ਮਦਰੱਸਿਆਂ ਨੂੰ ਆਜ਼ਾਦੀ ਦਿਹਾੜੇ ਮੌਕੇ ਝੰਡਾ ਚੜ੍ਹਾਉਣ ਅਤੇ ਕੌਮੀ ਤਰਾਨਾ ਗਾਉਣ ਦੇ ਹੁਕਮ
Published : Aug 11, 2017, 5:26 pm IST
Updated : Mar 26, 2018, 5:14 pm IST
SHARE ARTICLE
Muslims
Muslims

ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਸਾਰੇ ਮਦਰੱਸਿਆਂ ਨੂੰ ਹੁਕਮ ਦਿਤੇ ਹਨ ਕਿ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਚੜ੍ਹਾ ਕੇ ਕੌਮੀ ਤਰਾਨਾ ਗਾਇਆ ਜਾਵੇ ਅਤੇ..

 

ਲਖਨਊ, 11 ਅਗੱਸਤ : ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਦੇ ਸਾਰੇ ਮਦਰੱਸਿਆਂ ਨੂੰ ਹੁਕਮ ਦਿਤੇ ਹਨ ਕਿ ਆਜ਼ਾਦੀ ਦਿਹਾੜੇ ਮੌਕੇ ਕੌਮੀ ਝੰਡਾ ਚੜ੍ਹਾ ਕੇ ਕੌਮੀ ਤਰਾਨਾ ਗਾਇਆ ਜਾਵੇ ਅਤੇ ਸਭਿਆਚਾਰਕ ਸਮਾਗਮ ਵੀ ਕਰਵਾਏ ਜਾਣ। ਸੂਬੇ ਦੇ ਘੱਟਗਿਣਤੀ ਭਲਾਈ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਕਿਹਾ ਕਿ ਦੇਸ਼ ਦੇ ਲੋਕ ਹੋਲੀ, ਦੀਵਾਲੀ, ਈਦ ਅਤੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਇਸੇ ਤਰ੍ਹਾਂ ਆਜ਼ਾਦੀ ਦਿਹਾੜਾ ਅਤੇ ਗਣਤੰਤਰ ਦਿਵਸ ਵੀ ਪੂਰਾ ਮੁਲਕ ਮਨਾਉਂਦਾ ਹੈ। ਅਜਿਹੇ ਵਿਚ ਮਦਰੱਸਿਆਂ ਨੂੰ ਵੱਖ ਨਹੀਂ ਮੰਨਿਆ ਜਾਣਾ ਚਾਹੀਦਾ।
ਯੂ.ਪੀ ਮਦਰੱਸਾ ਸਿਖਿਆ ਬੋਰਡ ਦੇ ਰਜਿਸਟ੍ਰਾਰ ਰਾਹੁਲ ਗੁਪਤਾ ਨੇ ਘੱਟ ਗਿਣਤੀ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਅਤੇ ਰਾਜ ਦੇ ਸਾਰੇ ਜ਼ਿਲ੍ਹਾ ਘੱਟ ਗਿਣਤੀ ਭਲਾਈ ਅਫ਼ਸਰਾਂ ਨੂੰ ਭੇਜੇ ਹੁਕਮ ਵਿਚ ਕਿਹਾ ਹੈ ਕਿ ਆਉਂਦੀ 15 ਅਗੱਸਤ ਨੂੰ ਸਾਰੇ ਮਦਰਸਿਆਂ ਵਿਚ ਝੰਡਾ ਚੜ੍ਹਾਉਣ ਅਤੇ ਕੌਮੀ ਤਰਾਨਾ ਗਾਉਣ ਦੀ ਰਸਮ ਯਕੀਨੀ ਬਣਾਈ ਜਾਵੇ। ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਦਰੱਸਿਆਂ ਦੇ ਵਿਦਿਆਰਥੀ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਭਿਆਚਾਰਕ ਸਮਾਗਮ ਵਿਚ ਵੀ ਹਿੱਸਾ ਲੈਣ।
ਅਫ਼ਸਰਾਂ ਨੂੰ ਹਦਾਇਤ ਦਿਤੀ ਗਈ ਹੈ ਕਿ ਉਹ ਮਦਰੱਸਿਆਂ ਵਿਚ ਆਜ਼ਾਦੀ ਦਿਵਸ ਸਮਾਗਮਾਂ ਦੀਆਂ ਤਸਵੀਰਾਂ ਅਤੇ ਵੀਡੀਉ ਪ੍ਰਾਪਤ ਕਰਨ ਤਾਕਿ ਬਿਹਤਰੀਨ ਪ੍ਰੋਗਰਾਮਾਂ ਨੂੰ ਭਵਿੱਖ ਵਿਚ ਦੁਹਰਾਇਆ ਜਾ ਸਕੇ। ਇਥੇ ਦਸਣਾ ਬਣਦਾ ਹੈ ਕਿ ਯੂ.ਪੀ. ਵਿਚ 8 ਹਜ਼ਾਰ ਮਾਨਤਾ ਪ੍ਰਾਪਤ ਮਦਰੱਸੇ ਹਨ ਜਿਨ੍ਹਾਂ ਵਿਚੋਂ 560 ਰਾਜ ਸਰਕਾਰ ਦੇ ਫ਼ੰਡ ਰਾਹੀਂ ਚਲਦੇ ਹਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement