Election 2021: ਪੱਛਮੀ ਬੰਗਾਲ ਅਤੇ ਅਸਾਮ ਵਿਚ ਪਹਿਲੇ ਗੇੜ ਦੀ ਵੋਟਿੰਗ ਜਾਰੀ
Published : Mar 27, 2021, 10:14 am IST
Updated : Mar 27, 2021, 10:24 am IST
SHARE ARTICLE
election
election

10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ। 

ਕੋਲਕਾਤਾ-  ਪੱਛਮੀ ਬੰਗਾਲ ਤੇ ਅਸਮ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਿੰਗ ਜਾਰੀ ਹੈ। ਦੋਵਾਂ ਸੂਬਿਆਂ 'ਚ ਪਹਿਲੇ ਗੇੜ 'ਚ ਰਜਿਸਟਰਡ ਵੋਟਰਾਂ ਦੀ ਸੰਖਿਆ 1.54 ਕਰੋੜ ਤੋਂ ਜ਼ਿਆਦਾ ਹੈ। ਪੱਛਮੀ ਬੰਗਾਲ 'ਚ ਪਹਿਲੇ ਗੇੜ 'ਚ 30 ਵਿਧਾਨ ਸਭਾ ਸੀਟਾਂ 'ਤੇ ਚੋਣ ਹੋਵੇਗੀ। ਪਹਿਲੇ ਗੇੜ 'ਚ ਦੋਵਾਂ ਸੂਬਿਆਂ ਦੀਆਂ 77 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਦੇ ਚਲਦੇ ਪੱਛਮੀ ਬੰਗਾਲ 'ਚ 73 ਲੱਖ ਤੋਂ ਵੱਧ ਵੋਟਰ 191 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ।  

west bengalwest bengal

ਦੱਸ ਦੇਈਏ ਕਿ ਪੱਛਮੀ ਮਿਦਨਾਪੁਰ ਤੋਂ ਭਾਜਪਾ ਦੇ ਉਮੀਦਵਾਰ ਸਮਿਤ ਦਾਸ ਨੇ  ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਕੋਰੋਨਾ ਦੇ ਕਰਕੇ ਕਮਲਾ ਬਾੜੀ ਜੂਨੀਅਰ ਬੇਸਿਕ ਸਕੂਲ ਮਜੁਲੀ ਵਿਖੇ ਸਥਾਪਤ ਪੋਲਿੰਗ ਸਟੇਸ਼ਨ 'ਤੇ ਵੋਟਰ ਸਰੀਰਕ ਦੂਰੀਆਂ ਦਾ ਪਾਲਣ ਕਰਦੇ ਹੋਏ ਲੋਕ ਨਜ਼ਰ ਆ ਰਹੇ ਹਨ। ਵੋਟਿੰਗ ਦੀ ਗੱਲ ਕਰੀਏ ਜੇਕਰ ਅਸਾਮ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਮਤਦਾਨ ਦੇ ਪਹਿਲੇ ਪੜਾਅ ਵਿਚ ਸਵੇਰੇ 9 ਵਜੇ ਤੱਕ 8.84% ਅਤੇ 7.72% ਵੋਟਰਾਂ ਦੀ ਗਿਣਤੀ ਦਰਜ ਕੀਤੀ ਗਈ।

assamassam

ਵੋਟਾਂ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਚੋਣ ਕਮਿਸ਼ਨ ਇੱਥੇ ਕੇਂਦਰੀ ਬਲਾਂ ਦੀਆਂ ਕਰੀਬ 684 ਕੰਪਨੀਆਂ ਤਾਇਨਾਤ ਕਰ ਰਿਹਾ ਹੈ। ਜਿੰਨ੍ਹਾਂ ਕੋਲ 10,288 ਵੋਟਰ ਕੇਂਦਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ। 

ਦੱਸਣਯੋਗ ਹੈ ਕਿ ਸੂਬੇ 'ਚ ਤਿੰਨ ਗੇੜਾਂ 'ਚ ਮਤਦਾਨ ਹੋਵੇਗਾ। ਪਹਿਲੇ ਗੇੜ 'ਚ 27 ਮਾਰਚ, ਦੂਜੇ ਗੇੜ 'ਚ ਇਕ ਅਪ੍ਰੈਲ ਤੇ ਤੀਜੇ ਗੇੜ 'ਚ 6 ਅਪ੍ਰੈਲ ਨੂੰ ਵੋਟ ਪਾਏ ਜਾਣਗੇ। ਅਧਿਕਾਰੀਆਂ ਨੇ ਕਿਹਾ ਕਿ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਕੇ ਸ਼ਾਮ 6 ਵਜੇ ਸਮਾਪਤ ਹੋਵੇਗਾ। 

elections elections

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement