ਜਨਵਰੀ 2019 ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਰੋਬੋਟਿਕ ਤਕਨੀਕ ਨਾਲ ਹੋਵੇਗੀ ਸਰਜਰੀ
Published : Dec 25, 2018, 4:48 pm IST
Updated : Dec 25, 2018, 4:48 pm IST
SHARE ARTICLE
 Robotic Surgery
Robotic Surgery

ਅਗਲੇ ਸਾਲ ਜਨਵਰੀ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਯੂਰੋਲਾਜੀ ਵਿਭਾਗ ਵਿਚ ਰੋਬੋਟਿਕ ਟੈਕਨੋਲਾਜੀ ਨਾਲ ਸਰਜਰੀ ਸ਼ੁਰੂ ਕਰ ਦਿਤੀ ਜਾਵੇਗੀ। ਇਸ ਓਟੀ ਵਿਚ ਜ਼ਿਆਦਾ ਤੋਂ ...

ਨਵੀਂ ਦਿੱਲੀ (ਭਾਸ਼ਾ) :- ਅਗਲੇ ਸਾਲ ਜਨਵਰੀ ਤੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਯੂਰੋਲਾਜੀ ਵਿਭਾਗ ਵਿਚ ਰੋਬੋਟਿਕ ਟੈਕਨੋਲਾਜੀ ਨਾਲ ਸਰਜਰੀ ਸ਼ੁਰੂ ਕਰ ਦਿਤੀ ਜਾਵੇਗੀ। ਇਸ ਓਟੀ ਵਿਚ ਜ਼ਿਆਦਾ ਤੋਂ ਜ਼ਿਆਦਾ ਟਰੀਟਮੈਂਟ ਲਈ ਸ਼ੁਰੂ ਕੀਤਾ ਜਾ ਰਿਹਾ ਹੈ। ਸੂਤਰਾਂ ਦੇ ਅਨੁਸਾਰ ਯੂਰੋਲਾਜੀ ਵਿਭਾਗ ਦੇ ਡਾਕਟਰ ਅਤੇ ਪ੍ਰੋਫੈਸਰ ਅਨੂਪ ਕੁਮਾਰ ਦੇ ਅਨੁਸਾਰ ਫਿਲਹਾਲ ਹਸਪਤਾਲ ਵਿਚ ਇਕ ਦਿਨ ਵਿਚ 2 ਤੋਂ 3 ਸਰਜਰੀ ਹੁੰਦੀਆਂ ਹਨ ਪਰ ਰੋਬੋਟਿਕ ਸਰਜਰੀ ਦੀ ਮਦਦ ਨਾਲ ਅਸੀਂ ਇਕ ਦਿਨ ਵਿਚ 4 ਤੋਂ 5 ਸਰਜਰੀ ਕਰ ਸਕਾਂਗੇ। ਇਸ ਨਾਲ ਪੈਂਡਿੰਗ ਪਏ ਕੇਸ ਦਾ ਬੋਝ ਘੱਟ ਹੋਵੇਗਾ।

Safdarjung HospitalSafdarjung Hospital

ਦੱਸ ਦਈਏ ਕਿ ਸਫਦਰਜੰਗ ਹਸਪਤਾਲ ਵਿਚ ਫਿਲਹਾਲ ਯੂਰੋਲਾਜੀ ਸਰਜਰੀ ਲਈ 3ਡੀ ਲੇਪ੍ਰੋਸਕੋਪੀ ਤਕਨੀਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਉਥੇ ਹੀ ਕਈ ਕੇਸ ਵਿਚ ਡਾਕਟਰਾਂ ਨੂੰ ਚੀਰਾ ਲਗਾ ਕੇ ਮਰੀਜ਼ ਦੇ ਕਈ ਅੰਗਾਂ ਤੱਕ ਪੁੱਜਣਾ ਹੁੰਦਾ ਹੈ ਜਦੋਂ ਕਿ ਰੋਬੋਟਿਕ ਤਕਨੀਕ ਨਾਲ 3 ਛੇਦਾਂ ਦੀ ਮਦਦ ਨਾਲ ਸਰਜਰੀ ਆਸਾਨ ਹੋ ਜਾਵੇਗੀ।

DoctorDoctor

ਜਿੱਥੇ ਇਕ ਛੇਦ ਨਾਲ ਕੈਮਰਾ ਪਾ ਕੇ 3ਡੀ ਵਿਚ ਅੰਦਰ ਦੀ ਤਸਵੀਰ ਵੇਖੀ ਜਾਵੇਗੀ ਉਥੇ ਹੀ ਹੋਰ ਦੋ ਛੇਦਾਂ ਦੀ ਮਦਦ ਨਾਲ ਡਾਕਟਰ ਰੋਬੋਟਿਕਰ ਆਰਮ ਦੀ ਮਦਦ ਨਾਲ ਸਰਜਰੀ ਕਰਣਗੇ। ਡਾਕਟਰ ਅਨੂਪ ਕੁਮਾਰ ਨੇ ਕਿਹਾ ਕਿ ਰੋਬੋਟਿਕ ਸਰਜਰੀ ਦੀ ਮਦਦ ਨਾਲ ਘੱਟ ਸਮੇਂ ਵਿਚ ਸਰਜਰੀ ਪੂਰੀ ਕੀਤੀ ਜਾ ਸਕੇਗੀ ਅਤੇ ਗੜਬੜੀ ਦਾ ਚਾਂਸ ਵੀ ਘੱਟ ਹੋਵੇਗਾ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਫਦਰਜੰਗ ਰੋਬੋਟਿਕ ਤਕਨੀਕ ਯੂਜ ਕਰਨ ਵਾਲਾ ਪਹਿਲਾ ਸਰਕਾਰੀ ਹਸਪਤਾਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement