ਖੇਡਦੇ ਸਮੇਂ 9 ਸਾਲਾ ਬੱਚੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

By : GAGANDEEP

Published : Feb 27, 2026, 7:31 am IST
Updated : Feb 27, 2026, 7:39 am IST
SHARE ARTICLE
photo
photo

5ਵੀਂ ਜਮਾਤ ਦੀ ਵਿਦਿਆਰਥਣ ਸੀ ਦਿਵਿਆ

ਜੈਪੁਰ : ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਇਕ ਨਿਜੀ ਸਕੂਲ ’ਚ ਖੇਡਦੇ ਸਮੇਂ 9 ਸਾਲਾ ਵਿਦਿਆਰਥਣ ਦਿਵਿਆ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਘਟਨਾ 23 ਫ਼ਰਵਰੀ ਦੀ ਸਵੇਰ ਨੂੰ ਗੋਟਨ ਕਸਬੇ ਦੇ ਗੋਟਨ ਇੰਟਰਨੈਸ਼ਨਲ ਸਕੂਲ ’ਚ ਵਾਪਰੀ।

ਸਕੂਲ ਪ੍ਰਬੰਧਕਾਂ ਅਨੁਸਾਰ, ਤਾਲਨਪੁਰ ਨਿਵਾਸੀ ਰਾਜੇਂਦਰ ਬਾਪੇਡੀਆ ਦੀ ਧੀ ਦਿਵਿਆ, ਜੋ ਕਿ 5ਵੀਂ ਜਮਾਤ ਦੀ ਵਿਦਿਆਰਥਣ ਸੀ, ਰੋਜ਼ਾਨਾ ਵਾਂਗ ਸਕੂਲ ਪਹੁੰਚੀ ਸੀ। ਅਜੇ ਸਵੇਰ ਦੀ ਪ੍ਰਾਰਥਨਾ ਸ਼ੁਰੂ ਹੋਣ ’ਚ ਸਮਾਂ ਸੀ, ਇਸ ਲਈ ਉਹ ਮੈਦਾਨ ’ਚ ਖੇਡ ਰਹੀ ਸੀ ਕਿ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ।

ਉਸ ਨੂੰ ਤੁਰਤ ਸਰਕਾਰੀ ਹਸਪਤਾਲ ਲੈ ਕੇ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰਾਂ ਮੁਤਾਬਕ ਮੁੱਢਲੀ ਜਾਂਚ ’ਚ ਮੌਤ ਦਾ ਕਾਰਨ ‘ਕਾਰਡੀਅਕ ਅਰੈਸਟ’ ਮੰਨਿਆ ਗਿਆ ਹੈ। ਪਰਵਾਰ ਨੇ ਬੱਚੀ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ, ਜਿਸ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ।  ਪਰਵਾਰ ਨੇ ਦਸਿਆ ਕਿ ਦਿਵਿਆ ਦੇ ਵੱਡੇ ਭਰਾ ਅਭਿਸ਼ੇਕ ਦੀ ਮੌਤ ਵੀ ਲਗਭਗ ਚਾਰ ਮਹੀਨੇ ਪਹਿਲਾਂ ਇਸੇ ਤਰ੍ਹਾਂ ਹੋਈ ਸੀ।    
 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement