ਡੀਟੀਸੀ ਵਲੋਂ ਪੰਜ ਸੌ ਬਸਾਂ ਦੀ ਖ਼ਰੀਦ ਨੂੰ ਪ੍ਰਵਾਨਗੀ 
Published : Jun 26, 2018, 10:39 am IST
Updated : Jun 26, 2018, 10:39 am IST
SHARE ARTICLE
Kailash Gahlot During Meeting
Kailash Gahlot During Meeting

ਆਵਾਜਾਈ ਮਹਿਕਮੇ ਦੇ ਮੰਤਰੀ ਕੈਲਾਸ਼ ਗਹਿਲੋਤ ਦੀ ਪ੍ਰਧਾਨਗੀ ਹੇਠ ਅੱਜ ਹੋਈ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਬੋਰਡ  ਦੀ ਮੀਟਿੰਗ ਵਿਚ 500 ਵਾਧੂ ...

ਨਵੀਂ ਦਿੱਲੀ, ਆਵਾਜਾਈ ਮਹਿਕਮੇ ਦੇ ਮੰਤਰੀ ਕੈਲਾਸ਼ ਗਹਿਲੋਤ ਦੀ ਪ੍ਰਧਾਨਗੀ ਹੇਠ ਅੱਜ ਹੋਈ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਬੋਰਡ  ਦੀ ਮੀਟਿੰਗ ਵਿਚ 500 ਵਾਧੂ ਲੋਅ ਫਲੋਰ ਬੱਸਾਂ ਦੀ ਖ਼ਰੀਦ ਨੂੰ ਪ੍ਰਵਾਨਗੀ ਦੇਣ, ਡੀਟੀਸੀ ਦੇ ਪੈਨਸ਼ਨਰਾਂ ਨੂੰ ਹੋਰ ਲਾਭ ਦੇਣ ਅਤੇ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ ਦੇਣ ਦੇ ਫ਼ੈਸਲੇ ਲਏ ਗਏ।

ਡੀਟੀਸੀ ਦੇ ਕਾਰਜਕਾਰੀ ਨਿਰਦੇਸ਼ਕ ਸਣੇ ਹੋਰ ਨਿਰਦੇਸ਼ਕਾਂ ਤੋਂ ਇਲਾਵਾ ਲੈਂਡ ਐਂਡ ਬਿਲਡਿੰਗ ਦੇ ਸਕੱਤਰ, ਟਰਾਂਸਪੋਰਟ ਕਮਿਸ਼ਨਰ ਆਦਿ ਮੀਟਿੰਗ ਵਿਚ ਸ਼ਾਮਲ ਹੋਏ। ਬੋਰਡ ਡੇ ਫ਼ੈਸਲੇ ਮੁਤਾਬਕ ਪੰਜ ਸੋ ਲੋਅ ਫਲੋਰ ਬੱਸਾਂ ਦੀ ਖਰੀਦ ਕੀਤੀ ਜਾਵੇਗੀ ਜਿਨ੍ਹਾਂ ਵਿਚ 20 ਫ਼ੀ ਸਦੀ ਏ ਸੀ ਅਤੇ 80 ਫ਼ੀ ਸਦੀ ਬਿਨਾਂ ਏ ਸੀ ਦੀਆਂ ਬੱਸਾਂ ਸ਼ਾਮਲ ਹਨ।

ਬੋਰਡ ਨੇ ਪੈਨਸ਼ਨਰਾਂ ਦੇ ਦੇ ਲਟਕੇ ਹੋਏ ਮਸਲਿਆਂ ਦਾ ਹੱਲ ਕਰ ਦਿਤਾ ਹੈ ਜਿਸ ਨਾਲ ਪੈਂਸ਼ਨਰਾਂ ਨੂੰ ਵੱਡਾ ਫਾਇਦਾ ਹੋਵੇਗਾ। ਬੋਰਡ ਨੇ 19 ਨਵੰਬਰ 2014 ਤੋਂ ਬਾਅਦ ਹਰ ਪੈਨਸ਼ਨ ਭੋਗੀ ਨੂੰ 300 ਰੁਪਏ ਤੋਂ 500 ਰੁਪਏ ਤੱਕ ਹਰ ਮਹੀਨੇ ਮੈਡੀਕਲ ਭੱਤਾ ਦੇਣ, ਜੁਲਾਈ 2014 ਤੋਂ ਬਾਅਦ ਡੀਏ ਵਿਚ ਵਾਧਾ ਕਰਨ, 7 ਵੇਂ ਪੇ ਕਮਿਸ਼ਨ ਮੁਤਾਬਕ 1 ਜਨਵਰੀ 2016 ਤੋਂ ਹੋਰ ਫਾਇਦੇ ਦੇਣ ਦਾ ਫ਼ੈਸਲਾ ਲਿਆ ਹੈ ਜਿਸ ਨਾਲ ਕੁਲ 16 ਹਜ਼ਾਰ ਤੋਂ ਵੱਧ ਪੈਨਸ਼ਨਰਾਂ /ਪਰਵਾਰਾਂ ਨੂੰ ਫਾਇਦਾ ਹੋਵੇਗਾ।ਦਿੱਲੀ ਦੇ ਮਾਨਤਾ ਪ੍ਰਾਪਤ ਵਿਦਿਅਕ ਇੰਸਟੀਚਿਊਟਾਂ ਦੇ ਵਿਦਿਆਰਥੀਆਂ ਨੂੰ ਰਿਆਇਤੀ ਬੱਸ ਪਾਸ ਦਿਤੇ ਜਾਣ ਦੀ ਸਹੂਲਤ ਵਿਚ ਵਾਧਾ ਕਰ ਦਿਤਾ ਗਿਆ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement