ਹਰਿਆਣੇ ਦੇ ਕਿਸਾਨ ਅੰਬਾਲਾ ਤੇ ਕੁਰੂਕਸ਼ੇਤਰ ਦੇ ਪੁਲਿਸ ਨਾਕੇ ਤੋੜ ਕੇ ਦਿੱਲੀ ਵਲ ਵਧੇ
Published : Nov 26, 2020, 6:50 am IST
Updated : Nov 26, 2020, 6:50 am IST
SHARE ARTICLE
image
image

ਹਰਿਆਣੇ ਦੇ ਕਿਸਾਨ ਅੰਬਾਲਾ ਤੇ ਕੁਰੂਕਸ਼ੇਤਰ ਦੇ ਪੁਲਿਸ ਨਾਕੇ ਤੋੜ ਕੇ ਦਿੱਲੀ ਵਲ ਵਧੇ

ਪੁਲਿਸ ਨੇ ਪਾਣੀ ਦੀਆਂ ਬੌਛਾੜਾਂ ਮਾਰ ਕੇ ਰੋਕਣ ਦੇ ਯਤਨ ਕੀਤੇ



ਅੰਬਾਲਾ, 25 ਨਵੰਬਰ: ਜਿਥੇ ਹਰਿਆਣਾ ਸਰਕਾਰ ਦੀ ਪੁਲਿਸ ਹਰ ਹੀਲਾ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਅਤੇ ਦਿੱਲੀ ਵਿਚ ਦਾਖ਼ਲ ਹੋਣੋਂ ਰੋਕ ਰਹੀ ਹੈ, ਉਥੇ ਹਰਿਆਣਾ ਦੇ ਅੰਦਰ ਹੀ ਹਜ਼ਾਰਾਂ ਕਿਸਾਨ ਹਰਿਆਣਾ ਪੁਲਿਸ ਦੀਆਂ ਰੁਕਾਵਟਾਂ ਤੋੜ ਕੇ ਅੱਗੇ ਵਧਣ ਵਿਚ ਕਾਮਯਾਬ ਰਹੇ। ਕਿਸਾਨਾਂ ਨੇ ਚੌਟਾਲਾ ਦੀ ਗੱਡੀ ਵੀ ਰੋਕ ਲਈ ਤੇ ਅੰਦਰ ਬੈਠੇ ਚੌਟਾਲਾ ਤੋਂ ਮੰਗ ਕੀਤੀ ਕਿ ਉਹ ਬਾਹਰ ਨਿਕਲ ਕੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ। ਪੁਲਿਸ ਨੇ ਜਿਹੜੇ ਨਾਕੇ ਲਾਏ ਹੋਏ ਸਨ, ਉਨ੍ਹਾਂ ਵਿਚ ਜੇ ਸੀ ਬੀ ਮਸ਼ੀਨਾਂ ਰਾਹੀਂ ਵੱਡੇ ਵੱਡੇ ਪੱਥਰ ਰੱਖ ਕੇ, ਕੰਡਿਆਲੀਆਂ ਤਾਰਾਂ ਲਾ ਕੇ, ਬੈਰੀਕੇਡ ਖੜੇ ਕਰ ਕੇ ਅਤੇ ਪਾਣੀ ਟੈਂਕਰ ਖੜ ਕੇ ਚਾਰ-ਪਰਤੀ ਨਾਕੇ ਖੜੇ ਕੀਤੇ ਹੋਏ ਸਨ ਤਾਕਿ ਇਕ ਨਾਕੇ ਨੂੰ ਪਾਰ ਕਰ ਕੇ ਕਿਸਾਨ ਅੱਗੇ ਲੰਘ ਜਾਣ ਤਾਂ ਦੂਜਾ ਨਾਕਾ ਉਨ੍ਹਾਂ ਨੂੰ ਰੋਕ ਲਵੇ। ਪਰ ਕਿਸਾਨਾਂ ਨੇ ਕਿਸੇ ਨਾਕੇ ਦੀ ਪ੍ਰਵਾਹ ਨਾ ਕੀਤੀ।
ਦਸਿਆ ਗਿਆ ਹੈ ਕਿ ਬਹੁਤ ਸਾਰੇ ਨੌਜਵਾਨ ਕਿਸਾਨ ਹਰਿਆਣੇ ਵਿਚੋਂ ਨਿਕਲ ਕੇ ਦਿੱਲੀ ਪਹੁੰਚ ਵੀ ਗਏ ਹਨ। ਹੁਣ ਦਿੱਲੀ ਪੁਲਿਸ ਵਲੋਂ ਐਲਾਨ ਕੀਤੇ ਜਾ ਰਹੇ ਹਨ ਕਿ ਕਿਸੇ ਕਿਸਾਨ ਨੂੰ ਰੋਸ ਮੁਜ਼ਾਹਰਾ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨੇ ਵੀ ਜਵਾਬ ਵਿਚ ਕਿਹਾ ਹੈ ਕਿ ਜਿਵੇਂ ਵੀ ਹੋਇਆ, ਕਿimageimageਸਾਨ ਦਿੱਲੀ ਨੂੰ ਜ਼ਰੂਰ ਘੇਰਨਗੇ।

ਹੀਰੋ ਬਣਿਆ ਨੌਜਵਾਨ ਜਲਤੋਪ ਨੂੰ ਬੰਦ ਕਰ ਕੇ ਵਾਪਸ ਆਉਂਦਾ ਹੋਇਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement