ਲੱਤਾਂ ਨਾ ਹੋਣ ਦੇ ਬਾਵਜੂਦ 15 ਹਜ਼ਾਰ ਫੁੱਟ ਦੀ ਉਚਾਈ ਚੜ੍ਹ ਕੇ ਹੇਮਕੁੰਟ ਸਾਹਿਬ ਪਹੁੰਚਿਆ ਪੰਜਾਬ ਦਾ ਇਹ ਸ਼ਰਧਾਲੂ
Published : Jul 25, 2022, 1:51 pm IST
Updated : Jul 25, 2022, 1:51 pm IST
SHARE ARTICLE
 Harbhagwan Singh
Harbhagwan Singh

ਸ੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਇਆ ਸੀ 40 ਸਾਲਾ ਹਰਭਗਵਾਨ ਸਿੰਘ

ਚਮੋਲੀ - ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਹੇਮਕੁੰਟ ਸਾਹਿਬ ਦੀ ਯਾਤਰਾ ਚੱਲ ਰਹੀ ਹੈ। ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ 'ਤੇ ਚਮੋਲੀ ਜ਼ਿਲ੍ਹੇ 'ਚ ਸਥਿਤ ਹੇਮਕੁੰਟ ਸਾਹਿਬ ਦੀ ਯਾਤਰਾ ਕਾਫੀ ਚੁਣੌਤੀਪੂਰਨ ਹੈ। ਇਹ ਯਾਤਰਾ ਤੈਅ ਕਰਨੀ ਇਕ ਆਮ ਇਨਸਾਨ ਲਈ ਹੀ ਕਾਫ਼ੀ ਮੁਸ਼ਕਿਲ ਹੈ ਪਰ ਇਹ ਯਾਤਰਾ ਹੁਣ ਇਕ ਅਪਾਹਜ ਵਿਅਕਤੀ ਨੇ ਪੂਰੀ ਕੀਤੀ ਹੈ ਜਿਸ ਦੇ ਦੋਨੋਂ ਲੱਤਾਂ ਨਹੀਂ ਹੈ। 
 

ਪੰਜਾਬ ਦੇ ਰਹਿਣ ਵਾਲੇ ਹਰਭਗਵਾਨ ਸਿੰਘ ਦੋਵੇਂ ਪੈਰਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਹੱਥਾਂ ਦੇ ਸਹਾਰੇ ਹੇਮਕੁੰਟ ਸਾਹਿਬ ਪਹੁੰਚਿਆ। ਹਰਭਗਵਾਨ ਨੂੰ ਵਾਪਸ ਆਉਣ ਵਿਚ ਤਿੰਨ ਦਿਨ ਲੱਗ ਗਏ। 40 ਸਾਲਾ ਹਰ ਭਗਵਾਨ ਸਿੰਘ 19 ਜੁਲਾਈ ਨੂੰ ਮੋਗਾ ਤੋਂ ਇਕੱਲੇ ਹੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਇਆ ਸੀ ਅਤੇ ਸ਼ਨੀਵਾਰ ਨੂੰ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਇਆ। ਸ਼ਾਮ ਨੂੰ ਘੰਗਰੀਆ ਪਰਤਣ 'ਤੇ ਹਰ ਭਗਵਾਨ ਨੇ ਦੱਸਿਆ ਕਿ ਉਸ ਨੂੰ ਵਾਪਸ ਆਉਣ 'ਚ ਤਿੰਨ ਦਿਨ ਲੱਗ ਗਏ।

ਉਸ ਨੇ ਦੱਸਿਆ ਕਿ 10 ਸਾਲ ਪਹਿਲਾਂ ਰੇਲਵੇ ਟਰੈਕ 'ਤੇ ਆਵਾਜਾਈ ਦੌਰਾਨ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ ਪਰ ਗੁਰੂ ਵਿਚ ਅਥਾਹ ਵਿਸ਼ਵਾਸ ਨੇ ਉਸ ਨੂੰ ਹੇਮਕੁੰਟ ਸਾਹਿਬ ਲਿਆਂਦਾ। ਇਸ ਵਿਸ਼ਵਾਸ ਨੇ ਉਸ ਦੀ ਯਾਤਰਾ ਨੂੰ ਸਫ਼ਲ ਬਣਾਇਆ।
ਹਰ ਭਗਵਾਨ ਨੇ ਦੱਸਿਆ ਕਿ ਪਤਨੀ ਸਮੇਤ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਇਕੱਲੇ ਸਫ਼ਰ ਨਾ ਕਰਨ ਦੀ ਸਲਾਹ ਦਿੱਤੀ, ਪਰ ਉਸ ਦਾ ਸੰਕਲਪ ਪੱਕਾ ਸੀ, ਇਸ ਲਈ ਉਹ ਵੀ ਮੰਨ ਗਏ। ਸਫ਼ਰ ਦੌਰਾਨ ਇਹ ਮਹਿਸੂਸ ਨਹੀਂ ਹੋਇਆ ਕਿ ਉਸ ਦੀਆਂ ਲੱਤਾਂ ਨਹੀਂ ਹਨ। ਹਰਭਗਵਾਨ ਦੇ ਦੋ ਬੱਚੇ ਵੀ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement