Manmohan Singh: ਡਾ.ਮਨਮੋਹਨ ਸਿੰਘ ਇਕਲੌਤੇ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੇ ਨੋਟ ’ਤੇ ਸਨ ਦਸਤਖ਼ਤ 

By : PARKASH

Published : Dec 27, 2024, 11:55 am IST
Updated : Dec 27, 2024, 11:55 am IST
SHARE ARTICLE
Manmohan Singh was the only Prime Minister whose signature was on the note
Manmohan Singh was the only Prime Minister whose signature was on the note

Manmohan Singh: 2005 ਵਿਚ ਹੋਇਆ ਸੀ ਇਹ ਖ਼ਾਸ ਬਦਲਾਅ

 

Manmohan Singh: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀਰਵਾਰ ਨੂੰ 92 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਦੇਸ਼ ਦੇ ਵਿੱਤ ਮੰਤਰੀ ਅਤੇ ਆਰਬੀਆਈ ਗਵਰਨਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਵੀ ਮਿਲਿਆ ਹੈ। ਉਹ ਦੇਸ਼ ਦੇ ਇਕਲੌਤੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੇ ਦਸਤਖ਼ਤ ਭਾਰਤੀ ਕਰੰਸੀ ਨੋਟਾਂ ’ਤੇ ਪਾਏ ਜਾਂਦੇ ਹਨ। 2005 ਵਿਚ ਵੀ ਜਦੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਸਨ ਤਾਂ ਭਾਰਤ ਸਰਕਾਰ ਨੇ 10 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਸੀ। ਇਸ ’ਤੇ ਮਨਮੋਹਨ ਸਿੰਘ ਦੇ ਦਸਤਖ਼ਤ ਸਨ। ਹਾਲਾਂਕਿ, ਉਸ ਸਮੇਂ ਨੋਟਾਂ ’ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਤਖ਼ਤ ਹੁੰਦੇ ਸਨ। ਪਰ ਇਹ ਖ਼ਾਸ ਬਦਲਾਅ 10 ਰੁਪਏ ਦੇ ਨੋਟ ’ਤੇ ਹੋਇਆ ਸੀ।

ਇਸ ਤੋਂ ਇਲਾਵਾ ਮਨਮੋਹਨ ਸਿੰਘ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਹਨ। ਉਹ 16 ਸਤੰਬਰ 1982 ਤੋਂ 14 ਜਨਵਰੀ 1985 ਤਕ ਇਸ ਅਹੁਦੇ ’ਤੇ ਰਹੇ। ਇਸ ਦੌਰਾਨ ਛਪੇ ਨੋਟਾਂ ’ਤੇ ਉਨ੍ਹਾਂ ਦੇ ਦਸਤਖ਼ਤ ਹੁੰਦੇ ਸਨ। ਇਹ ਪ੍ਰਣਾਲੀ ਭਾਰਤ ਵਿਚ ਅਜੇ ਵੀ ਮੌਜੂਦ ਹੈ ਕਿ ਮੁਦਰਾ ’ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦਸਤਖ਼ਤ ਨਹੀਂ ਹੁੰਦੇ, ਸਗੋਂ ਆਰਬੀਆਈ ਗਵਰਨਰ ਦੇ ਦਸਤਖ਼ਤ ਹੁੰਦੇ ਹਨ।

ਮਨਮੋਹਨ ਸਿੰਘ ਨੂੰ ਅਰਥ ਸ਼ਾਸਤਰ ਦੇ ਡੂੰਘੇ ਗਿਆਨ ਅਤੇ 1991 ਵਿਚ ਭਾਰਤ ’ਚ ਕੀਤੇ ਇਤਿਹਾਸਕ ਆਰਥਕ ਸੁਧਾਰਾਂ ਲਈ ਯਾਦ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਭਾਰਤ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਵਲੋਂ ਕੀਤੇ ਗਏ ਸੁਧਾਰਾਂ ਨੇ ਭਾਰਤੀ ਅਰਥਚਾਰੇ ਨੂੰ ਨਵੀਂ ਦਿਸ਼ਾ ਦਿਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement