ਤਾਮਿਲਨਾਡੂ 'ਚ ਆਜ਼ਾਦ ਉਮੀਦਵਾਰ ਵਲੋਂ ਸਾਰਿਆਂ ਨੂੰ 10 ਲੀਟਰ ਬ੍ਰਾਂਡੀ ਦੇਣ ਦਾ ਵਾਅਦਾ
Published : Mar 25, 2019, 5:51 pm IST
Updated : Mar 25, 2019, 5:51 pm IST
SHARE ARTICLE
Sheik Dawood
Sheik Dawood

ਲੜਕੀਆਂ, ਕਿਸਾਨਾਂ ਅਤੇ ਨੌਜਵਾਨਾਂ ਲਈ ਵੀ ਕੀਤੇ ਵੱਡੇ ਵਾਅਦੇ...

ਤਾਮਿਲਨਾਡੂ : ਲੋਕ ਸਭਾ ਚੋਣਾਂ ਦੇ ਚਲਦਿਆਂ ਸਿਆਸੀ ਲੀਡਰਾਂ ਵਲੋਂ ਚੋਣ ਜਿੱਤਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹੇ ਵਿਚ ਤਾਮਿਲਨਾਡੂ ਦੇ ਇਕ ਆਜ਼ਾਦ ਉਮੀਦਵਾਰ ਨੇ ਵੀ ਲੋਕਾਂ ਨਾਲ ਅਜ਼ੀਬੋ ਗ਼ਰੀਬ ਵਾਅਦਾ ਕੀਤਾ ਹੈ। ਸ਼ੇਖ਼ ਦਾਊਦ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਚੋਣਾਂ ਵਿਚ ਜਿੱਤ ਮਿਲੀ ਤਾਂ ਉਹ ਹਰ ਘਰ ਵਿਚ 10 ਲੀਟਰ ਬ੍ਰਾਂਡੀ ਸ਼ਰਾਬ ਮੁਫ਼ਤ ਦੇਣਗੇ।

Lok Sabha ElectionLok Sabha Election

ਉਨ੍ਹਾਂ ਨੇ ਔਰਤਾਂ ਨੂੰ ਵੀ 25 ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਸ਼ੇਖ਼ ਨੇ ਹਰ ਪਰਿਵਾਰਕ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਹਰ ਲੜਕੀ ਦੇ ਵਿਆਹ 'ਚ 10 ਸੋਨੇ ਦੇ ਸਿੱਕੇ ਅਤੇ 10 ਲੱਖ ਕੈਸ਼, ਕਿਸਾਨਾਂ ਲਈ ਪਾਣੀ ਦੇ ਪ੍ਰਬੰਧ ਲਈ ਨਹਿਰ ਦੀ ਖ਼ੁਦਾਈ ਕਰਨ ਦੀ ਗੱਲ ਵੀ ਕਹੀ ਹੈ। ਦਸ ਦਈਏ ਕਿ 55 ਸਾਲਾ ਸ਼ੇਖ਼ ਦਾਊਦ ਪੇਸ਼ੇ ਤੋਂ ਟੇਲਰ ਹਨ ਅਤੇ ਉਹ ਤਾਮਿਲਨਾਡੂ ਦੇ ਤ੍ਰਿਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਦੀ ਚੋਣ ਲੜ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement