ਕਚੌਰੀ ਵਾਲੇ ਦੀ ਵਿਕਰੀ ਦੇਖ ਟੈਕਸ ਵਿਭਾਗ ਦੀ ਉੱਡੀ ਨੀਂਦ, ਕਮਾਈ ਕਰ ਬਣਿਆ 'ਕਰੋੜਪਤੀ'
Published : Jun 26, 2019, 10:24 am IST
Updated : Jun 26, 2019, 10:24 am IST
SHARE ARTICLE
Kachori vala
Kachori vala

ਉੱਤਰ ਪ੍ਰਦੇਸ਼ ਦੇ ਅਲੀਗੜ ਵਿਚ ਇਕ ਕਚੌਰੀ ਵੇਚਣ ਵਾਲੇ ਦੀ ਸਲਾਨਾ ਆਮਦਨ ਨੇ ਕਮਰਸ਼ੀਅਲ ਟੈਕਸ ਜਾਸੂਸਾਂ ਨੂੰ ਹੈਰਾਨ ਕਰ ਦਿੱਤਾ।

ਅਲੀਗੜ੍ਹ : ਉੱਤਰ ਪ੍ਰਦੇਸ਼ ਦੇ ਅਲੀਗੜ ਵਿਚ ਇਕ ਕਚੌਰੀ ਵੇਚਣ ਵਾਲੇ ਦੀ ਸਲਾਨਾ ਆਮਦਨ ਨੇ ਕਮਰਸ਼ੀਅਲ ਟੈਕਸ ਜਾਸੂਸਾਂ ਨੂੰ ਹੈਰਾਨ ਕਰ ਦਿੱਤਾ। ਅਲੀਗੜ੍ਹ ਵਿਚ ਸੀਮਾ ਸਿਨੇਮਾ ਹਾਲ ਦੇ ਕੋਲ ਮੁਕੇਸ਼ ਕਚੌਰੀ ਦੀ ਦੁਕਾਨ ਲੋਕਾਂ ਦੇ ਵਿਚ ਕਾਫ਼ੀ ਚਰਚਿਤ ਹੈ। ਦੁਕਾਨ ਦੇ ਮਾਲਿਕ ਮੁਕੇਸ਼ ਸਵੇਰ ਤੋਂ ਕਚੌਰੀਆਂ ਅਤੇ ਸਮੋਸੇ ਵੇਚਣਾ ਸ਼ੁਰੂ ਕਰ ਦਿੰਦੇ ਹਨ ਅਤੇ ਦਿਨ ਭਰ ਵੇਚਦੇ ਹਨ।

kachori valaKachori vala

ਉਨ੍ਹਾਂ ਦੀ ਦੁਕਾਨ 'ਤੇ ਹਰ ਸਮੇਂ ਗਾਹਕਾਂ ਦੀ ਲੰਮੀ ਕਤਾਰ ਲੱਗੀ ਰਹਿੰਦੀ ਹੈ ਪਰ ਹੁਣ ਇਹ ਕਚੌਰੀ ਵਾਲਾ ਆਪਣੀ ਆਮਦਨ ਕਰਕੇ ਚਰਚਾ ਵਿਚ ਹੈ। ਦਰਅਸਲ, ਮੁਕੇਸ਼ ਕਚੌਰੀ ਵਾਲੇ ਦੀ ਸਾਲਾਨਾ ਆਮਦਨ 60 ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਦੇ ਦਰਮਿਆਨ ਦਰਜ ਕੀਤੀ ਗਈ ਹੈ। ਮੁਕੇਸ਼ ਕੋਲ ਨਾ ਕੋਈ ਜੀਐਸਟੀ ਹੈ ਤੇ ਨਾ ਹੀ ਉਹ ਕਿਸੇ ਕਿਸਮ ਦਾ ਕਰ ਅਦਾ ਕਰਦਾ ਹੈ। 12 ਸਾਲ ਤੋਂ ਸਮੋਸੇ ਕਚੌਰੀ ਵੇਚ ਰਹੇ ਮੁਕੇਸ਼ ਨੂੰ ਪਹਿਲੀ ਵਾਰ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਿਆ ਹੈ।

kachori Kachori

ਕਾਨੂੰਨ ਮੁਤਾਬਕ ਜਿਸ ਵਿਅਕਤੀ ਦੀ ਆਮਦਨ 40 ਲੱਖ ਰੁਪਏ ਤੋਂ ਵੱਧ ਹੈ ਉਸ ਨੂੰ ਜੀਐਸਟੀ ਲਈ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ। ਮੁਕੇਸ ਦਾ ਕਹਿਣਾ ਹੈ ਕਿ ਉਹ ਸਾਧਾਰਨ ਆਦਮੀ ਹੈ ਤੇ ਲੰਮੇ ਸਮੇਂ ਤੋਂ ਦੁਕਾਨ ਚਲਾ ਰਿਹਾ ਹੈ। ਉਸ ਨੂੰ ਕਿਸੇ ਨੇ ਵੀ ਇਸ ਟੈਕਸ ਤੇ ਕਾਨੂੰਨ ਬਾਰੇ ਨਹੀਂ ਦੱਸਿਆ। ਤਿਆਰ ਕੀਤੇ ਖਾਣੇ 'ਤੇ 5% ਜੀਐਸਟੀ ਲੱਗਦਾ ਹੈ। ਹੁਣ ਮੁਕੇਸ਼ ਨੂੰ ਇਸ ਦਰ ਨਾਲ ਇੱਕ ਸਾਲ ਦਾ ਟੈਕਸ ਅਦਾ ਕਰਨਾ ਪੈ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement