਰਹੀ ਹੈ, ਸਾਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਰਾਹੁਲ ਗਾਂਧੀ ਨੇ ਸਰਕਾਰ ਨੂੰ ਕਿਹਾ ਕਿ, ‘ਤੁਹਾਡੇ ਕੰਮ ਕਰਨ ਦੇ ਤਰੀਕੇ ਨਾਲ ਲੱਖਾਂ ਲੋਕ ਮਰ ਰਹੇ ਹਨ’।

Rahul gandhi slams modi governmentRahul Gandhi and PM Modi

ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੇ ਸਰਕਾਰੀ ਅੰਕੜਿਆਂ ਨਾਲ ਜੁੜੇ ਸਵਾਲ ’ਤੇ ਰਾਹੁਲ ਨੇ ਕਿਹਾ, ‘ਮੈਂ ਦਾਅਵੇ ਨਾਲ ਕਹਿ ਰਿਹਾ ਹਾਂ ਕਿ ਸਰਕਾਰ ਦੇ ਅੰਕੜੇ ਝੂਠੇ ਹਨ। ਮੈਂ ਸਾਡੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਜਨਤਾ ਦੇ ਸਾਹਮਣੇ ਸਹੀ ਅੰਕੜੇ ਰੱਖੋ। ਕੋਰੋਨਾ ਦੇ ਸਹੀ ਅੰਕੜੇ ਹੀ ਸਾਨੂੰ ਇਸ ਬਿਮਾਰੀ ਨੂੰ ਹਰਾਉਣ ਵਿਚ ਮਦਦ ਕਰਨਗੇ’।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement