ਕਿਸਾਨੀ ਸੰਘਰਸ਼ ਨੂੰ ਲੈ ਕੇ ਪੁਲਿਸ ਅਲਰਟ, ਦਿੱਲੀ-ਹਰਿਆਣਾ ਤੇ ਸਿੰਧੂ ਬਾਡਰ 'ਤੇ ਭਾਰੀ ਫੋਰਸ ਤੈਨਾਤ
Published : Nov 26, 2020, 9:07 am IST
Updated : Nov 26, 2020, 9:07 am IST
SHARE ARTICLE
Police deployed at Delhi-Haryana border ahead of farmer protest
Police deployed at Delhi-Haryana border ahead of farmer protest

ਨਵੀਂ ਦਿੱਲੀ ਜ਼ਿਲ੍ਹਾ ਛਾਉਣੀ ਵਿਚ ਤਬਦੀਲ, ਵੱਖ-ਵੱਖ ਥਾਵਾਂ 'ਤੇ 2500 ਪੁਲਿਸ ਕਰਮਚਾਰੀ ਤੈਨਾਤ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨਾਂ ਵੱਲੋਂ ਸੱਦੇ ਗਏ 'ਦਿੱਲੀ ਚਲੋ' ਪ੍ਰੋਗਰਾਮ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਅਲਰਟ 'ਤੇ ਹੈ। ਦਿੱਲੀ ਦੇ ਨਾਲ ਲਗਦੀਆਂ ਸਰਹੱਦਾਂ 'ਤੇ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਦਿੱਲੀ ਦੇ ਸਿੰਧੂ ਬਾਡਰ 'ਤੇ ਦਿੱਲੀ ਪੁਲਿਸ ਦੇ ਜਵਾਨਾਂ ਦੇ ਨਾਲ ਵਾਟਰ ਕੈਨਨਾਂ ਦੀ ਵੀ ਤੈਨਾਤੀ ਕੀਤੀ ਗਈ ਹੈ।

Police deployed at Delhi-Haryana border ahead of farmer protestPolice deployed at Delhi-Haryana border ahead of farmer protest

ਦਿੱਲੀ ਪੁਲਿਸ ਦੀਆਂ ਕਰੀਬ 8 ਕੰਪਨੀਆਂ ਦੀ ਫੋਰਸ ਸਿੰਧੂ ਬਾਡਰ 'ਤੇ ਲਗਾਈ ਗਈ ਹੈ। ਬੈਰੀਕੇਡ ਲਗਾ ਕੇ ਸੜਕ ਦੇ ਅੱਧੇ ਹਿੱਸੇ ਨੂੰ ਬੰਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਫਿਲਹਾਲ ਕਰਨਾਲ ਵਿਚ ਰੁਕੇ ਹੋਏ ਹਨ ਤੇ ਜੇਕਰ ਉਹ ਅੱਗੇ ਵਧੇ ਤਾਂ ਉਹਨਾਂ ਨੂੰ ਰੋਕਿਆ ਜਾਵੇਗਾ।

Police deployed at Delhi-Haryana border ahead of farmer protestPolice deployed at Delhi-Haryana border ahead of farmer protest

ਦਿੱਲੀ ਪੁਲਿਸ ਮੁਤਾਬਕ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ। ਨਵੀਂ ਦਿੱਲੀ ਜ਼ਿਲ੍ਹੇ ਲਈ 12 ਕੰਪਨੀ ਫੋਰਸ ਨੂੰ ਬਾਹਰੋਂ ਬੁਲਾਇਆ ਗਿਆ ਹੈ, ਜਿਨ੍ਹਾਂ ਵਿਚ ਸੀਆਰਪੀਐਫ ਅਤੇ ਆਰਏਐਫ ਦੇ ਜਵਾਨਾਂ ਸ਼ਾਮਲ ਹਨ।

Police deployed at Delhi-Haryana border ahead of farmer protestPolice deployed at Delhi-Haryana border ahead of farmer protest

ਇਹੀ ਨਹੀਂ ਜ਼ਿਲ੍ਹੇ ਵਿਚ 1200 ਦਿਲੀ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ, ਇਹਨਾਂ ਵਿਚ ਦੂਜੇ ਜ਼ਿਲ੍ਹੇ ਦੇ ਜਵਾਨ ਵੀ ਹਨ। ਦਿੱਲੀ ਪੁਲਿਸ ਮੁਤਾਬਕ ਡੀਡੀਐਮਏ ਦੀਆਂ ਗਾਈਡਲਾਈਨਜ਼ ਮੁਤਾਬਕ ਰਾਜਧਾਨੀ ਵਿਚ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement