ਮਰੀਜ਼ ਦੇ ਢਿੱਡ 'ਚੋਂ ਨਿਕਲੀ ਦੁਨੀਆਂ ਦੀ ਸਭ ਤੋਂ ਭਾਰੀ ਕਿਡਨੀ, ਡਾਕਟਰਾਂ ਦੇ ਵੀ ਉੱਡੇ ਹੋਸ਼
Published : Nov 27, 2019, 12:16 pm IST
Updated : Nov 27, 2019, 12:16 pm IST
SHARE ARTICLE
third heaviest kidney
third heaviest kidney

ਦੁਨੀਆਂ ਵਿੱਚ ਕਈ ਇਸ ਤਰ੍ਹਾਂ ਦੇ ਆਪ੍ਰੇਸ਼ਨ ਹੁੰਦੇ ਹਨ ਜਿਸ ਤੋਂ ਬਾਅਦ ਡਾਕਟਰ ਖੁਦ ਵੀ ਹੈਰਾਨ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਦੇਸ਼ ਦੀ ਰਾਜਧਾਨੀ

ਨਵੀਂ ਦਿੱਲੀ : ਦੁਨੀਆਂ ਵਿੱਚ ਕਈ ਇਸ ਤਰ੍ਹਾਂ ਦੇ ਆਪ੍ਰੇਸ਼ਨ ਹੁੰਦੇ ਹਨ ਜਿਸ ਤੋਂ ਬਾਅਦ ਡਾਕਟਰ ਖੁਦ ਵੀ ਹੈਰਾਨ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਮਾਮਲਾ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਵੀ ਸਾਹਮਣੇ ਆਇਆ ਹੈ। ਜਿੱਥੇ 2 ਘੰਟੇ ਤੱਕ ਚੱਲੇ ਇੱਕ ਆਪ੍ਰੇਸ਼ਨ ਤੋਂ ਬਾਅਦ ਡਾਕਟਰਾਂ ਨੂੰ ਮਰੀਜ਼ ਦੇ ਪੇਟ ਵਿੱਚੋਂ ਦੇਸ਼ ਦੀ ਸਭ ਤੋਂ ਵੱਡੀ ਅਤੇ ਭਾਰੀ ਕਿਡਨੀ ਨੂੰ ਕੱਢਿਆ।

third heaviest kidneythird heaviest kidney

ਜਾਣਕਾਰੀ ਮੁਤਾਬਿਕ ਇਸ ਕਿਡਨੀ ਦਾ ਭਾਰ ਇੰਨਾ ਜਿਆਦਾ ਸੀ ਕਿ ਇਹ ਦੁਨੀਆਂ ਦੀ ਤੀਸਰੀ ਸਭ ਤੋਂ ਵੱਡੀ ਕਿਡਨੀਹੈ। ਇਸ ਕਿਡਨੀ ਦਾ ਭਾਰ 7.4 ਕਿੱਲੋ ਸੀ। ਦੱਸ ਦਈਏ ਕਿ ਇਹ ਆਪ੍ਰੇਸ਼ਨ ਗੰਗਾਰਾਮ ਹਸਪਤਾਲ ਵਿੱਚ ਹੋਇਆ ਹੈ। ਇੱਥੇ ਹੀ ਮਰੀਜ਼ ਦਾ ਇਲਾਜ਼ ਸਾਲ 2006 ਤੋਂ ਚਲਦਾ ਆ ਰਿਹਾ ਸੀ ਅਤੇ ਹੁਣ 13 ਸਾਲ ਬਾਅਦ ਇਸ ਵਿਅਕਤੀ ਦਾ ਆਪ੍ਰੇਸ਼ਨ ਹੋਇਆ ਹੈ। 

third heaviest kidneythird heaviest kidney

ਆਪ੍ਰੇਸ਼ਨ ਤੋਂ ਬਾਅਦ ਪਤਾ ਲੱਗਾ ਕਿ ਮਰੀਜ਼ ਆਪ੍ਰੇਸ਼ਨ ਕਰਵਾਉਣ ਤੋਂ ਡਰਦਾ ਸੀ ਇਸ ਲਈ ਲੰਬਾ ਸਮਾਂ ਉਹ ਆਪ੍ਰੇਸ਼ਨ ਤੋਂ ਮਨਾ ਕਰਦਾ ਰਿਹਾ। ਹਸਪਤਾਲ ਦੇ ਡਾਕਟਰ ਸਚਿਨ ਕਥੂਰੀਆ ਨੇ ਦੱਸਿਆ ਕਿ ਇਹ ਵਿਅਕਤੀ ਆਟੋਸੋਮਲ ਡੋਮਿਨੈਂਟ ਪੋਲੀਸਿਸਟਿਕ ਕਿਡਨੀ ਨਾਮਕ ਬਿਮਾਰੀ ਨਾਲ ਪੀੜਤ ਸੀ। ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਪੇਟ ਵਿੱਚੋਂ ਕੱਢੀ ਗਈ ਕਿਡਨੀ ਦਾ ਭਾਰ ਦੋ ਨਵਜੰਮੇ ਬੱਚਿਆਂ ਦੇ ਭਾਰ ਦੇ ਬਰਾਬਰ ਸੀ ਅਤੇ ਇਸ ਨੇ ਸਾਰੇ ਪੇਟ ਨੂੰ ਘੇਰ ਰੱਖਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement