90 ਸਾਲਾਂ ਦੇ ਬਾਬੇ ਨੇ ਕੁੰਡਲੀ ਬਾਰਡਰ ‘ਤੇ ਬੋਲੀਆਂ ਦਾ ਵਰ੍ਹਾਇਆ ਮੀਂਹ
Published : Dec 24, 2020, 1:43 pm IST
Updated : Dec 24, 2020, 1:43 pm IST
SHARE ARTICLE
Farmer
Farmer

ਥਾਪੀਆਂ ਮਾਰ-ਮਾਰ ਵੰਗਾਰ ਦਿੱਤੀ ਮੋਦੀ ਸਰਕਾਰ

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਸੰਘਰਸ਼ ਦੌਰਾਨ ਹੌਂਸਲੇ ਤੇ ਜਜ਼ਬੇ ਦੀਆਂ ਕਈ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। 80-90 ਸਾਲ ਦੇ ਬਜ਼ੁਰਗਾਂ ਵਿਚ ਨੌਜਵਾਨਾਂ ਦੀ ਤਰ੍ਹਾਂ ਜੋਸ਼ ਦੇਖਿਆ ਜਾ ਰਿਹਾ ਹੈ ਤੇ ਇਹੀ ਜੋਸ਼ ਸੰਘਰਸ਼ ਦੀ ਤਾਕਤ ਨੂੰ ਦੁੱਗਣਾ ਕਰ ਰਿਹਾ ਹੈ। ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ 90 ਸਾਲਾ ਬਜ਼ੁਰਗ ਜੰਗਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ 1947 ਵੀ ਦੇਖੀ, 1984 ਵੀ ਦੇਖੀ ਤੇ ਹੁਣ 2020 ਦੇਖ ਰਹੇ ਹਨ।

FarmerFarmer

ਬਜ਼ੁਰਗ ਨੇ ਕਿਹਾ ਕਿ ਹੁਣ ਤੱਕ ਕਿਸਾਨਾਂ ਤੇ ਮਜ਼ਦੂਰਾਂ ਨਾਲ ਬੜੇ ਨਾਟਕ ਖੇਡੇ ਗਏ ਤੇ ਇਹ ਸਭ ਸਰਕਾਰ ਕਰ ਰਹੀ ਹੈ। ਇਸ ਦੌਰਾਨ ਜੰਗਣ ਸਿੰਘ ਨੇ ਬੋਲੀਆਂ ਜ਼ਰੀਏ ਮੋਦੀ ਸਰਕਾਰ ਨੂੰ ਲਾਹਣਤਾਂ ਵੀ ਪਾਈਆਂ। ਉਹਨਾਂ ਨੇ ਗੀਤ ਜ਼ਰੀਏ ਕਾਮਿਆਂ ਤੇ ਮਜ਼ਦੂਰਾਂ ਦਾ ਦਰਦ ਵੀ ਬਿਆਨਿਆ।

FarmerFarmer

ਬਜ਼ੁਰਗ ਨੇ ਦੱਸਿਆ ਕਿ ਉਹਨਾਂ ਨੇ ਅਪਣੀ ਜ਼ਿੰਦਗੀ ਵਿਚ ਕਾਫੀ ਸਮਾਂ ਖੇਤੀ ਕੀਤੀ। 30 ਕੁ ਸਾਲ ਪਹਿਲਾਂ ਸੜਕ ਹਾਦਸੇ ‘ਚ ਉਹਨਾਂ ਦੀਆਂ ਬਾਹਾਂ ਟੁੱਟ ਗਈਆਂ ਪਰ ਵਾਹਿਗੁਰੂ ਦੀ ਕ੍ਰਿਪਾ ਨਾਲ ਉਹ ਹੁਣ ਵੀ ਤੰਦਰੁਸਤ ਹਨ।

FarmerFarmer

ਬਜ਼ੁਰਗ ਨੇ ਕਿਹਾ ਕਿ ਇਸ ਉਮਰ ਵਿਚ ਸੰਘਰਸ਼ ਕਰਨਾ ਉਸ ਨੂੰ ਕੋਈ ਔਖਾ ਨਹੀਂ ਲੱਗ ਰਿਹਾ। ਉਹ ਇੱਥੇ ਕਰੀਬ 20 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਉਹਨਾਂ ਤੋਂ ਪਹਿਲਾਂ ਉਹਨਾਂ ਦਾ ਪੋਤਾ ਵੀ ਸੰਘਰਸ਼ ਦਾ ਹਿੱਸਾ ਬਣਿਆ। ਜੰਗਣ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਣ- ਉੱਠਣ ਦੀ ਸਲਾਹ ਦਿੱਤੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement