ਮਹਾਰਾਸ਼ਟਰ 'ਚ 500 ਤੋਂ ਵੱਧ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Published : Mar 27, 2021, 10:02 am IST
Updated : Mar 27, 2021, 10:07 am IST
SHARE ARTICLE
Terrible fire engulfs more than 500 shops in Maharashtra
Terrible fire engulfs more than 500 shops in Maharashtra

ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਮੌਕੇ 'ਤੇ

ਪੁਣੇ: ਮਹਾਰਾਸ਼ਟਰ ਵਿੱਚ ਪੁਣੇ ਦੇ ਕੈਂਪ ਖੇਤਰ ਵਿੱਚ ਫੈਸ਼ਨ ਸਟਰੀਟ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ। ਮਾਰਕੀਟ ਵਿਚ ਲੱਗੀ ਅੱਗ ਕਾਰਨ ਧੂੰਆਂ ਨਿਕਲਣਾ ਸ਼ੁਰੂ ਹੋਇਆ। ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ ਕਿਵੇਂ ਲੱਗੀ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

Terrible fire engulfs more than 500 shops in MaharashtraTerrible fire engulfs more than 500 shops in Maharashtra

ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਮਹਾਰਾਸ਼ਟਰ ਮਾਰਕੀਟ ਵਿਚ ਅੱਗ ਲੱਗੀ। ਅੱਗ ਲੱਗਣ ਦੀ ਘਟਨਾ ਵਿੱਚ ਪੁਣੇ ਦਾ ਫੈਸ਼ਨ ਸਟਰੀਟ ਮਾਰਕੀਟ ਪੂਰੀ ਤਰ੍ਹਾਂ ਤਬਾਹ ਹੋ ਗਿਆ।

Terrible fire engulfs more than 500 shops in MaharashtraTerrible fire engulfs more than 500 shops in Maharashtra

ਅਧਿਕਾਰੀ ਨੇ ਦੱਸਿਆ ਕਿ ਅੱਗ ਸਾਰੇ ਖੇਤਰ ਵਿੱਚ ਤੇਜ਼ੀ ਨਾਲ ਫੈਲਣ ਕਾਰਨ 500 ਤੋਂ ਵੱਧ ਛੋਟੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਫੈਸ਼ਨ ਸਟ੍ਰੀਟ ਪੁਣੇ ਦੇ ਐਮ.ਜੀ. ਰੋਡ 'ਤੇ ਇਕ ਪ੍ਰਸਿੱਧ ਵਿੰਡੋ ਸ਼ਾਪਿੰਗ ਮੰਜ਼ਿਲ ਹੈ, ਜਿਥੇ ਕੱਪੜੇ, ਜੁੱਤੇ, ਐਨਕਾਂ ਅਤੇ ਸਮਾਨ ਵੇਚਣ ਵਾਲੀਆਂ ਛੋਟੀਆਂ ਦੁਕਾਨਾਂ ਸਥਾਪਿਤ ਹਨ। 

 

 

 

 

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement