ਭੁੱਖ ਦੇ ਮਾਮਲੇ 'ਚ 119 ਵਿਚੋਂ ਭਾਰਤ 100ਵੇਂ ਸਥਾਨ 'ਤੇ 
Published : Jun 26, 2018, 9:44 am IST
Updated : Jun 26, 2018, 9:44 am IST
SHARE ARTICLE
Hunger in India
Hunger in India

ਸੰਸਾਰ ਭੁੱਖ ਸੂਚਕ ਅੰਕ ਵਿਚ ਭਾਰਤ 119 ਵਿਚੋਂ 100ਵੇਂ ਸਥਾਨ 'ਤੇ ਹੈ। ਵਾਸ਼ਿੰਗਟਨ ਦੀ ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਲੋਂ ਸੰਸਾਰ ਭੁੱਖ ਸੂਚਕ...

ਨਵੀਂ ਦਿੱਲੀ, ਸੰਸਾਰ ਭੁੱਖ ਸੂਚਕ ਅੰਕ ਵਿਚ ਭਾਰਤ 119 ਵਿਚੋਂ 100ਵੇਂ ਸਥਾਨ 'ਤੇ ਹੈ। ਵਾਸ਼ਿੰਗਟਨ ਦੀ ਇੰਟਰਨੈਸ਼ਨਲ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਵਲੋਂ ਸੰਸਾਰ ਭੁੱਖ ਸੂਚਕ ਅੰਕ ਬਾਰੇ ਜਾਰੀ ਰੀਪੋਰਟ ਵਿਚ ਕਿਹਾ ਗਿਆ ਕਿ ਦੁਨੀਆ ਦੇ 119 ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖ ਦੇ ਮਾਮਲੇ ਵਿਚ ਭਾਰਤ 100ਵੇਂ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਬੀਤੇ ਸਾਲ ਭਾਰਤ 97ਵੇਂ ਸਥਾਨ 'ਤੇ ਸੀ ਭਾਵ ਇਸ ਮਾਮਲੇ ਵਿਚ ਸਾਲ ਭਰ ਦੌਰਾਨ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜੀ ਹੈ।

ਗਲੋਬਲ ਇੰਡੈਕਸ ਦੀ ਰੀਪੋਰਟ ਮੁਤਾਬਕ ਭਾਰਤ ਭੁੱਖਮਰੀ ਨਾਲ ਨਿਪਟਣ ਵਿਚ ਉੱਤਰ ਕੋਰੀਆ, ਬੰਗਲਾਦੇਸ਼ ਅਤੇ ਇਰਾਕ ਤੋਂ ਵੀ ਪਿੱਛੇ ਹੈ। ਇਸ ਸਾਲ ਭਾਰਤ ਨੂੰ 100ਵਾਂ ਸਥਾਨ ਮਿਲਿਆ ਹੈ, ਪਿਛਲੇ ਸਾਲ ਇਹ 97ਵੇਂ ਸਥਾਨ 'ਤੇ ਸੀ। ਦੱਖਣ ਏਸ਼ੀਆ ਦੀ ਕੁਲ ਆਬਾਦੀ ਦੀ ਤਿੰਨ ਚੌਥਾਈ ਭਾਰਤ ਵਿਚ ਰਹਿੰਦੀ ਹੈ। ਰੀਪੋਰਟ ਵਿਚ ਦੇਸ਼ ਦੇ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਵਧਦੀ ਗਿਣਤੀ 'ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। 

ਭਾਰਤ ਵਿਚ ਪੰਜ ਸਾਲ ਤਕ ਦੀ ਉਮਰ ਦੇ ਬੱਚਿਆਂ ਦੀ ਕੁਲ ਆਬਾਦੀ ਦਾ ਪੰਜਵਾਂ ਹਿੱਸਾ ਅਪਣੇ ਕੱਦ ਦੇ ਮੁਕਾਬਲੇ ਬਹੁਤ ਕਮਜ਼ੋਰ ਹੈ। ਇਕ ਤਿਹਾਈ ਤੋਂ ਵੀ ਜ਼ਿਆਦਾ ਬੱਚਿਆਂ ਦੀ ਲੰਬਾਈ ਆਮ ਨਾਲੋਂ ਘੱਟ ਹੈ। ਦੁਨੀਆਂ ਦਾ ਸੱਭ ਤੋਂ ਵੱਡਾ ਖ਼ੁਰਾਕ ਉਤਪਾਦਨ ਵਾਲਾ ਦੇਸ਼ ਹੋਣ ਦੇ ਨਾਲ ਹੀ ਭਾਰਤ ਵਿਚ ਕੁਪੋਸ਼ਣ ਦੇ ਮਾਰੇ ਬੱਚਿਆਂ ਦੀ ਗਿਣਤੀ ਬੇਹੱਦ ਜ਼ਿਆਦਾ ਹੈ। ਇਸ ਮਾਮਲੇ ਵਿਚ ਭਾਰਤ ਦੂਜੇ ਨੰਬਰ 'ਤੇ ਹੈ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement