ਦੇਸ਼ ਅੰਦਰ ਕੋਰੋਨਾ ਵਾਇਰਸ ਨਾਲ ਹੁਣ ਤਕ 779 ਲੋਕਾਂ ਦੀ ਮੌਤ
Published : Apr 26, 2020, 9:24 am IST
Updated : Apr 26, 2020, 9:24 am IST
SHARE ARTICLE
File Photo
File Photo

ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 779 ਹੋ ਗਈ ਹੈ ਅਤੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਵੱਧ ਕੇ 24,942 ਹੋ

ਨਵੀਂ ਦਿੱਲੀ, 25 ਅਪ੍ਰੈਲ: ਦੇਸ਼ ਅੰਦਰ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 779 ਹੋ ਗਈ ਹੈ ਅਤੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਵੱਧ ਕੇ 24,942 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਸ਼ੁਕਰਵਾਰ ਸ਼ਾਮ ਤੋਂ ਸਨਿਚਰਵਾਰ ਸ਼ਾਮ ਤਕ ਕੋਰੋਨਾ ਵਾਇਰਸ ਤੋਂ 56 ਲੋਕਾਂ ਦੀ ਮੌਤ ਹੋਈ, ਜਦਕਿ 1490 ਨਵੇਂ ਮਾਮਲੇ ਸਾਹਮਣੇ ਆਏ। ਮੰਤਰਾਲੇ ਨੇ ਦਸਿਆ ਕਿ ਦੇਸ਼ ਅੰਦਰ ਬੀਤੇ 24 ਘੰਟਿਆਂ ’ਚ 56 ਲੋਕਾਂ ਦੀ ਮੌਤ ਹੋ ਗਈ ਜੋ ਹੁਣ ਤਕ ਕੋਰੋਨਾ ਵਾਇਰਸ ਕਰ ਕੇ ਇਕ ਦਿਨ ’ਚ ਹੋਈਆਂ ਸੱਭ ਤੋਂ ਜ਼ਿਆਦਾ ਮੌਤਾਂ ਹਨ। 

File photoFile photo

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਕੋਰੋਨਾ ਵਾਇਰਸ ਲਾਗ ਦਾ ਅਜੇ 18,953 ਲੋਕਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 5209 ਲੋਕ ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ। ਇਕ ਮਰੀਜ਼ ਦੇਸ਼ ਤੋਂ ਜਾ ਚੁੱਕਾ ਹੈ। ਮੰਤਰਾਲੇ ਨੇ ਦਸਿਆ ਕਿ ਕੋਰੋਨਾ ਵਾਇਰਸ ਦੇ ਲਗਭਗ 20.88 ਫ਼ੀ ਸਦੀ ਮਰੀਜ਼ ਹੁਣ ਤਕ ਲਾਗ ਤੋਂ ਮੁਕਤ ਹੋ ਚੁੱਕੇ ਹਨ। ਪੀੜਤ ਲੋਕਾਂ ’ਚ 111 ਵਿਦੇਸ਼ੀ ਵੀ ਸ਼ਾਮਲ ਹਨ। 

ਪਿਛਲੇ 24 ਘੰਟਿਆਂ ’ਚ ਮਰਨ ਵਾਲਿਆਂ ’ਚੋਂ 18 ਮਹਾਰਾਸ਼ਟਰ ’ਚ, 15 ਗੁਜਰਾਤ ’ਚ, 9 ਮੱਧ ਪ੍ਰਦੇਸ਼ ਦੇ, ਤਿੰਨ-ਤਿੰਨ ਵਿਅਕਤੀ ਦਿੱਲੀ ਅਤੇ ਪਛਮੀ ਬੰਗਾਲ ਦੇ, ਦੋ-ਦੋ ਵਿਅਕਤੀ ਆਂਧਰ ਪ੍ਰਦੇਸ਼, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਤੇ ਇਕ-ਇਕ ਵਿਅਕਤੀ ਪੰਜਾਬ ਅਤੇ ਕੇਰਲ ਦਾ ਹੈ। ਸੱਭ ਤੋਂ ਜ਼ਿਆਦਾ 301 ਲੋਕਾਂ ਦੀ ਮੌਤ ਮਹਾਰਾਸ਼ਟਰ ’ਚ, 127 ਦੀ ਮੌਤ ਗੁਜਰਾਤ ’ਚ, 92 ਦੀ ਮੱਧ ਪ੍ਰਦੇਸ਼ ’ਚ, 53 ਦੀ ਦਿੱਲੀ ’ਚ, 31 ਦੀ ਆਂਧਰ ਪ੍ਰਦੇਸ਼ ’ਚ, 27 ਦੀ ਰਾਜਸਥਾਨ ’ਚ ਅਤੇ 26-26 ਲੋਕਾਂ ਦੀ ਉੱਤਰ ਪ੍ਰਦੇਸ਼ ’ਚ ਮੌਤ ਹੋ ਗਈ। ਕਰਨਾਟਕ ਅਤੇ ਪਛਮੀ ਬੰਗਾਲ ’ਚ 18-18 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ’ਚ ਅਜੇ ਤਕ 18 ਲੋਕਾਂ ਦੀ ਮੌਤ ਹੋਈ। ਜੰਮੂ-ਕਸ਼ਮੀਰ ’ਚ ਕੋਰੋਨਾ ਵਾਇਰਸ ਕਰ ਕੇ ਪੰਜ ਲੋਕਾਂ ਦੀ ਜਾਨ ਗਈ ਜਦਕਿ ਕੇਰਲ ’ਚ ਚਾਰ, ਝਾਰਖੰਡ ਅਤੇ ਹਰਿਆਣਾ ’ਚ ਤਿੰਨ-ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ।     (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement