ਉੜੀ ਸੈਕਟਰ ‘ਚ ਸੂਬੇਦਾਰ ਦੀ ਸ਼ਹਾਦਤ ਤੋਂ ਬਾਅਦ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ, 2 ਪਾਕਿ ਫ਼ੌਜੀ ਮਾਰੇ
Published : Dec 26, 2019, 1:03 pm IST
Updated : Dec 26, 2019, 2:01 pm IST
SHARE ARTICLE
Indian Army
Indian Army

ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਬੁੱਧਵਾਰ ਨੂੰ ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤੀ ਫੌਜ ਨੇ...

ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਬੁੱਧਵਾਰ ਨੂੰ ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤੀ ਫੌਜ ਨੇ ਮੁੰਹਤੋੜ ਜਵਾਬ ਦਿੱਤਾ। ਇਸ ਦੌਰਾਨ ਪਾਕਿਸਤਾਨੀ ਚੌਂਕੀਆਂ ‘ਤੇ ਗੋਲੇ ਅਤੇ ਮੋਰਟਾਰ ਦਾਗੇ ਗਏ। ਪਾਕਿਸਤਾਨ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤ ਦੀ ਕਾਰਵਾਈ ‘ਚ ਪੀਓਕੇ ਦੇ ਦੋਵੇ ਸੈਕਟਰ ਵਿੱਚ ਉਸਦੇ 2 ਫੌਜੀ ਮਾਰੇ ਗਏ। ਇਸਤੋਂ ਪਹਿਲਾਂ ਪਾਕਿਸਤਾਨੀ ਸੈਨਿਕਾਂ ਨੇ ਉੜੀ ਸੈਕਟਰ ਵਿੱਚ ਜੰਗੀਬੰਦੀ ਦੀ ਉਲੰਘਣਾ ਕੀਤਾ ਸੀ।

indian armyPakistan army

ਇਸ ‘ਚ ਇੱਕ ਸੂਬੇਦਾਰ ਅਤੇ ਮਹਿਲਾ ਦੀ ਜਾਨ ਚੱਲੀ ਗਈ ਸੀ। ਪਾਕਿਸਤਾਨ ਨੇ ਉੜੀ ਤੋਂ ਇਲਾਵਾ ਬੁੱਧਵਾਰ ਨੂੰ ਪੁੰਛ ਦੇ ਸ਼ਾਹਪੁਰ ਅਤੇ ਕਿਰਨੀ ਸੈਕਟਰ ‘ਚ ਵੀ ਗੋਲੀਬਾਰੀ ਕੀਤੀ ਸੀ। ਇਸਤੋਂ ਪਹਿਲਾਂ ਐਤਵਾਰ ਨੂੰ ਵੀ ਨੌਸਹਿਰਾ ਸੈਕਟਰ ਵਿੱਚ ਐਲਓਸੀ ‘ਤੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਸੀ।

Indian ArmyIndian Army

5 ਅਗਸਤ ਤੋਂ ਬਾਅਦ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ

ਪਾਕਿਸਤਾਨ ਆਮ ਨਾਗਰਿਕਾਂ ਦੇ ਰਿਹਾਇਸ਼ੀ ਇਲਾਕਿਆਂ ਨੂੰ ਮੋਰਟਾਰ ਨਾਲ ਨਿਸ਼ਾਨਾ ਬਣਾਉਂਦੇ ਹਨ। 21 ਅਤੇ 22 ਦਸੰਬਰ ਦੀ ਰਾਤ ਵੀ ਪਾਕਿਸਤਾਨੀ ਫੌਜ ਨੇ ਮੇਂਢਰ, ਕ੍ਰਿਸ਼ਣਾ ਘਾਟੀ ਅਤੇ ਪੁੰਛ ਵਿੱਚ ਸੀਜਫਾਇਰ ਦੀ ਉਲੰਘਣਾ ਕੀਤੀ ਸੀ। ਪੰਜ ਅਗਸਤ ਨੂੰ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਤੋਂ ਬਾਅਦ, ਪਾਕਿਸਤਾਨ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ ਵੱਧ ਗਈਆਂ ਹਨ।

Indian ArmyIndian Army

21 ਦਸੰਬਰ ਨੂੰ ਰਾਜੌਰੀ ਜਿਲ੍ਹੇ ਵਿੱਚ ਵੀ ਸੀਜਫਾਇਰ ਦੀ ਉਲੰਘਣਾ ਹੋਈ

Indian ArmyIndian Army

ਪਿਛਲੇ ਕਈਂ ਦਿਨਾਂ ਤੋਂ ਪਾਕਿਸਤਾਨ ਕੰਟਰੋਲ ਰੇਖਾ ‘ਤੇ ਤੰਗਧਾਰ ਅਤੇ ਕੰਜਲਵਾੜ ਸੈਕਟਰ ਵਿੱਚ ਗੋਲੀਬਾਰੀ ਕਰ ਰਿਹਾ ਹੈ। 21 ਦਸੰਬਰ ਨੂੰ ਰਾਜੌਰੀ ਜਿਲ੍ਹੇ ਦੇ ਕੇਰੀ ਬਟਾਲ ਅਤੇ ਸੁੰਦਰਬਨੀ ਸੈਕਟਰ ਵਿੱਚ ਐਸਓਸੀ ‘ਤੇ ਪਾਕਿਸਤਾਨ ਵੱਲੋਂ ਮੋਰਟਾਰ ਦਾਗੇ ਗਏ।  ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿੱਚ ਵੀ ਪਾਕਿਸਤਾਨ ਦੀ ਬੈਟ ਟੀਮ ਨੇ ਫਾਇਰਿੰਗ ਕੀਤੀ ਸੀ, ਜਿਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਉਥੇ ਹੀ, ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਦੋ ਫੌਜੀ ਮਾਰੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement