ਮੁੱਖ ਮੰਤਰੀ ਕੁਮਾਰਸਵਾਮੀ ਦਾ ਵਿਵਾਦਤ ਵੀਡੀਓ ਵਾਇਰਲ, ਕਿਸੇ ਨੂੰ ਜਾਨੋਂ ਮਾਰਨ ਦਾ ਆਦੇਸ਼ ਦਿੰਦੇ ਸੁਣੇ
Published : Dec 25, 2018, 11:43 am IST
Updated : Dec 25, 2018, 11:43 am IST
SHARE ARTICLE
Karnataka CM Kumaraswamy
Karnataka CM Kumaraswamy

ਮੁੱਖ ਮੰਤਰੀ ਦੇ ਨੇੜਲੇ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਕਤਲ ਕਾਰਨ ਸਦਮੇ ਵਿਚ ਸਨ ਅਤੇ ਅਜਿਹਾ ਉਹਨਾਂ ਨੇ ਭਾਵਨਾਤਾਮਕ ਤੌਰ 'ਤੇ ਦੁਖੀ ਹੋਣ ਦੀ ਹਾਲਤ ਦੌਰਾਨ ਕੀਤਾ।

ਨਵੀਂ ਦਿੱਲੀ ,( ਪੀਟੀਆਈ) : ਕਰਨਾਟਕਾ ਦੇ ਮੁੱਖ ਮੰਤਰੀ ਕੁਮਾਰਸਵਾਮੀ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਘਿਰ ਗਏ ਹਨ। ਉਹਨਾਂ ਦਾ ਵੀਡੀਓ ਇਸ ਵਿਵਾਦ ਦਾ ਕਾਰਨ ਹੈ। ਇਸ ਵੀਡੀਓ ਵਿਚ ਉਹ ਇਕ ਵਿਅਕਤੀ ਨੂੰ ਬੇਰਹਿਮੀ ਨਾਲ ਮਾਰਨ ਦਾ ਹੁਕਮ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਹੁਕਮ ਉਹਨਾਂ ਨੇ ਜਨਤਾ ਦਲ ਸੈਕੂਲਰ ਦੇ ਇਕ ਸਥਾਨਕ ਨੇਤਾ ਦੇ ਕਤਲ ਤੋਂ ਬਾਅਦ ਕਿਸੇ ਪੁਲਿਸ ਅਧਿਕਾਰੀ ਨੂੰ ਦਿਤੇ ਹਨ। ਇਹ ਵੀਡੀਓ ਸਥਾਨਕ ਪੱਤਰਕਾਰ ਨੇ ਰਿਕਾਰਡ ਕੀਤੇ ਹਨ।


ਇਸ ਵਿਚ ਕੁਮਾਰਸਵਾਮੀ ਕਹਿ ਰਹੇ ਹਨ ਕਿ ਪ੍ਰਕਾਸ਼ ਇਕ ਵਧੀਆ ਆਦਮੀ ਸੀ। ਮੈਂ ਨਹੀਂ ਜਾਣਦਾ ਕਿ ਉਸ ਨੂੰ ਇਸ ਤਰ੍ਹਾਂ ਕਿਸ ਨੇ ਮਾਰਿਆ। ਉਸ ਦੇ ਕਾਤਲ ਨੂੰ ਬੇਰਹਿਮੀ ਨਾਲ ਮਾਰੋ। ਕੋਈ ਵਿਵਾਦ ਨਹੀਂ ਹੋਵੇਗਾ। ਬਾਅਦ ਵਿਚ ਮੁੱਖ ਮੰਤਰੀ ਦੇ ਨੇੜਲੇ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਕਤਲ ਕਾਰਨ ਸਦਮੇ ਵਿਚ ਸਨ ਅਤੇ ਅਜਿਹਾ ਉਹਨਾਂ ਨੇ ਭਾਵਨਾਤਾਮਕ ਤੌਰ 'ਤੇ ਦੁਖੀ ਹੋਣ ਦੀ ਹਾਲਤ ਦੌਰਾਨ ਕੀਤਾ।


ਬਾਅਦ ਵਿਚ ਮੁੱਖ  ਮੰਤਰੀ ਕੁਮਾਰ ਸਵਾਸੀ ਵੱਲੋਂ ਵੀ ਕੁਝ ਅਜਿਹਾ ਹੀ ਸਪਸ਼ਟੀਕਰਨ ਦਿਤਾ। ਉਹਨਾਂ ਨੇ ਕਿਹਾ ਕਿ ਇਹ ਸੱਭ ਗੁੱਸੇ ਵਿਚ ਕਿਹਾ ਗਿਆ ਸੀ। ਮੁੱਖ ਮੰਤਰੀ ਦੇ ਤੌਰ 'ਤੇ ਮੈਂ ਕੋਈ ਹੁਕਮ ਨਹੀਂ ਦਿਤਾ। ਅਪਰਾਧੀਆਂ ਦੀ ਭਾਲ ਦੋ ਹੋਰਨਾਂ ਕਤਲ ਦੇ ਮਾਮਲਿਆਂ ਵਿਚ ਵੀ ਕੀਤੀ ਜਾ ਰਹੀ ਹੈ। ਉਹ ਜੇਲ੍ਹ  ਵਿਚ ਸਨ ਅਤੇ ਹੁਣ ਉਹਨਾਂ ਨੇ ਇਕ ਹੋਰ ਵਿਅਕਤੀ ਨੂੰ ਮਾਰ ਦਿਤਾ ਹੈ।

Murder caseMurder case

ਦੱਸ ਦਈਏ ਕਿ ਜਨਤਾ ਦਲ ਸੈਕੂਲਰ ਦੇ ਨੇਤਾ ਪ੍ਰਕਾਸ਼ ਦਾ ਬੀਤੇ ਦਿਨ ਸ਼ਾਮ 4.30 ਵਜੇ ਦੱਖਣੀ ਕਰਨਾਟਕਾ ਦੇ ਮਾਂਡਯਾ ਵਿਖੇ ਕਤਲ ਕਰ ਦਿਤਾ ਗਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਬਦਮਾਸ਼ਾਂ ਨੇ ਪ੍ਰਕਾਸ਼ ਦਾ ਪਿੱਛਾ ਕੀਤਾ ਅਤੇ ਉਹਨਾਂ ਦੀ ਗੱਡੀ ਨੂੰ ਰੋਕ ਕੇ ਕੁਹਾੜੀ ਨਾਲ ਉਹਨਾਂ ਦਾ ਕਤਲ ਕਰ ਦਿਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement