ਆਂਧਰਾ ਪ੍ਰਦੇਸ਼ 'ਚ ਝੂਲਾ ਟੁੱਟਣ ਨਾਲ 10 ਸਾਲਾ ਬੱਚੀ ਦੀ ਮੌਤ, 6 ਜ਼ਖ਼ਮੀ
Published : May 28, 2018, 10:54 am IST
Updated : May 28, 2018, 10:54 am IST
SHARE ARTICLE
giant wheel crashes
giant wheel crashes

ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਝੂਲਾ ਟੁੱਟਣ ਨਾਲ ਉਸ 'ਤੇ ਬੈਠੀ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ...

ਅਨੰਤਪੁਰ : ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਝੂਲਾ ਟੁੱਟਣ ਨਾਲ ਉਸ 'ਤੇ ਬੈਠੀ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ਵਿਚ 6 ਲੋਕ ਬੁਰੀ ਤਰ੍ਹਾਂ ਜ਼਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ। ਅਨੰਤਪੁਰ ਜ਼ਿਲ੍ਹੇ ਵਿਚ ਲੱਗੇ ਮੇਲੇ ਵਿਚ ਵਿਸ਼ਾਲ ਝੂਲੇ ਦੀ ਇਕ ਟ੍ਰਾਲੀ ਦਾ ਬੋਲਟ ਅਚਾਨਕ ਖੁੱਲ੍ਹ ਗਿਆ ਅਤੇ ਇਸ ਤੋਂ ਬਾਅਦ ਟ੍ਰਾਲੀ ਬੱਚਿਆਂ ਸਮੇਤ ਉਚਾਈ ਤੋਂ ਜ਼ਮੀਨ 'ਤੇ ਆ ਡਿਗੀ। 

giant wheel crashesgiant wheel crashesਇਸ ਹਾਦਸੇ ਵਿਚ ਇਕ ਦਸ ਸਾਲਾਂ ਦੀ ਬੱਚੀ ਦੀ ਜਾਨ ਚਲੀ ਗਈ। ਬੱਚੀ ਦੀ ਪਛਾਣ ਅੰਮ੍ਰਿਤਾ ਦੇ ਰੂਪ ਵਿਚ ਹੋਈ ਹੈ। ਉਹ ਸਥਾਨਕ ਜੂਨੀਅਰ ਕਾਲਜ ਦੇ ਗਰਾਊਂਡ ਵਿਚ ਲੱਗੇ ਮੇਲੇ ਵਿਚ ਗਈ ਸੀ ਅਤੇ ਇਸੇ ਦੌਰਾਨ ਝੂਲੇ 'ਤੇ ਬੈਠੀ ਸੀ। ਜ਼ਖ਼ਮੀਆਂ ਨੂੰ ਅਨੰਤਪੁਰ ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

giant wheel crashesgiant wheel crashesਘਟਨਾ ਨੂੰ ਨੇੜੇ ਤੋਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੇਖਿਆ ਕਿ ਝੂਲੇ ਦੀ ਟ੍ਰਾਲੀ ਦਾ ਇਕ ਬੋਲਟ ਢਿੱਲਾ ਹੈ। ਇਸ ਸਬੰਧੀ ਝੂਲੇ ਦੇ ਅਪਰੇਟਰ ਨੂੰ ਚੌਕਸ ਵੀ ਕੀਤਾ ਗਿਆ ਸੀ ਪਰ ਨਸ਼ੇ ਵਿਚ ਹੋਣ ਦੀ ਵਜ੍ਹਾ ਨਾਲ ਉਸ ਨੂੰ ਤੁਰਤ ਕੋਈ ਕਦਮ ਨਹੀਂ ਉਠਾਇਆ। ਦੁਰਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਝੂਲੇ ਦੇ ਅਪਰੇਟਰ ਨੂੰ ਫੜ ਲਿਆ ਅਤੇ ਉਸ ਦੀ ਜਮ ਕੇ ਮਾਰਕੁੱਟ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ। ਏਜੰਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement