ਭਾਜਪਾ 'ਚ ਸ਼ਾਮਲ ਹੋਏ ਪੰਜਾਬੀ ਗਾਇਕ ਦਲੇਰ ਮਹਿੰਦੀ
Published : Apr 26, 2019, 2:49 pm IST
Updated : Apr 26, 2019, 2:49 pm IST
SHARE ARTICLE
Punjabi singer Daler Mehndi joins BJP
Punjabi singer Daler Mehndi joins BJP

ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਦਲੇਰ ਮਹਿੰਦੀ ਦਾ ਸਵਾਗਤ ਕੀਤਾ

ਨਵੀਂ ਦਿੱਲੀ : ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਅਤੇ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਦੀ ਮੌਜੂਦਗੀ 'ਚ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਹੰਸਰਾਜ ਹੰਸ ਨੂੰ ਵੀ ਭਾਜਪਾ ਨੇ ਦਿੱਲੀ ਦੀ ਉੱਤਰ-ਪੱਛਮ ਸੀਟ ਤੋਂ ਮੈਦਾਨ 'ਚ ਉਤਾਰਿਆ ਹੈ।


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਹੰਸਰਾਜ ਹੰਸ ਅਤੇ ਬਾਲੀਵੁਡ ਅਦਾਕਾਰ ਸੰਨੀ ਦਿਓਲ ਵੀ ਭਾਜਪਾ 'ਚ ਸ਼ਾਮਲ ਹੋਏ ਸਨ। ਭਾਜਪਾ ਨੇ ਹੰਸਰਾਜ ਹੰਸ ਨੂੰ ਉੱਤਰ-ਪੱਛਮ ਦਿੱਲੀ ਅਤੇ ਸੰਨੀ ਦਿਓਲ ਨੂੰ ਪੰਜਾਬ ਦੇ ਗੁਰਦਾਸਪੁਰ ਤੋਂ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬਿਹਾਰ ਦੇ ਪਟਨਾ 'ਚ 18 ਅਗਸਤ 1967 ਨੂੰ ਜਨਮੇ ਦਲੇਰ ਮਹਿੰਦੀ ਨੂੰ ਬਚਪਨ ਤੋਂ ਹੀ ਗੀਤ ਗਾਉਣ ਦਾ ਸ਼ੌਕ ਸੀ। 5 ਸਾਲ ਦੀ ਉਮਰ 'ਚ ਹੀ ਦਲੇਰ ਨੇ ਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। 1995 'ਚ ਦਲੇਰ ਮਹਿੰਦੀ ਨੇ ਆਪਣਾ ਪਹਿਲਾ ਐਲਬਮ ਰਿਕਾਰਡ ਕੀਤਾ। ਇਸ ਐਲਬਮ ਦਾ ਨਾਂ 'ਬੋਲੋ ਤਾ ਰਾ ਰਾ' ਸੀ।

Daler MehndiDaler Mehndi

ਇਸ ਐਲਬਮ ਨੇ ਦਲੇਰ ਮਹਿੰਦੀ ਨੂੰ ਪੂਰੀ ਦੁਨੀਆਂ 'ਚ ਪਛਾਣ ਦਿਵਾ ਦਿੱਤੀ। ਦਲੇਰ ਮਹਿੰਦੀ ਅਤੇ ਉਨ੍ਹਾਂ ਦੇ ਭਰਾ ਸ਼ਮਸ਼ੇਰ ਸਿੰਘ ਨੂੰ ਮਨੁੱਖੀ ਤਸਕਰੀ ਦੇ ਕੇਸ 'ਚ 2 ਸਾਲ ਦੀ ਸਜ਼ਾ ਵੀ ਹੋਈ ਹੈ। ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦੇ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ। ਦੋਸ਼ੀ ਸਾਬਤ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਜਮਾਨਤ ਮਿਲ ਗਈ ਸੀ। ਹਾਲੇ ਵੀ ਉਹ ਜਮਾਨਤ 'ਤੇ ਬਾਹਰ ਹਨ। ਹੰਸਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਅਤੇ ਦਲੇਰ ਮਹਿੰਦੀ ਦੀ ਧੀ ਅਵਜੀਤ ਕੌਰ ਦਾ ਸਾਲ 2017 'ਚ ਵਿਆਹ ਹੋਇਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement