Arvind Kejriwal News: ਕਿਥੇ ਹੈ ਸ਼ਰਾਬ ਘੁਟਾਲੇ ਦਾ ਪੈਸਾ? ਭਲਕੇ ਅਦਾਲਤ ਵਿਚ ਖੁਲਾਸਾ ਕਰਨਗੇ ਅਰਵਿੰਦ ਕੇਜਰੀਵਾਲ
Published : Mar 27, 2024, 12:27 pm IST
Updated : Mar 27, 2024, 2:19 pm IST
SHARE ARTICLE
Arvind Kejriwal to reveal truth in ‘so-called Delhi liquor scam’ tomorrow; says Sunita Kejriwal
Arvind Kejriwal to reveal truth in ‘so-called Delhi liquor scam’ tomorrow; says Sunita Kejriwal

ਸੁਨੀਤਾ ਕੇਜਰੀਵਾਲ ਨੇ ਕੀਤੀ ਅਹਿਮ ਪ੍ਰੈੱਸ ਕਾਨਫਰੰਸ; ਕੇਜਰੀਵਾਲ ਦਾ ਸ਼ੂਗਰ ਲੈਵਲ ਡਿੱਗਿਆ

Arvind Kejriwal News: ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਦੀ ਹਿਰਾਸਤ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਬੀਤੀ ਸ਼ਾਮ ਉਨ੍ਹਾਂ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਮੁਲਾਕਾਤ ਕੀਤੀ। ਇਸ ਮਗਰੋਂ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਸ਼ੂਗਰ ਹੈ ਅਤੇ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ਵਿਚ ਨਹੀਂ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ 46 ਤਕ ਡਿੱਗ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਦਾ ਇੰਨਾ ਘੱਟ ਜਾਣਾ ਬਹੁਤ ਖਤਰਨਾਕ ਹੈ।

ਹਾਲਾਂਕਿ, ਉਨ੍ਹਾਂ ਦਾ ਇਰਾਦਾ ਦ੍ਰਿੜ ਹੈ। ਇਸ ਦੇ ਨਾਲ ਹੀ ਸੁਨੀਤਾ ਕੇਜਰੀਵਾਲ ਨੇ ਦਸਿਆ ਕਿ ਭਲਕੇ ਕੇਜਰੀਵਾਲ ਅਦਾਲਤ ਵਿਚ ਖੁਲਾਸਾ ਕਰਨਗੇ ਕਿ ਦਿੱਲੀ ਸ਼ਰਾਬ ਘੁਟਾਲੇ ਦਾ ਪੈਸਾ ਕਿਥੇ ਹੈ? ਉਨ੍ਹਾਂ ਕਿਹਾ, “ਦੋ ਦਿਨ ਪਹਿਲਾਂ ਉਨ੍ਹਾਂ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਪਾਣੀ ਅਤੇ ਸੀਵਰੇਜ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿਤੇ ਸਨ। ਉਨ੍ਹਾਂ ਨੇ ਕੀ ਗਲਤ ਕੀਤਾ? ਕੇਂਦਰ ਨੇ ਇਸ ਲਈ ਵੀ ਅਰਵਿੰਦ ਕੇਜਰੀਵਾਲ ਖਿਲਾਫ ਕੇਸ ਦਾਇਰ ਕੀਤਾ ਹੈ। ਕੀ ਉਹ ਦਿੱਲੀ ਨੂੰ ਖਤਮ ਕਰਨਾ ਚਾਹੁੰਦੇ ਹਨ?"

ਸੁਨੀਤਾ ਕੇਜਰੀਵਾਲ ਨੇ ਅੱਗੇ ਕਿਹਾ, "ਅਖੌਤੀ ਸ਼ਰਾਬ ਘੁਟਾਲੇ ਸਬੰਧੀ ਈਡੀ ਨੇ ਦਿੱਲੀ ਦੇ ਕਈ ਮੰਤਰੀਆਂ ਦੇ ਘਰਾਂ 'ਤੇ ਛਾਪੇ ਮਾਰੇ ਹਨ। ਈਡੀ ਨੇ 2 ਸਾਲਾਂ ’ਚ 250 ਤੋਂ ਜ਼ਿਆਦਾ ਛਾਪੇ ਮਾਰੇ ਅਤੇ ਅਖੌਤੀ ਸ਼ਰਾਬ ਘੁਟਾਲੇ ਦਾ ਪੈਸਾ ਲੱਭ ਰਹੀ ਹੈ। ਅਜੇ ਤਕ ਕੋਈ ਪੈਸਾ ਨਹੀਂ ਮਿਲਿਆ। ਸਾਡੇ ਘਰ ਰੇਡ ਮਾਰੀ ਅਤੇ ਸਿਰਫ਼ 73 ਹਜ਼ਾਰ ਰੁਪਏ ਮਿਲੇ। ਇਸ ‘ਘੁਟਾਲੇ’ ਦਾ ਪੈਸਾ ਕਿਥੇ ਹੈ, ਇਸ ਦਾ ਖੁਲਾਸਾ ਅਰਵਿੰਦ ਕੇਜਰੀਵਾਲ ਭਲਕੇ ਅਦਾਲਤ ਵਿਚ ਸਬੂਤਾਂ ਸਮੇਤ ਕਰਨਗੇ”।

(For more Punjabi news apart from Arvind Kejriwal to reveal truth in ‘so-called Delhi liquor scam’ tomorrow; says sunita kejriwal, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement