12ਵੀਂ ਪਾਸ ਲਈ ਡਾਕ ਵਿਭਾਗ 'ਚ ਨਿਕਲੀਆਂ ਭਰਤੀਆਂ
Published : Oct 26, 2018, 3:28 pm IST
Updated : Oct 26, 2018, 3:29 pm IST
SHARE ARTICLE
Postal Department Recruitment
Postal Department Recruitment

ਭਾਰਤੀ ਡਾਕ ਸੇਵਾ ਵਿਚ ਪੋਸਟਮੈਨ ਅਤੇ ਮੇਲਗਾਰਡ ਦੀਆਂ ਸੀਟਾਂ ਤੇ ਭਰਤੀਆਂ ਨਿਕਲੀਆਂ ਹਨ।

ਨਵੀਂ ਦਿੱਲੀ  , ( ਭਾਸ਼ਾ) : ਭਾਰਤੀ ਡਾਕ ਸੇਵਾ ਵਿਚ ਪੋਸਟਮੈਨ ਅਤੇ ਮੇਲਗਾਰਡ ਦੀਆਂ ਸੀਟਾਂ ਤੇ ਭਰਤੀਆਂ ਨਿਕਲੀਆਂ ਹਨ। ਚੁਣੇ ਗਏ ਉਮੀਦਵਾਰਾਂ ਦੀ ਪੋਸਟਿੰਗ ਪੱਛਮ ਬੰਗਾਲ ਦੀਆਂ ਵੱਖ-ਵੱਖ ਥਾਵਾਂ ਤੇ ਸਥਾਪਿਤ ਡਾਕ ਵਿਭਾਗ ਦੇ ਦਫਤਰਾਂ ਵਿਚ ਕੀਤੀ ਜਾਵੇਗੀ। ਜਿਹੜੇ ਉਮੀਦਵਾਰ ਇਨ੍ਹਾਂ ਸੀਟਾਂ ਲਈ ਅਰਜ਼ੀਆਂ ਦੇਣਾ ਚਾਹੁੰਦੇ ਹਨ ਉਹ ਅਧਿਕਾਰਕ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Posts for mailguardPosts for mail guard

ਡਾਕ ਵਿਭਾਗ ਵੱਲੋਂ ਕੁਲ 266 ਸੀਟਾਂ ਤੇ ਭਰਤੀਆਂ ਕੀਤੀਆਂ ਜਾਣਗੀਆਂ। ਇਸ ਵਿਚ ਓਬੀਸੀ ਦੇ ਲਈ 158, ਐਸਸੀ ਲਈ 69 ਅਤੇ ਐਸਟੀ  ਲਈ 39 ਸੀਟਾਂ ਰਾਂਖਵੀਆਂ ਹਨ। ਸੀਟਾਂ ਲਈ ਲੋੜੀਂਦੀ ਯੋਗਤਾ ਵਿਚ ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12 ਵੀਂ ਪਾਸ ਕੀਤੀ ਹੋਵੇ। ਇਸ ਦੇ ਨਾਲ ਹੀ ਭਰਤੀ ਲਈ ਲੋੜੀਂਦੀ ਉਮਰ ਹੱਦ 18 ਤੋਂ 27 ਸਾਲ ਤੱਕ ਰੱਖੀ ਗਈ ਹੈ। ਦਾਖਲਾ ਫਾਰਮ ਲਈ ਉਮੀਦਵਾਰਾਂ ਨੂੰ 120 ਰੁਪਏ ਫੀਸ ਦਾ ਭੁਗਤਾਨ ਕਰਨਾ ਪਵੇਗਾ।

Postal departmentPostal department

ਜਦਕਿ ਐਸਸੀ-ਐਸਟੀ ਅਤੇ ਮਹਿਲਾ ਉਮੀਦਵਾਰਾਂ ਲਈ ਕੋਈ ਫੀਸ ਨਹੀਂ ਰੱਖੀ ਗਈ। ਪਰੀਖਿਆ ਫੀਸ 400 ਰੁਪਏ ਹੋਵੇਗੀ। ਚੁਣੇ ਗਏ ਉਮੀਦਵਾਰਾਂ ਦੀ ਆਮਦਨ 21700 ਤੋਂ 36100 ਰੁਪਏ ਹੋਵੇਗੀ। ਇਨ੍ਹਾਂ ਸੀਟਾਂ ਤੇ ਅਰਜ਼ੀਆਂ ਦੇਣ ਲਈ ਆਖਰੀ ਤਰੀਕ 24 ਨਵੰਬਰ 2018 ਨਿਰਧਾਰਤ ਕੀਤੀ ਗਈ ਹੈ। ਇਛੁੱਕ ਉਮੀਦਵਾਰ  ਵਧੀਕ ਜਾਣਕਾਰੀ ਅਤੇ ਸੀਟਾਂ ਤੇ ਅਪਲਾਈ ਕਰਨ ਲਈ ਡਾਕ ਵਿਭਾਗ ਦੀ ਵੈਬਸਾਈਟ  www.westbengalpost.gov.in ਤੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਐਪਟੀਟਿਊਟ ਟੈਸਟ ਦੇ ਆਧਾਰ ਤੇ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement