ਭਾਰਤ-ਬਰਤਾਨੀਆ ਨੇ ਅਤਿਵਾਦ, ਖਾਲਿਸਤਾਨ ਪੱਖੀ ਕੱਟੜਪੰਥੀਆਂ ਵਿਰੁੱਧ ਸਰਗਰਮ ਸਹਿਯੋਗ ’ਤੇ ਕੀਤੀ ਚਰਚਾ
Published : Feb 27, 2026, 9:19 pm IST
Updated : Feb 27, 2026, 9:19 pm IST
SHARE ARTICLE
India, UK discuss active cooperation against terrorism, pro-Khalistan extremists
India, UK discuss active cooperation against terrorism, pro-Khalistan extremists

ਆਪਸੀ ਹਿੱਤਾਂ ਅਤੇ ਤਾਲਮੇਲ ਦੇ ਨਵੇਂ ਖੇਤਰਾਂ ਦੀ ਪਛਾਣ ਕੀਤੀ

ਨਵੀਂ ਦਿੱਲੀ: ਭਾਰਤ ਅਤੇ ਬਰਤਾਨੀਆਂ ਨੇ ਸ਼ੁਕਰਵਾਰ ਨੂੰ ਬਰਤਾਨੀਆਂ ’ਚ ਅਤਿਵਾਦ ਅਤੇ ਖ਼ਾਲਿਸਤਾਨੀ ਪੱਖੀ ਕੱਟੜਪੰਥੀਆਂ ਸਮੇਤ ਸੰਗਠਤ ਅਪਰਾਧ ਵਿਰੁਧ ਸਰਗਰਮ ਸਹਿਯੋਗ ਲਈ ਆਪਸੀ ਹਿੱਤਾਂ ਅਤੇ ਤਾਲਮੇਲ ਦੇ ਨਵੇਂ ਖੇਤਰਾਂ ਦੀ ਪਛਾਣ ਕੀਤੀ ਹੈ।

ਇਕ ਅਧਿਕਾਰਤ ਬਿਆਨ ਮੁਤਾਬਕ ਇੱਥੇ ਛੇਵੇਂ ਭਾਰਤ-ਬਰਤਾਨੀਆਂ ਗ੍ਰਹਿ ਮਾਮਲਿਆਂ ਦੀ ਗੱਲਬਾਤ ਦੌਰਾਨ ਭਾਰਤ ਨੇ ਬਰਤਾਨੀਆਂ ’ਚ ਭਾਰਤੀ ਪਤਵੰਤਿਆਂ ਅਤੇ ਕੂਟਨੀਤਕ ਸਫ਼ਾਰਤਖ਼ਾਨਿਆਂ ਦੀ ਸੁਰੱਖਿਆ ਦੀ ਉਲੰਘਣਾ ਉਤੇ ਵੀ ਚਿੰਤਾ ਜ਼ਾਹਰ ਕੀਤੀ।

ਭਾਰਤੀ ਪੱਖ ਦੀ ਅਗਵਾਈ ਸਕੱਤਰ (ਬਾਰਡਰ ਮੈਨੇਜਮੈਂਟ) ਡਾ. ਰਾਜਿੰਦਰ ਕੁਮਾਰ ਨੇ ਕੀਤੀ, ਜਦਕਿ ਯੂ.ਕੇ. ਦੇ ਵਫ਼ਦ ਦੀ ਅਗਵਾਈ ਗ੍ਰਹਿ ਦਫ਼ਤਰ ਦੇ ਦੂਜੇ ਸਥਾਈ ਸਕੱਤਰ ਸਾਈਮਨ ਰਿਡਲੇ ਨੇ ਕੀਤੀ। ਦੋਹਾਂ ਪਾਸਿਆਂ ਦੇ ਸੀਨੀਅਰ ਅਧਿਕਾਰੀ ਵਿਚਾਰ-ਵਟਾਂਦਰੇ ਵਿਚ ਸ਼ਾਮਲ ਹੋਏ।

ਦੋਹਾਂ ਧਿਰਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਵਧੇ ਹੋਏ ਸੁਰੱਖਿਆ ਸਹਿਯੋਗ ਦੀ ਗਤੀ ਨੂੰ ਕਾਇਮ ਰੱਖ ਕੇ ਦੁਵਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਅਤੇ ਸਮਝੌਤੇ ਦੇ ਮੌਜੂਦਾ ਪੱਧਰ ਉਤੇ ਤਸੱਲੀ ਪ੍ਰਗਟਾਈ।

ਬਿਆਨ ’ਚ ਕਿਹਾ ਗਿਆ ਹੈ ਕਿ ਬੈਠਕ ਦੌਰਾਨ ਦੋਹਾਂ ਧਿਰਾਂ ਨੇ ਚੱਲ ਰਹੇ ਸਹਿਯੋਗ ਦਾ ਮੁਲਾਂਕਣ ਕੀਤਾ ਅਤੇ ਖਾਲਿਸਤਾਨੀ ਪੱਖੀ ਕੱਟੜਪੰਥੀਆਂ ਅਤੇ ਬਰਤਾਨੀਆਂ ’ਚ ਭਾਰਤ ਵਿਰੋਧੀ ਸਮੂਹਾਂ ਦੀਆਂ ਗਤੀਵਿਧੀਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਪ੍ਰਵਾਸ, ਅਪਰਾਧਕ ਨਿਆਂ ਅਤੇ ਕਾਨੂੰਨ ਲਾਗੂ ਕਰਨ ’ਚ ਸਹਿਯੋਗ, ਸਾਈਬਰ ਸੁਰੱਖਿਆ ਸਮੇਤ ਅਤਿਵਾਦ ਅਤੇ ਸੰਗਠਤ ਅਪਰਾਧਾਂ ’ਚ ਸਰਗਰਮ ਸਹਿਯੋਗ ਲਈ ਆਪਸੀ ਹਿੱਤਾਂ ਅਤੇ ਤਾਲਮੇਲ ਦੇ ਹੋਰ ਖੇਤਰਾਂ ਦੀ ਪਛਾਣ ਕੀਤੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement