ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਗੱਲਬਾਤ ਦਾ ਸੱਦਾ, ਕਿਸਾਨ ਆਗੂ ਕਰਨਗੇ ਮੀਟਿੰਗ
Published : Dec 24, 2020, 4:43 pm IST
Updated : Dec 24, 2020, 6:13 pm IST
SHARE ARTICLE
FARMER
FARMER

ਕਿਸਾਨਾਂ ਦੇ ਦੋ-ਟੁਕ ਜਵਾਬ ਮਗਰੋਂ ਕੇਂਦਰ ਸਰਕਾਰ ਮੁੜ ਗੱਲ਼ਬਾਤ ਲਈ ਤਿਆਰ ਹੋ ਗਈ ਹੈ।

ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ) : ਦਿੱਲੀ ਦੀਆਂ ਹੱਦਾਂ 'ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਲਗਾਤਾਰ ਚਲ ਰਹੀ ਹੈ ਪਰ ਹੁਣ ਕਿਸਾਨ ਅੰਦੋਲਨ ਸਾਹਮਣੇ ਮੋਦੀ ਸਰਕਾਰ ਮੁੜ ਝੁਕਦੀ ਨਜ਼ਰ ਆ ਰਹੀ ਹੈ। ਕਿਸਾਨਾਂ ਦੇ ਦੋ-ਟੁਕ ਜਵਾਬ ਮਗਰੋਂ ਕੇਂਦਰ ਸਰਕਾਰ ਮੁੜ ਗੱਲ਼ਬਾਤ ਲਈ ਤਿਆਰ ਹੋ ਗਈ ਹੈ। 

LETTER
 

ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਦਿਆਂ ਕਿਹਾ ਹੈ ਕਿ "ਉਹ ਸਾਰੇ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਤਿਆਰ ਹੈ। ਸਰਕਾਰ ਨੇ ਕਿਸਾਨਾਂ ਤੋਂ ਮੀਟਿੰਗ ਲਈ ਤਾਰੀਖ ਤੇ ਸਮੇਂ ਬਾਰੇ ਪੁੱਛਿਆ ਹੈ।" ਇਸ ਤੋਂ ਬਾਅਦ ਕਿਸਾਨ ਆਗੂ ਕੱਲ੍ਹ ਮੀਟਿੰਗ ਕਰਨਗੇ। ਇਸ ਵਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਥਾਂ ਕੇਂਦਰ ਸਰਕਾਰ ਨੇ ਤੌੈਅ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਕੇਂਦਰ ਸਰਕਾਰ ਨੇ ਵਿਗਿਆਨ ਭਵਨ ਥਾਂ ਤੈਅ ਕੀਤੀ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਸਰਕਾਰ ਨੇ ਪ੍ਰਸਤਾਵ ਭੇਜ ਕਿ ਕਿਹਾ ਸੀ ਕਿ ਕਿਸਾਨ ਹੁਣ ਅੰਦੋਲਨ ਖਤਮ ਕਰ ਦੇਣ ਕਿਉਂਕਿ ਸਰਕਾਰ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਕਿਸਾਨਾਂ ਨੇ ਇਹ ਪ੍ਰਸਤਾਵ ਰੱਦ ਕਰ ਦਿੱਤਾ ਸੀ। ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਹੁਣ ਕਾਨੂੰਨ ਰੱਦ ਹੋਣ ਮਗਰੋਂ ਹੀ ਗੱਲਬਾਤ ਹੋਏਗੀ।

Farmer protest

ਦੇਸ਼ ਦੇ ਕਿਸਾਨ ਠੰਢੀਆਂ ਰਾਤਾਂ ਸੜਕਾਂ 'ਤੇ ਗੁਜ਼ਾਰ ਰਹੇ ਹਨ ਜਿਸ ਦਾ ਕਾਰਨ ਸਿਰਫ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਹੀ ਨਹੀਂ, ਸਗੋਂ ਐਮਐਸਪੀ ਨੂੰ ਵੀ ਜਾਰੀ ਰੱਖਣ ਦੀ ਮੰਗ ਹੈ।

Farmer protest

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement