ਪ੍ਰਿਅੰਕਾ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ ਰਾਣੀ ਬਣ ਕੇ ਉਭਰੇਗੀ: ਸ਼ਿਵਸੈਨਾ
Published : Jan 26, 2019, 1:05 pm IST
Updated : Jan 26, 2019, 1:05 pm IST
SHARE ARTICLE
Uddhav Thackeray
Uddhav Thackeray

ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਪ੍ਰਿਅੰਕਾ ਗਾਂਧੀ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ 'ਰਾਣੀ' ਬਣ ਕੇ ਉਭਰੇਗੀ........

ਮੁੰਬਈ : ਸ਼ਿਵਸੈਨਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਪ੍ਰਿਅੰਕਾ ਗਾਂਧੀ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ 'ਰਾਣੀ' ਬਣ ਕੇ ਉਭਰੇਗੀ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਰਾਹੁਲ ਗਾਂਧੀ ਨੇ ਦਿਖਾ ਦਿਤਾ ਹੈ ਕਿ ਆਗਾਂਮੀ ਆਮ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਪਾਰਟੀ ਦੇ ਮੁੱਖ ਅਖ਼ਬਾਰ ਸਾਮਨਾ ਵਿਚ ਇਕ ਲੇਖ 'ਚ ਇਹ ਗੱਲ ਕਹੀ ਗਈ ਹੈ। ਭਾਜਪਾ ਦੀ ਗਠਬੰਧਨ ਸਾਂਝੀਦਾਰ ਸ਼ਿਵਸੈਨਾ ਨੇ ਇਹ ਵੀ ਕਿਹਾ ਕਿ ਸੱਤਾਧਾਰੀ ਦਲ ਦੇ ਨੇਤਾਵਾਂ ਲਈ ਇਸ ਬਿਆਨ ਦਾ ਕੋਈ ਮਤਲਬ ਨਹੀਂ ਹੈ

ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ 'ਨਾਕਾਮ' ਹੋਣ ਦੇ ਚਲਦਿਆਂ ਪ੍ਰਿਅੰਕਾ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਰਾਫ਼ੇਲ ਲੜਾਕੂ ਜਹਾਜ਼ ਖ਼ਰੀਦ ਦੇ ਮੁੱਦੇ 'ਤੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਸਨ। ਸ਼ਿਵਸੈਨਾ ਅਨੁਸਾਰ ਰਾਹੁਲ ਗਾਂਧੀ ਦੇ ਮੋਦੀ ਸਰਕਾਰ 'ਤੇ ਰਾਫ਼ੇਲ ਸੌਦੇ 'ਚ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਨਜ਼ਰਅੰਦਾਜ਼ ਵੀ ਕਰ ਦਈਏ ਤਾਂ ਵੀ ਹਾਲ ਹੀ 'ਚ ਤਿੰਨ ਰਾਜਾਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਦਾ ਸਿਹਰਾ ਉਨ੍ਹਾਂ ਨੂੰ ਨਾ ਦਿਤਾ ਜਾਣਾਂ ਛੋਟੀ ਮਾਨਸਿਕਤਾ ਨੂੰ ਦਰਸਾਂਉਦਾ ਹੈ। 

ਲੇਖ ਅਨੁਸਾਰ, 'ਇਸ ਨਾਲ ਕਾਂਗਰਸ ਨੂੰ ਮਦਦ ਮਿਲੇਗੀ। ਇਥੋਂ ਤਕ ਕਿ ਪ੍ਰਧਾਨ ਮੰਤਰੀ ਨੂੰ ਪ੍ਰਿਅੰਕਾ ਦੇ ਰਾਜਨੀਤੀ ਵਿਚ ਆਉਣ 'ਤੇ ਬੋਲਨਾ ਪਿਆ। ਲੋਕਾਂ ਨੇ ਪ੍ਰਵਾਰ ਨੂੰ ਸਵੀਕਾਰ ਕਰ ਲਿਆ ਹੈ ਤਾਂ ਕੁਝ ਲੋਕਾਂ ਦੇ ਢਿੱਡ ਵਿਚ ਪੀੜ ਹੋ ਰਹੀ ਹੈ?' ਸੰਪਾਦਕੀ ਅਨੁਸਾਰ ਭਾਜਪਾ, ਕਾਂਗਰਸ ਵਲੋਂ ਮਜਬੂਤ ਚੁਨੌਤੀ ਮਿਲਨ ਨੂੰ ਲੈ ਕੇ ਡਰੀ ਹੋਈ ਹੈ। ਸ਼ਿਵਸੈਨਾ ਨੇ ਕਿਹਾ ਕਿ ਪ੍ਰਿਅੰਕਾ ਦੀ ਸ਼ਕਲ ਸੂਰਤ ਅਤੇ ਗੱਲਬਾਤ ਦੇ ਤਰੀਕੇ 'ਚ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਦੀ ਝਲਕ ਦਿਖਾਈ ਦਿੰਦੀ ਹੈ। ਪਾਰਟੀ ਨੇ ਕਿਹਾ ਕਿ ਜੇਕਰ ਪ੍ਰਿਅੰਕਾ ਨੇ ਅਪਣੇ ਪੱਤੇ ਸਹੀ ਤਰੀਕੇ ਨਾਲ ਖੇਡੇ ਤਾਂ ਉਹ ਅਪਣੀ ਦਾਦੀ ਵਾਂਗ 'ਰਾਣੀ' ਬਣ ਕੇ ਸਾਹਮਣੇ ਆਏਗੀ।  (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement