ਸਕੂਲ 'ਚ ਦੌੜ 'ਚ ਦੌੜਦੇ ਸਮੇਂ ਬੇਹੋਸ਼ ਹੋਇਆ ਵਿਦਿਆਰਥੀ, ਨੱਕ 'ਚੋਂ ਨਿਕਲਿਆ ਖੂਨ, ਮੌਤ

By : GAGANDEEP

Published : Nov 26, 2022, 6:05 pm IST
Updated : Nov 26, 2022, 6:05 pm IST
SHARE ARTICLE
photo
photo

ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ

 

 ਪਾਣੀਪਤ: ਹਰਿਆਣਾ ਦੇ ਪਾਣੀਪਤ 'ਚ ਸਕੂਲ ਦੌੜ ਮੁਕਾਬਲੇ ਦੌਰਾਨ 16 ਸਾਲਾ ਵਿਦਿਆਰਥੀ ਜ਼ਮੀਨ 'ਤੇ ਡਿੱਗ ਗਿਆ। ਉਸ ਦੇ ਨੱਕ ਵਿੱਚੋਂ ਖੂਨ ਵਹਿਣ ਲੱਗਾ ਅਤੇ ਸਕੂਲ ਪ੍ਰਬੰਧਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਨੌਜਵਾਨ ਨੇ ਦਮ ਤੋੜ ਦਿੱਤਾ। ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾਵੇਗਾ।

ਇਸਰਾਨਾ ਦੇ ਪਿੰਡ ਸਿੰਕ ਦਾ ਰਹਿਣ ਵਾਲਾ 16 ਸਾਲਾ ਦਕਸ਼ ਮਲਿਕ ਦੌੜਾਕ ਸੀ। ਉਹ ਰੋਜ਼ ਸਵੇਰੇ ਦੌੜਨ ਦਾ ਅਭਿਆਸ ਵੀ ਕਰਦਾ ਸੀ। ਸ਼ਨੀਵਾਰ ਨੂੰ ਸੌਧਾਪੁਰ ਦੇ ਸੇਂਟ ਮੈਰੀ ਸਕੂਲ 'ਚ ਖੇਡ ਮੁਕਾਬਲੇ ਕਰਵਾਏ ਗਏ, ਜਿਸ 'ਚ ਦਕਸ਼ ਨੇ 800 ਮੀਟਰ ਦੌੜ 'ਚ ਹਿੱਸਾ ਲਿਆ। ਇਸ ਦੌਰਾਨ 400 ਮੀਟਰ ਦਾ ਪਹਿਲਾ ਗੇੜ ਪੂਰਾ ਕਰਨ ਤੋਂ ਬਾਅਦ ਦਕਸ਼ ਜ਼ਮੀਨ 'ਤੇ ਡਿੱਗ ਗਿਆ।

ਉਸ ਦੇ ਨੱਕ 'ਚੋਂ ਖੂਨ ਆਉਣ ਲੱਗਾ ਅਤੇ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਉਸ ਨੂੰ ਦਿਸਣਾ ਬੰਦ ਹੋ ਗਿਆ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ 'ਚ ਰਖਵਾਇਆ। ਦਕਸ਼ ਦੇ ਚਾਚਾ ਦਲਬੀਰ ਮਲਿਕ ਨੇ ਦੱਸਿਆ ਕਿ ਦਕਸ਼ ਰੋਜ਼ਾਨਾ ਦੌੜਨ ਦਾ ਅਭਿਆਸ ਕਰਦਾ ਸੀ। ਸਕੂਲ ਵੱਲ ਭੱਜਦੇ ਸਮੇਂ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। 

Location: India, Haryana, Panipat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement