15.20 ਲੱਖ 'ਚ ਵਿਕਿਆ ਚੰਡੀਗੜ੍ਹ ਦਾ '0001' ਨੰਬਰ 
Published : Dec 27, 2022, 5:56 pm IST
Updated : Dec 27, 2022, 5:56 pm IST
SHARE ARTICLE
Representative image
Representative image

ਫ਼ੈਂਸੀ ਨੰਬਰਾਂ ਦੀ ਬੋਲੀ ਨਾਲ ਮਹਿਕਮੇ ਨੇ ਕਮਾਏ 1 ਕਰੋੜ 81 ਲੱਖ 15 ਹਜ਼ਾਰ ਰੁਪਏ

 

ਚੰਡੀਗੜ੍ਹ - ਅੱਜ ਇੱਥੇ ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਵੱਲੋਂ ਕਰਵਾਈ ਗਈ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਦੌਰਾਨ, CH01-ਸੀ ਐਨ ਸੀਰੀਜ਼ ਦੇ ਪਸੰਦੀਦਾ ਨੰਬਰ '0001' ਦੀ 50,000 ਰੁਪਏ ਦੀ ਰਾਖਵੀਂ ਕੀਮਤ ਦੇ ਮੁਕਾਬਲੇ ਦੀ ਬੋਲੀ 15.20 ਲੱਖ ਰੁਪਏ ਲੱਗੀ। 

ਨਿਲਾਮੀ ਵਿੱਚ ਸੀਰੀਜ਼ ਦੇ ਰਜਿਸਟ੍ਰੇਸ਼ਨ ਨੰਬਰ '0009' ਨੂੰ 9.96 ਲੱਖ ਰੁਪਏ ਤਹਿਤ ਦੂਜੀ ਸਭ ਤੋਂ ਵੱਡੀ ਰਕਮ ਹਾਸਲ ਹੋਈ।

ਇੱਕ ਅਧਿਕਾਰੀ ਨੇ ਕਿਹਾ ਕਿ ਨਵੀਂ ਸੀਰੀਜ਼ CH01-CN ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫ਼ੈਂਸੀ ਅਤੇ ਵਿਕਲਪ) ਦੀ ਈ-ਨਿਲਾਮੀ ਅਤੇ ਪਿਛਲੀ ਸੀਰੀਜ਼ ਦੇ ਬਚੇ ਹੋਏ ਫੈਂਸੀ ਰਜਿਸਟ੍ਰੇਸ਼ਨ ਨੰਬਰ “CM”, “CL”, “CK”, “CJ”, “CG”, “CF”, “CE”, “CD”, “CC”, “CB”, “CA”, “BZ”, “BY”, “BX”, “BW”, “BV”, “BU” ”, “BT”, “BS”, “BR”, “BQ”, “BP”, “BN”, “BM”, “BL”, “BK”, “BJ”, “BH”, “BA”, “AZ”, “AY”, “AX”, “AW” ਅਤੇ “AV” ਦਾ ਆਯੋਜਨ ਅੱਜ ਕੀਤਾ ਗਿਆ। 

ਰਜਿਸਟਰਿੰਗ ਅਤੇ ਲਾਇਸੈਂਸਿੰਗ ਅਥਾਰਟੀ ਨੇ ਇਸ ਈ-ਨਿਲਾਮੀ ਤੋਂ ਕੁੱਲ 1,81,15,000 (1 ਕਰੋੜ 81 ਲੱਖ 15 ਹਜ਼ਾਰ ਰੁਪਏ ਦਾ ਮਾਲੀਆ ਇਕੱਤਰ ਕੀਤਾ। 

ਅਕਤੂਬਰ ਵਿੱਚ ਹੋਈ ਪਿਛਲੀ ਈ-ਨਿਲਾਮੀ ਦੌਰਾਨ, CH01-CM-0001 ਨੰਬਰ 13.58 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ, ਜਦੋਂ ਕਿ CH01-CM-0009 ਦੀ ਦੂਜੀ ਸਭ ਤੋਂ ਉੱਚੀ ਬੋਲੀ 7.65 ਲੱਖ ਰੁਪਏ ਲੱਗੀ ਸੀ।

ਸਤੰਬਰ ਵਿੱਚ ਹੋਈ ਈ-ਨਿਲਾਮੀ ਵਿੱਚ, CH01-CL-0001 ਨੰਬਰ 13.58 ਲੱਖ ਰੁਪਏ ਵਿੱਚ ਵੇਚਿਆ ਗਿਆ ਸੀ, ਜਦ ਕਿ CH01-CL-0007 ਦੀ ਦੂਜੀ ਸਭ ਤੋਂ ਉੱਚੀ ਬੋਲੀ 6.4 ਲੱਖ ਰੁਪਏ ਲੱਗੀ ਸੀ।

ਹੁਣ ਤੱਕ '0001' ਲਈ ਸਭ ਤੋਂ ਵੱਧ ਬੋਲੀ 2012 ਵਿੱਚ ਲੱਗੀ ਸੀ, ਜਦੋਂ ਇੱਕ ਸੈਕਟਰ 44 ਦੇ ਵਾਸੀ ਨੇ CH01-AP ਸੀਰੀਜ਼ ਦਾ ਨੰਬਰ 26.05 ਲੱਖ ਰੁਪਏ ਵਿੱਚ ਖਰੀਦਿਆ ਸੀ। ਇਹ ਇੱਕ ਐਸ-ਕਲਾਸ ਮਰਸਡੀਜ਼ ਬੈਂਜ਼ ਕਾਰ ਵਾਸਤੇ ਸੀ।

ਸਫ਼ਲ ਬੋਲੀਕਾਰਾਂ ਨੂੰ ਨਿਲਾਮੀ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਆਪਣੇ ਵਾਹਨਾਂ ਦੀ ਰਜਿਸਟਰੇਸ਼ਨ ਕਰਵਾਉਣ ਦੇ ਨਾਲ-ਨਾਲ, ਬੋਲੀ ਦੀ ਰਕਮ ਜਮ੍ਹਾਂ ਕਰਵਾਉਣੀ ਪਵੇਗੀ, ਅਜਿਹਾ ਨਾ ਕਰਨ 'ਤੇ 10 ਫ਼ੀਸਦੀ ਜੁਰਮਾਨਾ ਅਤੇ ਬਕਾਇਆ ਰਕਮ 'ਤੇ 10 ਫ਼ੀਸਦੀ ਦੀ ਦਰ ਨਾਲ ਵਿਆਜ ਲੱਗੇਗਾ, ਜੋ ਭੁਗਤਾਨ ਕਰਨ ਵਾਲੀ ਮਿਤੀ ਤੱਕ ਵਸੂਲਿਆ ਜਾਵੇਗਾ।

ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਸਿਰਫ਼ ਉਨ੍ਹਾਂ ਮਾਲਕਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਨੇ ਚੰਡੀਗੜ੍ਹ ਦੇ ਪਤੇ 'ਤੇ ਵਾਹਨ ਖਰੀਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement