ਅਕਤੂਬਰ ਵਿਚ ਜੀ.ਐਸ.ਟੀ ਮਾਲੀਏ ਤੋਂ ਇਕੱਠਾ ਹੋਇਆ ਇਕ ਲੱਖ ਕਰੋੜ
Published : Oct 25, 2020, 10:55 pm IST
Updated : Oct 25, 2020, 10:55 pm IST
SHARE ARTICLE
image
image

ਅਕਤੂਬਰ ਵਿਚ ਜੀ.ਐਸ.ਟੀ ਮਾਲੀਏ ਤੋਂ ਇਕੱਠਾ ਹੋਇਆ ਇਕ ਲੱਖ ਕਰੋੜ

ਨਵੀਂ ਦਿੱਲੀ, 25 ਅਕਤੂਬਰ : ਕੋਰੋਨਾ ਮਹਾਂਮਾਰੀ ਤੋਂ ਪ੍ਰਭਾਵਤ ਅਰਥਚਾਰੇ ਨੂੰ ਗੁਡਜ਼ ਐਂਡ ਸਰਵਿਸ ਟੈਕਸ (ਜੀ. ਐਸ. ਟੀ.) ਤੋਂ ਥੋੜ੍ਹੀ ਰਾਹਤ ਮਿਲੀ ਹੈ। ਮਹਾਂਮਾਰੀ ਦੇ ਅੱਠ ਮਹੀਨੇ ਬਾਅਦ ਪਹਿਲੀ ਵਾਰ ਅਕਤੂਬਰ ਵਿਚ ਇਕ ਲੱਖ ਕਰੋੜ ਰੁਪਏ ਤੋਂ ਵੱਧ ਜੀ.ਐਸ.ਟੀ. ਮਾਲੀਏ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜੀ.ਐਸ.ਟੀ. ਨਾਲ ਜੁੜੇ ਦੋ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਉਪਲਬਧ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਮਹੀਨੇ ਜੀ.ਐਸ.ਟੀ. ਮਾਲੀਏ ਵਿਚ ਚੰਗਾ ਵਾਧਾ ਹੋਇਅ ਹੈ, ਕਿਉਂਕਿ ਤਾਲਾਬੰਦੀ ਤੋਂ ਬਾਅਦ ਅਨਲਾਕ ਵਿਚ ਕਾਰੋਬਾਰ ਵਧ ਰਿਹਾ ਹੈ ਅਤੇ ਆਰਥਕ ਗਤੀਵਿਧੀਆਂ 'ਚ ਤੇਜ਼ੀ ਆਈ ਹੈ। (Âੈਜੰਸੀ)
ਉਥੇ ਹੀ ਤਿਉਹਾਰੀ ਸੀਜ਼ਨ ਵਿਚ ਘਰੇਲੂ ਖ਼ਪਤ ਵਿਚ ਵੀ ਤੇਜ਼ੀ ਦੇਖੀ ਜਾ ਰਹੀ ਹੈ।

imageimage


  ਉਨ੍ਹਾਂ ਨੇ ਕਿਹਾ ਕਿ ਜੀ.ਐਸ.ਟੀ. ਰਿਟਰਨ ਦਾਖ਼ਲ ਕਰਨ ਨਾਲ ਅਕਤੂਬਰ 'ਚ ਅਸਿੱਧਾ ਟੈਕਸ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ 20 ਅਕਤੂਬਰ ਨੂੰ 1.1 ਮਿਲੀਅਨ ਤੋਂ ਵੱਧ ਜੀ. ਐਸ.ਟੀ.ਆਰ-3ਬੀ ਰਿਟਰਨ ਦਾਖ਼ਲੇ ਕੀਤੇ ਗਏ ਹਨ। ਪਿਛਲੇ ਸਾਲ ਇਸ ਦਿਨ ਤਕ 4,85,000 ਜੀ.ਐਸ.ਟੀ.ਆਰ.-3ਬੀ ਰਿਟਰਨ ਦਾਖ਼ਲ ਕੀਤੇ ਗਏ ਸਨ। ਇਸ ਵਿੱਤੀ ਸਾਲ ਵਿਚ 2.35 ਲੱਖ ਰੁਪਏ ਦੀ ਅੰਦਾਜ਼ਨ ਕਮੀ ਪ੍ਰਗਟਾਈ ਜਾ ਰਹੀ ਹੈ ਅਤੇ ਇਸ ਵਿਚੋਂ ਕੇਂਦਰ ਸਰਕਾਰ ਸੂਬਿਆਂ ਨੂੰ ਮੁਆਵਜ਼ੇ ਲਈ 1.1 ਲੱਖ ਕਰੋੜ ਰੁਪਏ ਉਧਾਰ ਦੇ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement