ਕੁਲਗਾਮ ਤੇ ਪੁਲਵਾਮਾ ‘ਚ ਅਤਿਵਾਦੀਆਂ ਤੇ ਫ਼ੌਜ ਵਿਚਾਲੇ ਮੁਕਾਬਲਾ, ਦੋ ਅਤਿਵਾਦੀ ਮਰੇ, ਇਕ ਜਵਾਨ ਸ਼ਹੀਦ
Published : Nov 27, 2018, 11:05 am IST
Updated : Nov 27, 2018, 11:38 am IST
SHARE ARTICLE
Indian Army
Indian Army

ਜੰਮੂ-ਕਸ਼ਮੀਰ ਵਿਚ ਸਵੇਰੇ ਦੋ ਥਾਵਾਂ ਉਤੇ ਅਤਿਵਾਦੀਆਂ ਅਤੇ ਫ਼ੌਜ ਵਿਚਾਲੇ ਮੁਕਾਬਲਾ ਚਲ ਰਿਹਾ ਹੈ। ਸਭ ਤੋਂ ਪਹਿਲਾਂ ਮੁਕਾਬਲਾ ਕੁਲਗਾਮ ਸੈਕਟਰ ਵਿਚ ਸ਼ੁਰੂ ਹੋਇਆ...

ਸ਼੍ਰੀਨਗਰ (ਭਾਸ਼ਾ) : ਜੰਮੂ-ਕਸ਼ਮੀਰ ਵਿਚ ਅੱਜ ਸਵੇਰ ਤੋਂ ਦੋ ਥਾਵਾਂ 'ਤੇ ਅਤਿਵਾਦੀਆਂ ਤੇ ਫ਼ੌਜ ਵਿਚਾਲੇ ਮੁਕਾਬਲਾ ਚਲ ਰਿਹਾ ਹੈ। ਸਭ ਤੋਂ ਪਹਿਲਾਂ ਮੁਕਾਬਲਾ ਕੁਲਗਾਮ ਸੈਕਟਰ ਵਿਚ ਸ਼ੁਰੂ ਹੋਇਆ। ਕੁਲਗਾਮ ਦੇ ਰੇਡਵਾਨੀ ਇਲਾਕੇ ਵਿਚ ਐਨਕਾਉਂਟਰ ਚਲ ਰਿਹਾ ਹੈ। ਜਿਥੇ ਫ਼ੌਜ ਨੇ ਅਤਿਵਾਦੀਆਂ ਨੂੰ ਘੇਰ ਲਿਆ ਹੈ। ਉਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੁਰੱਖਿਆਂ ਕਰਚਾਰੀਆਂ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਸੁਰੱਖਿਆਂ ਬਲਾਂ ਨੇ ਮੁਕਾਬਲੇ ਵਿਚ ਦੋ ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਪਰ ਇਸ ਦੌਰਾਨ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਹੁਣ ਤਕ ਮਾਰੇ ਗਏ ਅਤਿਵਾਦੀਆਂ ਦੀ ਪਹਿਚਾਣ ਨਹੀਂ ਹੋ ਸਕੀ।

ArmyArmy

ਪਰ ਸ਼ਹੀਦ ਜਵਾਨ ਦੀ ਪਹਿਚਾਣ ਪ੍ਰਕਾਸ਼ ਯਾਦਵ ਨੇ ਰੂਪ ਵਿਚ ਹੋਈ ਹੈ। ਦੂਜਾ ਐਨਕਾਉਂਟਰ ਪੁਲਵਾਮਾ ਦੇ ਟ੍ਰਾਲ ਸੈਕਟਰ ਵਿਚ ਚਲ ਰਿਹਾ ਹੈ। ਇਹ ਮੁਕਾਬਲਾ ਟ੍ਰਾਲ ਦੇ ਹਾਫ਼ੂ ਇਲਾਕੇ ਵਿਚ ਚਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਭਾਰਤੀ ਸੁਰੱਖਿਆਂ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਤਿਵਾਦੀ ਦੱਖਣੀ ਕਸ਼ਮੀਰ ਦੇ ਕੁਲਗਾਮ ਸੈਕਟਰ ਵਿਚ ਲੁਕੇ ਹੋਏ ਹਨ। ਭਾਰਤੀ ਸੁਰੱਖਿਆਂ ਬਲਾਂ ਨੇ ਜਦੋਂ ਇਲਾਕੇ ਵਿਚ ਸਰਚ ਓਪਰੇਸ਼ਨ ਸ਼ੁਰੂ ਕੀਤਾ। ਖ਼ੁਦ ਨੂੰ ਘਿਰਦਾ ਦੇਖ ਕੇ ਅਤਿਵਾਦੀਆਂ ਨੇ ਸੁਰੱਖਿਆਂ ਬਲਾਂ ਉਤੇ ਫਾਇਰਿੰਗ ਸ਼ੁਰੂ ਕਰ ਦਿਤੀ।

ArmyArmy

ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਰੇਡਵਾਨੀ ਕੁਲਗਾਮ ਵਿਚ ਜਾਰੀ ਮੁਕਾਬਲੇ ਵਿਚ ਸੀਆਰਪੀਐਫ਼ ਦੇ ਸਬ-ਇੰਸਪੈਕਟਰ ਅਮਿਤ ਕੁਮਾਰ ਅਤੇ ਕਾਂਸਟੇਬਲ ਅਵਿਨੀਸ਼ ਕੁਮਾਰ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement