ਹੱਡ ਚੀਰਵੀ ਠੰਢ ਦਾ ਕਹਿਰ ਜਾਰੀ, ਅਜੇ ਹੋਰ ਵਧੇਗੀ ਠੰਢ
Published : Dec 26, 2019, 10:15 am IST
Updated : Apr 9, 2020, 8:56 pm IST
SHARE ARTICLE
File
File

ਇਸ ਹਫਤੇ ਦੇ ਅੰਤ ਤੱਕ ਰਾਜਧਾਨੀ ਦਾ ਤਾਪਮਾਨ 4 ਡਿਗਰੀ ਤੱਕ ਪਹੁੰਚੁਗਾ

ਦਿੱਲੀ, ਯੂਪੀ, ਹਰਿਆਣਾ ਸਮੇਤ ਪੂਰੇ ਉੱਤਰ ਭਾਰਤ ਵਿੱਚ ਹੱਡ ਚੀਰਵੀ ਠੰਢ ਦਾ ਕਹਿਰ ਜਾਰੀ ਹੈ। ਰਾਜਧਾਨੀ ਦਿੱਲੀ ਵਿਚ ਬੁੱਧਵਾਰ ਨੂੰ ਪਾਰਾ 6 ਡਿਗਰੀ ਉੱਤੇ ਪਹੁੰਚ ਗਿਆ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਹਫ਼ਤੇ ਦੇ ਅੰਤ ਤੱਕ ਰਾਜਧਾਨੀ ਦਾ ਤਾਪਮਾਨ 4 ਡਿਗਰੀ ਤੱਕ ਪਹੁੰਚ ਜਾਵੇਗਾ ਨਾਲ ਹੀ ਸਮੁੱਚੇ ਉੱਤਰ ਭਾਰਤ ਵਿਚ ਕੋਹਰੇ ਦੇ ਨਾਲ ਠਾਰ ਵੀ ਵਧੇਗੀ।  

ਉਥੇ ਹੀ ਹਰਿਆਣੇ ਦੇ ਨਾਰਨੌਲ ਵਿਚ ਬੁੱਧਵਾਰ ਨੂੰ ਹੇਠਲਾ ਤਾਪਮਾਨ 3.2 ਡਿਗਰੀ ਰਿਹਾ।  ਪੰਜਾਬ ਵਿਚ 4.6 ਡਿਗਰੀ ਹੇਠਲੇ ਤਾਪਮਾਨ ਦੇ ਨਾਲ ਫਰੀਦਕੋਟ ਸਭ ਤੋਂ ਠੰਡਾ ਰਿਹਾ। ਉੱਧਰ, ਰਾਜਸਥਾਨ ਦਾ ਸੀਕਰ 2.5 ਡਿਗਰੀ ਦੇ ਨਾਲ ਸਭ ਤੋਂ ਠੰਡਾ ਰਿਹਾ। ਰਾਜਸਥਾਨ ਦੇ ਸੀਕਰ ਦੇ ਬਾਅਦ ਪਿਲਾਨੀ 4.3, ਚੁੱਲੂ 4.5 ਅਤੇ ਜੈਸਲਮੇਰ 5.4 ਡਿਗਰੀ ਦੇ ਨਾਲ ਸਭ ਤੋਂ ਠੰਡੇ ਰਹੇ। 

ਉੱਤਰ ਭਾਰਤ ਦੇ ਜਿਆਦਾਤਰ ਹਿੱਸੇ ਬੁੱਧਵਾਰ ਨੂੰ ਘਣੇ ਕੋਹਰੇ ਨਾਲ ਢਕੇ ਰਹੇ ਅਤੇ ਲਖਨਊ, ਬਹਰਾਇਚ, ਚੁਰੂ ਅਤੇ ਡਿਬਰੂਗੜ ਵਿੱਚ ਸਵੇਰੇ 5:30 ਵਜੇ 25 ਮੀਟਰ ਦੇ ਬਾਅਦ ਕੁੱਝ ਨਹੀਂ ਦਿਖ ਰਿਹਾ ਸੀ।  ਉਥੇ ਹੀ ਪਟਿਆਲਾ, ਚੰਡੀਗੜ੍ਹ, ਦੇਹਰਾਦੂਨ, ਗਵਾਲੀਅਰ ਵਿੱਚ ਅਲੋਪਤਾ 50 ਮੀਟਰ ਰਹੀ। ਮੌਸਮ ਵਿਭਾਗ ਦੇ ਮੁਤਾਬਕ ਜ਼ਿਆਦਾਤਰ ਇਲਾਕਿਆਂ ਵਿਚ ਅਲੋਪਤਾ 200 ਮੀਟਰ ਤੋਂ ਘੱਟ ਰਹੀ।   

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ 48 ਘੰਟਿਆਂ ਵਿਚ ਸਰਦੀ ਦਾ ਸਿਤਮ ਵਧੇਗਾ। ਪਹਾੜਾਂ ਤੋਂ ਆ ਰਹੀ ਠੰਡੀ ਹਵਾ ਨਾਲ ਉੱਤਰ ਭਾਰਤ ਸਮੇਤ ਬਿਹਾਰ, ਰਾਜਸਥਾਨ ਅਤੇ ਵਿਚਕਾਰ ਮੈਦਾਨਾਂ ਵਿਚ ਕਾਂਬਾ ਵਧੇਗਾ। 

ਬਰਫ਼ਬਾਰੀ ਅਤੇ ਰਾਮਬਨ ਵਿਚ ਭੂਸਖਲਨ ਦੇ ਚਲਦੇ ਬੰਦ ਹੋਇਆ ਜੰਮੂ-ਸ਼੍ਰੀਨਗਰ ਹਾਈਵੇਅ ਬੁੱਧਵਾਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਹਾਈਵੇਅ ਬੰਦ ਹੋਣ ਨਾਲ ਇੱਥੇ 4500 ਵਾਹਨ ਕਰੀਬ 24 ਘੰਟੇ ਤੋਂ ਜਾਮ ਵਿਚ ਫਸੇ ਸਨ। ਆਈਜੀ ਟ੍ਰੈਫਿਕ ਅਲੋਕ ਕੁਮਾਰ ਨੇ ਦੱਸਿਆ ਕਿ ਪਹਿਲਾਂ ਫਸੇ ਹੋਏ ਵਾਹਨਾਂ ਨੂੰ ਕੱਢਿਆ ਜਾਵੇਗਾ ਬਾਅਦ ਵਿਚ ਹੋਰ ਵਾਹਨਾਂ ਨੂੰ ਰਸਤਾ ਦਿੱਤਾ ਜਾਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement