ਭਗਵਾਨ ਰਾਮ ਦੇ ਨਾਂ 'ਤੇ ਕੋਈ ਜੁਮਲਾ ਨਹੀਂ, ਠਾਕਰੇ ਨੇ ਭਾਜਪਾ ਨੂੰ ਚੇਤੇ ਕਰਵਾਇਆ
Published : Dec 26, 2018, 1:07 pm IST
Updated : Dec 26, 2018, 1:07 pm IST
SHARE ARTICLE
Uddhav Thackeray
Uddhav Thackeray

ਸ਼ਿਵਸੈਨਾ ਨੇ ਭਾਜਪਾ ਨੂੰ ਕਿਹਾ ਕਿ ਉਹ ਰਾਮ ਮੰਦਰ ਮੁੱਦੇ 'ਤੇ ਅਪਣਾ ਪੱਖ ਸਪੱਸ਼ਟ ਕਰੇ ਅਤੇ ਸੰਸਦ ਵਿਚ ਇਸ ਬਾਰੇ ਚਰਚਾ ਕਰੇ.......

ਪੰਡਰਪੁਰ (ਮਹਾਂਰਾਸ਼ਟਰ) : ਸ਼ਿਵਸੈਨਾ ਨੇ ਭਾਜਪਾ ਨੂੰ ਕਿਹਾ ਕਿ ਉਹ ਰਾਮ ਮੰਦਰ ਮੁੱਦੇ 'ਤੇ ਅਪਣਾ ਪੱਖ ਸਪੱਸ਼ਟ ਕਰੇ ਅਤੇ ਸੰਸਦ ਵਿਚ ਇਸ ਬਾਰੇ ਚਰਚਾ ਕਰੇ। ਪਾਰਟੀ ਨੇ ਰਾਫ਼ੇਲ ਸੌਦੇ ਸਬੰਧੀ ਵੀ ਅਪਣੇ ਗਠਜੋੜ ਭਾਈਵਾਲ ਨੂੰ ਨਿਸ਼ਾਨਾ ਬਣਾਇਆ। ਸੋਲਾਪੁਰ ਦੀ ਤੀਰਥ ਨਗਰੀ 'ਚ ਭਾਜਪਾ ਨੂੰ ਨਿਸ਼ਾਨਾ ਬਣਾਉਦਿਆਂ ਸ਼ਿਵਸੈਨਾ ਮੁਖੀ ਉਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਗਵਾਨ ਰਾਮ ਜਾਂ ਹੋਰ ਕਿਸੇ ਵੀ ਹਿੰਦੂ ਦੇਵੀ ਦੇਵਤੇ ਦੇ ਨਾਂ 'ਤੇ ਕੋਈ 'ਜੁਮਲਾ' ਨਹੀਂ ਚੱਲਣ ਦੇਵੇਗੀ। ਉਨ੍ਹਾਂ ਜ਼ੋਰ ਦਿਤਾ ਕਿ ਸੱਤਾ ਵਿਚ ਆਉਣ ਵਾਲੇ ਹੁਣ ਕੁੰਭਕਰਨੀ ਨੀਂਦ ਸੌਂ ਰਹੇ ਹਨ। ਠਾਕਰੇ ਪਿਛਲੇ ਮਹੀਨੇ ਹੀ ਅਯੋਧਿਆ ਗਏ ਸਨ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਮੈਂ ਭਾਜਪਾ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਉਹ 'ਅੱਛੇ ਦਿਨ' ਅਤੇ ਹਰ ਵਿਅਕਤੀ ਨੂੰ 15 ਲੱਖ ਰੁਪਏ ਦੇ ਜੁਮਲੇ 'ਤੇ ਭਾਜਪਾ ਨੂੰ ਮਾਫ਼ ਕਰ ਸਕਦੇ ਹਨ ਪਰ ਜੇ ਉਨ੍ਹਾਂ ਭਗਵਾਨ ਦੇ ਨਾਂ 'ਤੇ ਇਕ ਹੋਰ ਜੁਮਲਾ ਦਿਤਾ ਤਾਂ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।' ਠਾਕਰੇ ਨੇ ਕਿਹਾ ਕਿ ਉਹ ਭਗਵਾਨ ਰਾਮ ਅਤੇ ਹੋਰ ਕਿਸੇ ਵੀ ਹਿੰਦੂ ਦੇਵੀ-ਦੇਵਤੇ ਦੇ ਨਾਂ 'ਤੇ ਉਨ੍ਹਾਂ (ਭਾਜਪਾ) ਨੂੰ ਝੂਠਾ ਵਾਅਦਾ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਮਹਾਂਰਾਸ਼ਟਰ 'ਚ ਸ਼ਿਵਸੈਨਾ ਉਨਾਂ ਜੁਮਲਿਆਂ ਦਾ ਪਰਦਾਫ਼ਾਸ਼ ਕਰੇਗੀ। (ਪੀਟੀਆਈ)

Location: India, Maharashtra

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement