ਅਜੀਤ ਪਵਾਰ ਤੋਂ ਬਾਅਦ ਦਵੇਂਦਰ ਫੜਨਵੀਸ ਨੇ ਟੇਕੇ ਗੋਡੇ
Published : Nov 26, 2019, 4:07 pm IST
Updated : Nov 26, 2019, 4:08 pm IST
SHARE ARTICLE
CM Devendra Fadnavis
CM Devendra Fadnavis

ਮਹਾਰਾਸ਼ਟਰ ਵਿਚ ਸਿਆਸੀ ਘਮਸਾਨ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਭਾਜਪਾ ਸਰਕਾਰ ਚਾਰ ਦਿਨ ਵੀ ਨਹੀਂ ਚੱਲ ਸਕੀ। ਮੁੱਖ ਮੰਤਰੀ ਦਵੇਂਦਰ ਫੜਨਵੀਸ

ਮੁੰਬਈ : ਮਹਾਰਾਸ਼ਟਰ ਵਿਚ ਸਿਆਸੀ ਘਮਸਾਨ ਮੁੱਕਣ ਦਾ ਨਾਮ ਨਹੀਂ ਲੈ ਰਿਹਾ। ਭਾਜਪਾ ਸਰਕਾਰ ਚਾਰ ਦਿਨ ਵੀ ਨਹੀਂ ਚੱਲ ਸਕੀ। ਮੁੱਖ ਮੰਤਰੀ ਦਵੇਂਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਹਿਲਾ ਅਜੀਤ ਪਵਾਰ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਫੜਨਵੀਸ ਨੇ ਵੀ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 27 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ 'ਚ ਫਲੋਰ ਟੈਸਟ ਦਾ ਹੁਕਮ ਦਿੱਤਾ ਹੈ।

devendra-fadnavisDevendra Fadnavis

ਇਸ ਤੋਂ ਬਾਅਦ ਸ਼ਰਦ ਪਵਾਰ ਨੇ ਭਤੀਜੇ ਅਜੀਤ ਪਵਾਰ ਨੂੰ ਮਨਾਉਣ ਲਈ ਆਖ਼ਰੀ ਦਾਅ ਖੇਡਿਆ। ਜਾਣਕਾਰੀ ਮੁਤਾਬਕ ਸ਼ਰਦ ਪਵਾਰ ਨੇ ਅੱਜ ਸਵੇਰੇ ਹੋਟਲ ਟ੍ਰਾਇਡੈਂਟ 'ਚ ਅਜੀਤ ਪਵਾਰ ਨਾਲ ਮੁਲਾਕਾਤ ਕੀਤੀ। ਉਸ ਵੇਲੇ ਸੁਪ੍ਰੀਆ ਸੁਲੇ, ਪ੍ਰਫੁੱਲ ਪਟੇਲ ਤੇ ਜੈਅੰਤ ਪਾਟਿਲ ਵੀ ਨਾਲ ਸਨ। ਇਸ ਦੌਰਾਨ ਪਵਾਰ ਨੇ ਅਜੀਤ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਤੇ ਉਹ ਉਪ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਪਾਰਟੀ 'ਚ ਵਾਪਸ ਆਉਣ।

Ajit PawarAjit Pawar

ਉਨ੍ਹਾਂ ਕੋਲ ਦੂਸਰਾ ਬਦਲ ਇਹ ਹੈ ਕਿ ਉਹ ਭਲਕੇ ਫਲੋਰ ਟੈਸਟ ਦੌਰਾਨ ਵਿਧਾਨ ਸਭਾ ਤੋਂ ਗ਼ੈਰ-ਹਾਜ਼ਰ ਰਹੇ। ਖ਼ਬਰ ਹੈ ਕਿ ਸ਼ਰਦ ਪਵਾਰ ਨੇ ਭਤੀਜੇ ਨੂੰ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਹਾਲੇ ਵੀ ਉਨ੍ਹਾਂ ਦੀ ਗੱਲ ਨਹੀਂ ਮੰਨਦੇ ਹਨ ਤੇ ਵਿਧਾਇਕਾਂ ਲਈ ਵ੍ਹਿਪ ਜਾਰੀ ਕਰਦੇ ਹਨ ਤਾਂ ਐੱਨਸੀਪੀ ਕੋਲ ਪਲਾਨ ਬੀ ਵੀ ਹੈ। ਇਸੇ ਦੌਰਾਨ ਐੱਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ ਕਿ ਮੰਗਲਵਾਰ ਸ਼ਾਮ 5 ਵਜੇ ਸ਼ਿਵਸੈਨਾ, ਐੱਨਸੀਪੀ ਤੇ ਕਾਂਗਰਸੀ ਵਿਧਾਇਕਾਂ ਦੀ ਬੈਠਕ ਹੋਵੇਗੀ ਤੇ ਇਸ ਬੈਠਕ 'ਚ ਗਠਜੋੜ ਦਾ ਆਗੂ ਚੁਣਿਆ ਜਾਵੇਗਾ ਜੋ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਹੋਵੇਗਾ। ਊਧਵ ਠਾਕਰੇ ਨੂੰ ਸੀਐੱਮ ਬਣਾਉਣ 'ਚ ਸਹਿਮਤੀ ਬਣਾ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement