Delhi Election: ਕਾਂਗਰਸ ਨੇ ਜਾਰੀ ਕੀਤੀ 26 ਹੋਰ ਉਮੀਦਵਾਰਾਂ ਦੀ ਸੂਚੀ, ਸਿਸੋਦੀਆ ਖ਼ਿਲਾਫ਼ ਜਾਣੋ ਕਿਸ ਨੂੰ ਮੈਦਾਨ 'ਚ ਉਤਾਰਿਆ
Published : Dec 25, 2024, 10:18 am IST
Updated : Dec 25, 2024, 10:20 am IST
SHARE ARTICLE
Delhi Election Congress releases list of 26 more candidates latest news in punjabi
Delhi Election Congress releases list of 26 more candidates latest news in punjabi

ਇਸ ਵਾਰ ਸੂਚੀ 'ਚ ਸਿਸੋਦੀਆ ਦੇ ਖ਼ਿਲਾਫ਼ ਹੋਣ ਵਾਲੇ ਉਮੀਦਵਾਰ ਦਾ ਨਾਂ ਸਾਹਮਣੇ ਆਇਆ ਹੈ।

 

Delhi Election Congress releases list of 26 more candidates latest news in punjabi: ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਵਿਚ 26 ਉਮੀਦਵਾਰਾਂ ਦੇ ਨਾਂ ਹਨ। ਕਾਂਗਰਸ ਨੇ 12 ਦਸੰਬਰ ਨੂੰ ਪਹਿਲੀ ਸੂਚੀ ਜਾਰੀ ਕੀਤੀ ਸੀ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਨੂੰ ਕੇਜਰੀਵਾਲ ਦੇ ਖ਼ਿਲਾਫ਼ ਮੈਦਾਨ 'ਚ ਉਤਾਰਿਆ ਹੈ। ਇਸ ਵਾਰ ਸੂਚੀ 'ਚ ਸਿਸੋਦੀਆ ਦੇ ਖ਼ਿਲਾਫ਼ ਹੋਣ ਵਾਲੇ ਉਮੀਦਵਾਰ ਦਾ ਨਾਂ ਸਾਹਮਣੇ ਆਇਆ ਹੈ।

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਇਸ ਵਾਰ ਜੰਗਪੁਰਾ ਸੀਟ ਤੋਂ ਚੋਣ ਲੜਨਗੇ। ਹੁਣ ਤਕ ਉਹ ਪਟਪੜਗੰਜ ਸੀਟ ਤੋਂ ਚੋਣ ਲੜਦੇ ਰਹੇ ਹਨ। ਇਸ ਵਾਰ 'ਆਪ' ਨੇ ਇਸ ਸੀਟ ਤੋਂ ਅਵਧ ਓਝਾ ਨੂੰ ਟਿਕਟ ਦਿਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਸਿਸੋਦੀਆ ਦੇ ਖ਼ਿਲਾਫ਼ ਫਰਹਾਦ ਸੂਰੀ ਨੂੰ ਮੈਦਾਨ 'ਚ ਉਤਾਰਿਆ ਹੈ।

..

ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਸੀਟ ਤੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦੇ ਖ਼ਿਲਾਫ਼ ਸੰਦੀਪ ਦੀਕਸ਼ਿਤ ਮੈਦਾਨ 'ਚ ਹਨ। ਜਦੋਂ ਕਿ ਹਾਜੀ ਇਸ਼ਰਾਕ ਖਾਨ ਸਾਲ 2015 ਵਿਚ ਆਮ ਆਦਮੀ ਪਾਰਟੀ ਦੇ ਸੀਲਮਪੁਰ ਤੋਂ ਵਿਧਾਇਕ ਸਨ। ਫ਼ਿਲਹਾਲ ਜਦੋਂ ‘ਆਪ’ ਨੇ ਇਸ ਸੀਟ ਤੋਂ ਟਿਕਟ ਨਹੀਂ ਦਿਤੀ ਤਾਂ ਉਹ ਕਾਂਗਰਸ ਵਿਚ ਚਲੇ ਗਏ। ਹੁਣ ‘ਆਪ’ ਦੇ ਸੂਬਾ ਕੋਆਰਡੀਨੇਟਰ ਅਤੇ ਮੰਤਰੀ ਗੋਪਾਲ ਰਾਏ ਨੂੰ ਚੁਣੌਤੀ ਦੇਣਗੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement