ਹਿੰਦੂ ਬਣਨ ਲਈ ਧਰਮ ਬਦਲਣ ਦੀ ਲੋੜ ਨਹੀਂ, ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ: ਮੋਹਨ ਭਾਗਵਤ
Published : Sep 26, 2022, 3:12 pm IST
Updated : Sep 26, 2022, 3:12 pm IST
SHARE ARTICLE
Mohan Bhagwat
Mohan Bhagwat

ਭਾਰਤੀ ਅਤੇ ਹਿੰਦੂ ਸ਼ਬਦ ਦੋਵੇਂ ਸਮਾਨਾਰਥੀ ਸ਼ਬਦ ਹਨ - ਮੋਹਨ ਭਾਗਵਤ

 

ਨਵੀਂ ਦਿੱਲੀ - ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਬੀਤੇ ਦਿਨੀਂ ਮੇਘਾਲਿਆ ਦੇ ਸ਼ਿਲਾਂਗ 'ਚ ਵਿਸ਼ਿਸ਼ਟ ਨਾਗਰਿਕ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਸੰਬਧੋਨ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਹਿਮਾਲਿਆ ਦੇ ਦੱਖਣ, ਹਿੰਦ ਮਹਾਸਾਗਰ ਦੇ ਉੱਤਰ ਅਤੇ ਸਿੰਧੂ ਨਦੀ ਦੇ ਤੱਟ ਦੇ ਵਸਨੀਕਾਂ ਨੂੰ ਰਵਾਇਤੀ ਤੌਰ 'ਤੇ ਹਿੰਦੂ ਕਿਹਾ ਜਾਂਦਾ ਹੈ। ਇਸਲਾਮ ਦਾ ਪ੍ਰਚਾਰ ਕਰਨ ਵਾਲੇ ਮੁਗਲਾਂ ਅਤੇ ਈਸਾਈ ਧਰਮ ਦਾ ਪ੍ਰਚਾਰ ਕਰਨ ਵਾਲੇ ਬ੍ਰਿਟਿਸ਼ ਸ਼ਾਸਕਾਂ ਤੋਂ ਵੀ ਪਹਿਲਾਂ ਹਿੰਦੂ ਮੌਜੂਦ ਸਨ। ਉਹਨਾਂ ਕਿਹਾ ਕਿ ਹਿੰਦੂ ਧਰਮ ਧਰਮ ਨਹੀਂ, ਸਗੋਂ ਜੀਵਨ ਜਿਉਣ ਦਾ ਇਕ ਤਰੀਕਾ ਹੈ।

ਮੋਹਨ ਭਾਗਵਤ ਨੇ ਕਿਹਾ ਹਿੰਦੂ ਸ਼ਬਦ ਉਨ੍ਹਾਂ ਸਾਰਿਆਂ ਨੂੰ ਇਕ ਦੂਜੇ ਵਿਚ ਸ਼ਾਮਲ ਕਰਦਾ ਹੈ ਜੋ ਭਾਰਤ ਮਾਤਾ ਦੇ ਪੁੱਤਰ ਹਨ, ਭਾਰਤੀ ਪੂਰਵਜਾਂ ਦੇ ਵੰਸ਼ਜ ਹਨ ਅਤੇ ਜੋ ਭਾਰਤੀ ਸੰਸਕ੍ਰਿਤੀ ਅਨੁਸਾਰ ਰਹਿੰਦੇ ਹਨ। ਹਿੰਦੂ ਬਣਨ ਲਈ ਕਿਸੇ ਨੂੰ ਧਰਮ ਬਦਲਣ ਦੀ ਲੋੜ ਨਹੀਂ ਕਿਉਂਕਿ ਭਾਰਤ ਵਿੱਚ ਹਰ ਕੋਈ ਹਿੰਦੂ ਹੈ। ਅਸੀਂ ਹਿੰਦੂ ਹਾਂ, ਪਰ ਹਿੰਦੂ ਦੀ ਕੋਈ ਖਾਸ ਪਰਿਭਾਸ਼ਾ ਨਹੀਂ, ਇਹ ਸਾਡੀ ਪਛਾਣ ਹੈ। ਭਾਰਤੀ ਅਤੇ ਹਿੰਦੂ ਸ਼ਬਦ ਦੋਵੇਂ ਸਮਾਨਾਰਥੀ ਸ਼ਬਦ ਹਨ।

ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਲਿਹਾਜ਼ ਨਾਲ ਹਿੰਦੂ ਹਨ। ਇਹ ਇੱਕ ਭੂ-ਸੱਭਿਆਚਾਰਕ ਪਛਾਣ ਹੈ। ਭਾਰਤ ਕੋਈ ਪੱਛਮੀ ਸੰਕਲਪ ਵਾਲਾ ਦੇਸ਼ ਨਹੀਂ ਹੈ। ਇਹ ਪੁਰਾਣੇ ਸਮੇਂ ਤੋਂ ਇੱਕ ਸੱਭਿਆਚਾਰਕ ਦੇਸ਼ ਰਿਹਾ ਹੈ। ਦਰਅਸਲ ਇਹ ਉਹ ਦੇਸ਼ ਹੈ ਜਿਸ ਨੇ ਦੁਨੀਆ ਨੂੰ ਇਨਸਾਨੀਅਤ ਦਾ ਸਬਕ ਸਿਖਾਇਆ ਹੈ।
ਮੋਹਨ ਭਾਗਵਤ ਨੇ ਕਿਹਾ, 'ਭਾਰਤ ਦੀ ਏਕਤਾ ਇਸ ਦੀ ਤਾਕਤ ਹੈ। ਭਾਰਤ ਜਿਸ ਵਿਭਿੰਨਤਾ ਦਾ ਦਾਅਵਾ ਕਰਦਾ ਹੈ, ਉਹ ਮਾਣ ਵਾਲੀ ਗੱਲ ਹੈ। ਇਹ ਭਾਰਤ ਦੀ ਵਿਸ਼ੇਸ਼ਤਾ ਹੈ ਜੋ ਸਦੀਆਂ ਤੋਂ ਚੱਲੀ ਆ ਰਹੀ ਹੈ।

ਅਸੀਂ ਹਮੇਸ਼ਾ ਇੱਕ ਰਹੇ ਹਾਂ। ਜਦੋਂ ਅਸੀਂ ਇਸ ਨੂੰ ਭੁੱਲ ਜਾਂਦੇ ਹਾਂ ਤਾਂ ਅਸੀਂ ਆਪਣੀ ਆਜ਼ਾਦੀ ਗੁਆ ਲੈਂਦੇ ਹਾਂ।
ਇਸ ਲਈ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇੱਕ ਹੋਈਏ ਅਤੇ ਆਪਣੇ ਦੇਸ਼ ਨੂੰ ਮਜ਼ਬੂਤ ​​ਅਤੇ ਵਧੇਰੇ ਆਤਮ-ਨਿਰਭਰ ਬਣਾਈਏ। ਸਾਨੂੰ ਸਾਰਿਆਂ ਨੂੰ ਇਸ ਏਕਤਾ ਲਈ ਕੰਮ ਕਰਨਾ ਪਵੇਗਾ। ਭਾਰਤ ਆਦਿ ਕਾਲ ਤੋਂ ਇੱਕ ਪ੍ਰਾਚੀਨ ਰਾਸ਼ਟਰ ਹੈ। ਭਾਰਤ ਨੇ ਆਪਣੀ ਆਜ਼ਾਦੀ ਗੁਆ ਲਈ ਕਿਉਂਕਿ ਇੱਥੋਂ ਦੇ ਲੋਕ ਸੱਭਿਅਤਾ ਦੇ ਆਦਰਸ਼ ਅਤੇ ਕਦਰਾਂ-ਕੀਮਤਾਂ ਨੂੰ ਭੁੱਲ ਗਏ ਸਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement