NCERT ਨੇ ਪਾਬੰਦੀਸ਼ੁਦਾ ਪਾਠ ਪੁਸਤਕ ਵਾਪਸ ਕਰਨ ਦੀ ਸਲਾਹ ਕੀਤੀ ਜਾਰੀ
Published : Feb 27, 2026, 10:01 pm IST
Updated : Feb 27, 2026, 10:01 pm IST
SHARE ARTICLE
NCERT advises return of banned textbooks
NCERT advises return of banned textbooks

ਵਿਵਾਦਪੂਰਨ ਅਧਿਆਇ ’ਤੇ ਆਨਲਾਈਨ ਪੋਸਟਾਂ ਨੂੰ ਵੀ ਹਟਾਉਣ ਲਈ ਕਿਹਾ

ਨਵੀਂ ਦਿੱਲੀ: ਐਨ.ਸੀ.ਈ.ਆਰ.ਟੀ. ਨੇ ਸ਼ੁਕਰਵਾਰ ਨੂੰ ਇਕ ਸਲਾਹ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਕੋਲ ਕੋਈ ਵੀ ਪਾਬੰਦੀਸ਼ੁਦਾ 8ਵੀਂ ਜਮਾਤ ਦੀ ਪਾਠ ਪੁਸਤਕ ਦੀਆਂ ਕਾਪੀਆਂ ਹਨ ਜਿਸ ’ਚ ‘ਨਿਆਂਇਕ ਭ੍ਰਿਸ਼ਟਾਚਾਰ’ ਦਾ ਚੈਪਟਰ ਲਿਖਿਆ ਗਿਆ ਹੈ, ਉਸ ਨੂੰ ਕੌਂਸਲ ਹੈੱਡਕੁਆਰਟਰ ਨੂੰ ਵਾਪਸ ਕਰ ਦਿਤਾ ਜਾਵੇ।

ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰੀਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ਨੇ ਵੀ ਕਿਹਾ ਹੈ ਕਿ ਚੈਪਟਰ ਦੀ ਸਮੱਗਰੀ ਵਾਲੀਆਂ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਹਟਾ ਦਿਤਾ ਜਾਵੇ। ਕੇਂਦਰੀ ਸਿੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਮੰਤਰਾਲਿਆਂ ਨੂੰ ਚਿੱਠੀ ਲਿਖ ਕੇ ਸੁਪਰੀਮ ਕੋਰਟ ਵਲੋਂ ਸਮਾਜਕ ਵਿਗਿਆਨ ਦੀ ਕਿਤਾਬ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਡਿਜੀਟਲ ਮੰਚਾਂ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਵਿਵਾਦਪੂਰਨ ਐੱਨ.ਸੀ.ਈ.ਆਰ.ਟੀ. ਪਾਠ ਪੁਸਤਕ ਦੇ ਪ੍ਰਸਾਰ ਨੂੰ ਰੋਕਣ ਲਈ ਕਿਹਾ ਹੈ।

ਐਨ.ਸੀ.ਈ.ਆਰ.ਟੀ. ਦੀ ਪਾਠ ਪੁਸਤਕ ‘ਐਕਸਪਲੋਰਿੰਗ ਸੁਸਾਇਟੀ: ਇੰਡੀਆ ਐਂਡ ਬਿਓਂਡ’ ਦੇ ਕਬਜ਼ੇ ਵਾਲਾ ਕੋਈ ਵੀ ਵਿਅਕਤੀ ਜਾਂ ਸੰਗਠਨ ਇਸ ਨੂੰ (ਐਨ.ਸੀ.ਈ.ਆਰ.ਟੀ.) ਦੇ ਹੈੱਡਕੁਆਰਟਰ ਨੂੰ ਵਾਪਸ ਕਰ ਸਕਦਾ ਹੈ। ਸਲਾਹ ’ਚ ਕਿਹਾ ਗਿਆ ਹੈ ਕਿ ‘ਸਾਡੇ ਸਮਾਜ ’ਚ ਨਿਆਂਪਾਲਿਕਾ ਦੀ ਭੂਮਿਕਾ’ ਦੇ ਅਧਿਆਇ ਨਾਲ ਸਬੰਧਤ ਕੋਈ ਵੀ ਸਮੱਗਰੀ ਜੇਕਰ ਸੋਸ਼ਲ ਮੀਡੀਆ ਜਾਂ ਕਿਸੇ ਵੀ ਡਿਜੀਟਲ ਪਲੇਟਫਾਰਮ ਉਤੇ ਪੋਸਟ ਕੀਤੀ ਜਾਂਦੀ ਹੈ, ਤਾਂ ਉਸ ਨੂੰ ਜਲਦੀ ਤੋਂ ਜਲਦੀ ਹਟਾ ਦਿਤਾ ਜਾਵੇ। 

ਇਹ ਹੁਕਮ ਵੀਰਵਾਰ ਨੂੰ ਸੁਪਰੀਮ ਕੋਰਟ ਨੇ ਐੱਨ.ਸੀ.ਈ.ਆਰ.ਟੀ. ਦੀ 8ਵੀਂ ਜਮਾਤ ਦੀ ਕਿਤਾਬ ਦੇ ਕਿਸੇ ਵੀ ਹੋਰ ਪ੍ਰਕਾਸ਼ਨ, ਮੁੜ ਛਾਪਣ ਜਾਂ ਡਿਜੀਟਲ ਪ੍ਰਸਾਰ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਸੀ ਕਿਉਂਕਿ ਇਸ ਵਿਚ ਨਿਆਂਪਾਲਿਕਾ ਵਿਚ ਭ੍ਰਿਸ਼ਟਾਚਾਰ ਬਾਰੇ ‘ਅਪਮਾਨਜਨਕ’ ਸਮੱਗਰੀ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement